ਵੀਵੋ ਨੇ ਆਪਣੇ ਆਪਣੇ ਇਨ੍ਹਾਂ 3 ਸਮਾਰਟਫੋਨਸ ਦੀ ਕੀਮਤ ''ਚ ਕੀਤੀ ਕਟੌਤੀ

10/02/2019 2:12:43 AM

ਗੈਜੇਟ ਡੈਸਕ—ਫੈਸਟੀਵਲ ਸੀਜ਼ਨ ਦੇ ਚੱਲਦੇ ਭਾਰਤ 'ਚ ਸਾਰੇ ਵੱਡੇ ਸਮਰਾਟਫੋਨ ਮੇਕਰ ਬ੍ਰੈਂਡਸ ਆਪਣੇ ਪ੍ਰੋਡਕਟਸ 'ਤੇ ਡਿਸਕਾਊਂਟ ਆਫਰ ਕਰ ਰਹੇ ਹਨ। ਆਨਲਾਈਨ ਈ-ਕਾਮਰਸ ਕੰਪਨੀਆਂ ਵੀ ਗਾਹਕਾਂ ਨੂੰ ਲੁਭਾਉਣ ਲਈ ਕਈ ਪ੍ਰੋਡਕਟਸ 'ਤੇ ਡਿਸਕਾਊਂਟ ਆਫਰ ਕਰ ਰਹੀਆਂ ਹਨ। ਹੁਣ ਚੀਨ ਦੀ ਸਮਾਰਟਫੋਨ ਮੇਕਰ ਕੰਪਨੀ ਵੀਵੋ ਨੇ ਆਪਣੇ ਤਿੰਨ ਸਮਾਰਟਫੋਨ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। ਵੀਵੋ ਵਾਈ12 ਫੋਨ ਦੀ ਕੀਮਤ 'ਚ 1,000 ਰੁਪਏ ਦੀ ਕਟੌਤੀ ਕੀਤੀ ਗਈ ਹੈ।

ਸਮਾਰਟਫੋਨਸ ਦੀਆਂ ਨਵੀਆਂ ਕੀਮਤਾਂ
1000 ਰੁਪਏ ਦੀ ਕਟੌਤੀ ਤੋਂ ਬਾਅਦ ਵੀਵੋ ਵਾਈ 10,990 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਉੱਥੇ ਵੀਵੋ ਵਾਈ91 ਫੋਨ ਦੀ ਕੀਮਤ ਹੁਣ 8,990 ਰੁਪਏ ਹੋ ਗਈ ਹੈ। ਵੀਵੋ Y91i ਹੁਣ 7,490 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ।

Vivo Y12
Vivo Y12 ਸਮਾਰਟਫੋਨ 'ਚ 6.35 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720 x 1544 ਪਿਕਸਲ ਹੈ। ਵੀਵੋ ਵਾਈ12 ਸਮਾਰਟਫੋਨ ਵਾਟਰਡਰਾਪ ਨੌਚ ਡਿਸਪਲੇਅ ਨਾਲ ਆਉਂਦਾ ਹੈ। ਇਸ ਸਮਾਰਟਫੋਨ ਦੇ ਬੈਕ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਨਾਲ ਹੀ, ਇਸ 'ਚ ਫਿਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੇ ਬੈਕ 'ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। 8 ਅਤੇ 2 ਮੈਗਾਪਿਕਸਲ ਦੇ ਕੈਮਰੇ ਵੀ ਸਮਾਰਟਫੋਨ ਦੇ ਬੈਕ 'ਚ ਹੀ ਦਿੱਤੇ ਗਏ ਹਨ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Vivo Y91 'ਚ 6.22 ਇੰਚ ਫੁਲ ਵਿਊ ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਰੀਅਰ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਉੱਥੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,030 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Vivo Y91i ਸਮਾਰਟਫੋਨ 'ਚ 6.22 ਇੰਚ ਦੀ ਐੱਚ.ਡੀ.+ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1520X720 ਪਿਕਸਲ ਹੈ। ਫੋਨ 'ਚ ਏ.ਆਈ. ਡਿਊਲ ਰੀਅਰ ਕੈਮਰਾ 13+2 ਮੈਗਾਪਿਕਸਲ ਦਿੱਤਾ ਗਿਆ ਹੈ। ਨਾਲ ਹੀ ਸੈਲਫੀ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,030 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Karan Kumar

Content Editor

Related News