44MP ਸੈਲਫ਼ੀ ਕੈਮਰੇ ਨਾਲ ਭਾਰਤ ’ਚ ਲਾਂਚ ਹੋਇਆ Vivo V20, ਜਾਣੋ ਕੀਮਤ ਤੇ ਫੀਚਰਜ਼

10/13/2020 3:46:26 PM

ਗੈਜੇਟ ਡੈਸਕ– ਵੀਵੋ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ’ਚ ਆਪਣੇ ਸ਼ਾਨਦਾਰ ਸੈਲਫ਼ੀ ਕੈਮਰੇ ਵਾਲੇ Vivo V20 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ ਨੂੰ 48 ਮੈਗਾਪਿਕਸਲ ਫਰੰਟ ਕੈਮਰੇ ਨਾਲ ਲਿਆਇਆ ਗਿਆ ਹੈ ਇਹ ਬੇਹੱਦ ਹੀ ਪਤਲਾ ਫੋਨ ਹੈ ਜੋ ਕਿ ਨਵੇਂ ਐਂਡਰਾਇਡ 11 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 

PunjabKesari

ਕੀਮਤ ਤੇ ਉਪਲੱਬਧਤਾ
Vivo V20 ਨੂੰ ਭਾਰਤੀ ਬਾਜ਼ਾਰ ’ਚ ਦੋ ਸਟੋਰੇਜ ਮਾਡਲਾਂ ’ਚ ਉਤਾਰਿਆ ਗਿਆ ਹੈ। ਇਸ ਦੇ ਸ਼ੁਰੂਆਤੀ ਮਾਡਲ ’ਚ 8 ਜੀ.ਬੀ. ਰੈਮ ਨਾਲ 128 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਦੀ ਕੀਮਤ 24,990 ਰੁਪਏ ਹੈ। ਉਥੇ ਹੀ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 27,990 ਰੁਪਏ ਰੱਖੀ ਗਈ ਹੈ। ਗਾਹਕ ਇਸ ਫੋਨ ਨੂੰ ਮਿਡਰੇਂਜ ਜੈਜ਼, ਸਨਸੈੱਟ ਮੈਲੋਡੀ ਅਤੇ ਮਿਡਨਾਈਟ ਸੋਨਾਟਾ ਰੰਗ ’ਚ ਖ਼ਰੀਦ ਸਕਦੇ ਹਨ। ਫੋਨ ਦੀ ਵਿਕਰੀ 20 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਇਸ ਲਈ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। 

 

Vivo V20 ਦੇ ਫੀਚਰਜ਼
ਡਿਸਪਲੇਅ    - 6.44 ਇੰਚ ਦੀ FHD+ 
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 720G
ਰੈਮ    - 8GB
ਸਟੋਰੇਜ    - 128GB/256GB
ਓ.ਐੱਸ.    - ਐਂਡਰਾਇਡ 11
ਰੀਅਰ ਕੈਮਰਾ    - 64MP (ਪ੍ਰਾਈਮਰੀ) + 8MP (ਸੈਕੇਂਡਰੀ ਸੈਂਸਰ) + 2MP (ਮੋਨੋ ਸੈਂਸਰ)
ਫਰੰਟ ਕੈਮਰਾ    - 44MP
ਬੈਟਰੀ    - 4,000mAh, (33W ਫਲੈਸ਼ ਚਾਰਜਰ, ਫਾਸਟ ਚਾਰਜਿੰਗ ਦੀ ਸੁਪਰਟ)
ਕੁਨੈਕਟੀਵਿਟੀ    - 4G LTE, Wi-Fi, ਬਲੂਟੂਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ


Rakesh

Content Editor

Related News