ਪੰਜਾਬ 'ਚ ਬਦਲੇਗਾ ਮੌਸਮ! ਦੋ ਦਿਨ ਮੀਂਹ ਦੀ ਵੱਡੀ ਭਵਿੱਖਬਾਣੀ, Alert ਰਹਿਣ ਇਹ ਜ਼ਿਲ੍ਹੇ

Monday, Nov 03, 2025 - 06:35 PM (IST)

ਪੰਜਾਬ 'ਚ ਬਦਲੇਗਾ ਮੌਸਮ! ਦੋ ਦਿਨ ਮੀਂਹ ਦੀ ਵੱਡੀ ਭਵਿੱਖਬਾਣੀ, Alert ਰਹਿਣ ਇਹ ਜ਼ਿਲ੍ਹੇ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਮੌਸਮ ਵਿਚ ਇਕ ਵਾਰ ਫਿਰ ਤੋਂ ਬਦਲਾਅ ਵੇਖਣ ਨੂੰ ਮਿਲੇਗਾ। ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 7 ਨਵੰਬਰ ਤੱਕ ਪੰਜਾਬ ਦੇ ਮੌਸਮ ਸਬੰਧੀ ਵੱਡੀ ਭਵਿੱਖਬਾਣੀ ਕੀਤੀ ਹੈ। ਸੂਬੇ ਵਿਚ 4 ਅਤੇ 5 ਤਾਰੀਖ਼ ਨੂੰ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਜਲੰਧਰ : ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਮੁਲਜ਼ਮਾਂ ਦੀ ਨਵੀਂ CCTV ਆਈ ਸਾਹਮਣੇ, ਖੁੱਲ੍ਹਿਆ ਵੱਡਾ ਰਾਜ਼

ਉਥੇ ਹੀ ਅਜੇ ਪੰਜਾਬ 'ਚ ਮੌਸਮ ਆਮ ਹੋਣ ਦੇ ਬਾਵਜੂਦ ਰਾਤ ਦਾ ਤਾਪਮਾਨ ਅਜੇ ਵੀ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਇਸ ਸਥਿਤੀ ਦੇ ਬਦਲਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਇਕ ਪੱਛਮੀ ਗੜਬੜੀ ਅੱਜ ਤੋਂ ਸਰਗਰਮ ਹੋ ਰਹੀ ਹੈ, ਜਿਸ ਕਾਰਨ ਅਗਲੇ ਦੋ ਦਿਨਾਂ ਵਿੱਚ ਦਰਮਿਆਨੀ ਬਾਰਿਸ਼ ਹੋਵੇਗੀ। 

PunjabKesari

ਇਹ ਵੀ ਪੜ੍ਹੋ: Punjab:ਹੈਂ ਇਹ ਕੀ! 4 ਸਾਲ ਬਾਅਦ ਜ਼ਿੰਦਾ ਨਿਕਲਿਆ ਜਬਰ-ਜ਼ਿਨਾਹ ਦਾ ਮੁਲਜ਼ਮ, ਹੈਰਾਨ ਕਰੇਗਾ ਮਾਮਲਾ

ਸਾਵਧਾਨ ਰਹਿਣ ਇਹ ਜ਼ਿਲ੍ਹੇ 
ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਵਿਚ 4 ਤਾਰੀਖ਼ ਯਾਨੀ ਕਿ ਕੱਲ੍ਹ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਵਿਚ ਬਾਰਿਸ਼ ਹੋਵੇਗੀ। ਸੂਬੇ ਵਿਚ ਬਾਰਿਸ਼ ਹੋਣ ਦੇ ਨਾਲ-ਨਾਲ ਤਾਪਮਾਨ ਵਿਚ ਵੀ ਗਿਰਾਵਟ ਆਵੇਗੀ ਅਤੇ ਠੰਡ ਵਿਚ ਵਾਧਾ ਹੋਵੇਗਾ। ਪਿਛਲੇ 24 ਘੰਟਿਆਂ 'ਚ ਵੱਧ ਤੋਂ ਵੱਧ ਤਾਪਮਾਨ 0.2 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 0.7 ਡਿਗਰੀ ਡਿੱਗਿਆ ਹੈ। 
ਇਸੇ ਤਰ੍ਹਾਂ 5 ਨਵੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ , ਜਲੰਧਰ, ਨਵਾਂਸ਼ਹਿਰ, ਰੂਪਨਗਰ ਵਿਚ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ 3, 6 ਅਤੇ 7 ਤਾਰੀਖ਼ ਨੂੰ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਪਾਕਿ ਡੌਂਕਰ ਮਿੱਠੂ ਬਾਰੇ ਖੁੱਲ੍ਹੇ ਵੱਡੇ ਰਾਜ਼! ਡੌਂਕੀ ਲਾ ਰਹੇ ਨੌਜਵਾਨਾਂ ਨੂੰ ਬੰਦੀ ਬਣਾ ਕੇ ਕ੍ਰਿਪਟੋ ਐਪ ਜ਼ਰੀਏ ...

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News