120W ਦਾ ਚਾਰਜਰ ਹੋਇਆ ਲਾਂਚ, 13 ਮਿੰਟ ''ਚ 4000mAh ਦੀ ਬੈਟਰੀ ਹੋ ਜਾਵੇਗੀ ਫੁੱਲ

06/21/2019 12:03:10 AM

ਨਵੀਂ ਦਿੱਲੀ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਦੁਨੀਆ ਦੇ ਸਭ ਤੋਂ ਫਾਸਟ ਚਾਰਜਰ ਦਾ ਐਲਾਨ ਕੀਤਾ ਹੈ। ਵੀਵੋ ਨੇ 120W ਦਾ ਚਾਰਜਰ ਲਾਂਚ ਕੀਤਾ ਹੈ, ਜਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ 4000mAh ਦੀ ਬੈਟਰੀ ਸਿਰਫ 13 ਮਿੰਟ 'ਚ ਫੁੱਲ ਚਾਰਜ ਹੋ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਾਓਮੀ ਨੇ 100W ਦਾ ਸੁਪਰ ਚਾਰਜ ਟਰਬੋ ਤਕਨਾਲੋਜੀ ਪੇਸ਼ ਕੀਤੀ ਹੈ। ਜਿਸ ਦੀ ਮਦਦ ਨਾਲ 4000mAh ਦੀ ਬੈਟਰੀ ਨੂੰ 17 ਮਿੰਟ 'ਚ ਫੁੱਲ ਚਾਰਜ ਕੀਤਾ ਜਾ ਸਕਦਾ ਹੈ।
ਵੀਵੋ ਦੇ ਦਾਅਵੇ ਮੁਤਾਬਕ ਇਸ 120W ਦੇ ਚਾਰਜਰ 'ਚ ਸਿਰਫ 5 ਮਿੰਟ 'ਚ 50 ਫੀਸਦੀ ਤਕ ਬੈਟਰੀ ਚਾਰਜ ਹੋ ਸਕਦੀ ਹੈ। ਅਜਿਹੇ 'ਚ ਇਹ ਦੁਨੀਆ ਦਾ ਸਭ ਤੋਂ ਫਾਸਟ ਚਾਰਜਰ ਕਿਹਾ ਜਾਵੇਗਾ। ਕੰਪਨੀ ਨੇ ਇਸ ਨੂੰ ਲੈ ਕੇ ਇਕ ਵੀਡੀਓ ਵੀ ਜਾਰੀ ਕੀਤਾ ਹੈ। ਹਾਲਾਂਕਿ ਵੀਵੋ ਨੇ ਇਸ ਚਾਰਜਰ 'ਚ ਇਸਤੇਮਾਲ ਕੀਤੀ ਗਈ ਤਕਨੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਥੇ ਹੀ ਇਸ ਸੁਪਰ ਫਾਸਟ ਚਾਰਜਰ ਨਾਲ ਵੀਵੋ ਦਾ ਪਹਿਲਾ ਫੋਨ ਇਸ ਸਾਲ ਦੇ ਅੰਤ ਤਕ ਲਾਂਚ ਕੀਤਾ ਜਾਵੇਗਾ। ਉਥੇ ਹੀ ਇਹ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਅਗਲੇ ਹਫਤੇ ਸ਼ੰਘਾਈ 'ਚ ਹੋਣ ਵਾਲੇ ਮੋਬਾਈਲ ਵਰਲਡ ਕਾਂਗਰਸ 2019 'ਚ ਕੰਪਨੀ ਇਸ ਚਾਰਜਰ ਨੂੰ ਪੇਸ਼ ਕਰ ਸਕਦੀ ਹੈ, ਕਿਉਂਕਿ ਇਸ ਇਵੈਂਟ 'ਚ ਕੰਪਨੀ ਆਪਣਾ ਪਹਿਲਾਂ 5ਜੀ ਸਮਾਰਟ ਫੋਨ ਲਾਂਚ ਕਰਨ ਵਾਲੀ ਹੈ।
ਜ਼ਿਕਰਯੋਗ ਹੈ ਕਿ ਵੀਵੋ ਨੇ ਇਸੇ ਸਾਲ ਅਪ੍ਰੈਲ 'ਚ ਆਪਣਾ ਗੇਮਿੰਗ ਫੋਨ iQOO ਲਾਂਚ ਕੀਤਾ ਹੈ, ਜਿਸ 'ਚ ਫਾਸਟ ਚਾਰਜਿੰਗ ਦਾ ਸਪੋਰਟ ਹੈ। ਕੰਪਨੀ ਦਾ ਦਾਅਵਾ ਹੈ ਕਿ iQOO ਫੋਨ ਦੀ ਬੈਟਰੀ ਉਸ ਦੇ ਨਾਲ ਮਿਲਣ ਵਾਲੇ ਚਾਰਜਰ ਤੋਂ ਸਿਰਫ 45 ਮਿੰਟ 'ਚ ਫੁੱਲ ਹੋ ਜਾਵੇਗੀ iQOO 'ਚ 4000mAh ਦੀ ਬੈਟਰੀ ਦਿੱਤੀ ਗਈ ਹੈ।


Inder Prajapati

Content Editor

Related News