ਵੀਵੋ ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਪਤਲਾ 5G ਸਮਾਰਟਫੋਨ

06/02/2020 6:09:30 PM

ਗੈਜੇਟ ਡੈਸਕ– ਵੀਵੋ ਨੇ ਆਪਣੀ ਫਲੈਗਸ਼ਿੱਪ ਸਮਾਰਟਫੋਨ ਸੀਰੀਜ਼ Vivo X50 ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ਤਹਿਤ ਕੰਪਨੀ ਨੇ ਤਿੰਨ ਸਮਾਰਟਫੋਨ ਲਾਂਚ ਕੀਤੇ ਹਨ। ਇਸ ਵਿਚ  Vivo X50, Vivo X50 Pro ਅਤੇ Vivo X50 Pro Plus ਫੋਨ ਸ਼ਾਮਲ ਹਨ। ਕੰਪਨੀ ਦਾ ਦਾਅਵਾ ਹੈ ਕਿ ਵੀਵੋ ਐਕਸ50 ਸਮਾਰਟਫੋਨ ਦੁਨੀਆ ਦਾ ਸਭ ਤੋਂ ਪਤਲਾ 5ਜੀ ਸਮਾਰਟਫੋਨ ਹੈ। ਇਹ ਫੋਨ ਸਿਰਫ 7.49mm ਪਤਲਾ ਹੈ। ਸੈਮਸੰਗ ਗਲੈਕਸੀ ਐੱਸ20 ਦੀ ਮੋਟਾਈ 7.9mm ਹੈ। ਉਥੇ ਹੀ ਵਨਪਲੱਸ 8 ਪ੍ਰੋ ਫੋਨ 8.5mm ਮੋਟਾ ਹੈ। ਹਾਲ ਹੀ ’ਚ ਲਾਂਚ ਹੋਏ ਹੁਵਾਵੇਈ ਪੀ 40 ਪ੍ਰੋ ਦੀ ਮੋਟਾਈ 9mm ਹੈ। 

Vivo X50 Pro Plus ਦੀਆਂ ਖੂਬੀਆਂ
ਵੀਵੋ ਦਾ ਇਹ ਪਹਿਲਾ ਸਮਾਰਟਫੋਨ ਹੈ ਜੋ ਸੈਮਸੰਗ ਦੇ 50MP ISOCELL GN1 1/1.3" ਸੈਂਸਰ ਨਾਲ ਆਏਗਾ। ਫੋਨ ਦਾ ਜ਼ਬਰਦਸਤ ਕੈਮਰਾ ਸੁਪਰ ਨਾਈਟ ਮੋਡ ਅਤੇ ਐਸਟਰੋ ਮੋਡ ਦੇ ਨਾਲ ਆਉਂਦਾ ਹੈ ਜਿਸ ਨਾਲ ਰਾਤ ਸਮੇਂ ਸ਼ਾਨਦਾਰ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਦਆਂ ਹਨ। ਫੋਨ 60 ਐਕਸ ਹਾਈਬ੍ਰਿਡ ਜ਼ੂਮ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਫੋਨ ’ਚ 8 ਮੈਗਾਪਿਕਸਲ ਦੇ ਦੋ ਹੋਰ ਸੈਂਸਰ ਮੌਜੂਦ ਹਨ। ਫੋਨ ’ਚ ਚੌਥਾ ਕੈਮਰਾ 13 ਮੈਗਾਪਿਕਸਲ ਦਾ ਹੈ ਜੋ 2 ਐਕਸ ਜ਼ੂਮ ਨਾਲ ਆਉਂਦਾ ਹੈ। 

Vivo X50 Pro ’ਚ ਸ਼ਾਨਦਾਰ ਕੈਮਰਾ
ਇਹ ਫੋਨ ਗਿੰਬਲ ਸਟਾਈਲ ਸਟੇਬਿਲਾਈਜੇਸ਼ਨ ਨਾਲ ਆਉਂਦਾ ਹੈ ਜਿਸ ਨਾਲ ਫੋਨ ਨਾਲ ਬਣਾਈ ਗਈ ਵੀਡੀਓ ਨੂੰ ਬਿਹਤਰ ਸਟੇਬਿਲਿਟੀ ਮਿਲਦੀ ਹੈ। ਫੋਨ ’ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਬਾਕੀ ਕੈਮਰਾ ਫੀਚਰਜ਼ ਐਕਸ50 ਪ੍ਰੋ ਪਲੱਸ ਨਾਲ ਮਿਲਦੇ-ਜੁਲਦੇ ਹਨ। ਇਸ ਫੋਨ ’ਚ ਚਾਰ ਰੀਅਰ ਕੈਮਰਾ ਦਿੱਤੇ ਗਏ ਹਨ। 

Vivo X50 ਬਣਿਆ ਦੁਨੀਆ ਦਾ ਸਭ ਤੋਂ ਪਤਲਾ 5ਜੀ ਸਮਾਰਟਫੋਨ
ਇਸ ਫੋਨ ’ਚ ਐਕਸ50 ਪ੍ਰੋ ’ਚ ਮੌਜੂਦ ਗਿੰਬਲ ਸਟੇਬਿਲਾਈਜੇਸ਼ਨ ਫੀਚਰ ਨਹੀਂ ਹੈ। ਫੋਨ ’ਚ ਫਲੈਟ ਸਕਰੀਨ ਦਿੱਤੀ ਗਈ ਹੈ। ਇਸ ਫੋਨ ’ਚ ਪੈਰੀਸਕੋਪ ਜ਼ੂਮ ਫੀਚਰ ਵੀ ਨਹੀਂ ਦਿੱਤਾ ਗਿਆ। ਫੋਨ ਦੀ ਡਿਸਪਲੇਅ ਦੇ ਉਪਰ ਖੱਬੇ ਪਾਸੇ ਪੰਚ ਹੋਲ ਦਿੱਤਾ ਗਿਆ ਹੈ। ਇਹ ਦੁਨੀਆ ਦਾ ਸਭ ਤੋਂ ਪਤਲਾ 5ਜੀ ਫੋਨ ਹੈ। ਇਸ ਮਾਮਲੇ ’ਚ ਸੈਮਸੰਗ ਅਤੇ ਵਨਪਲੱਸ ਵੀ ਵੀਵੋ ਤੋਂ ਪਿੱਛੇ ਹਨ। ਵੀਵੋ ਐਕਸ50 765ਜੀ ਚਿੱਪਸੈੱਟ ’ਤੇ ਕੰਮ ਕਰਦਾ ਹੈ। 


Rakesh

Content Editor

Related News