ViewSonic ਨੇ ਭਾਰਤ ''ਚ ਲਾਂਚ ਕੀਤੇ 6 ਨਵੇਂ ਪ੍ਰੋਜੈਕਟਰ, ਘਰ ਨੂੰ ਬਣਾ ਦੇਣਗੇ ਸਿਨੇਮਾ ਹਾਲ

03/15/2023 3:58:52 PM

ਗੈਜੇਟ ਡੈਸਕ- ViewSonic ਨ ਆਪਣੇ Luminous Superior (LS) ਸੀਰੀਜ਼ ਪ੍ਰੋਜੈਕਟਰ ਦਾ ਵਿਸਤਾਰ ਕਰਦੇ ਹੋਏ ਭਾਰਤ 'ਚ ਇਕੱਠੇ 6 ਨਵੇਂ ਪ੍ਰੋਜੈਕਟਰ ਲਾਂਚ ਕੀਤੇ ਹਨ ਜਿਨ੍ਹਾਂ 'ਚ LS510WE, LS510WP, LS610WHE, LS610HDH, LS610WHP ਅਤੇ LS610HDHP ਸ਼ਾਮਲ ਹਨ। ਇਨ੍ਹਾਂ ਪ੍ਰੋਜੈਟਰ ਨੂੰ ਖਾਸਤੌਰ 'ਤੇ ਸਕੂਲ ਅਤੇ ਦਫਤਰ ਲਈ ਡਿਜ਼ਾਈਨ ਕੀਤਾ ਗਿਆ ਹੈ, ਹਾਲਾਂਕਿ ਤੁਸੀਂ ਘਰ 'ਚ ਵੀ ਇਨ੍ਹਾਂ ਨੂੰ ਇਸਤੇਮਾਲ ਕਰ ਸਕਦੇ ਹੋ। ਇਨ੍ਹਾਂ ਪ੍ਰੋਜੈਕਟਰ ਦੀ ਲਾਈਫ ਨੂੰ ਲੈ ਕੇ 30,000 ਘੰਟਿਆਂ ਦੇ ਪਲੇਅਬੈਕ ਦਾ ਦਾਅਵਾ ਹੈ। ਇਨ੍ਹਾਂ ਪ੍ਰੋਜੈਕਟਰ ਦੀ ਬ੍ਰਾਈਟਨੈੱਸ ਰੇਂਜ 3000-4800 ANSI Lumens ਹੈ। 

ਇਨ੍ਹਾਂ 'ਚੋਂ  LS510 ਅਤੇ LS610 ਪ੍ਰੋਜੈਕਟਰ ਦੀ ਬ੍ਰਾਈਟਨੈੱਸ 4800 ANSI Lumens ਹੈ।ਵਿਊਸੋਨਿਕ ਨੇ ਆਪਣੇ ਇਨ੍ਹਾਂ ਪ੍ਰੋਜੈਕਟਰ ਨੂੰ ਲੈਕੇ ਕ੍ਰਿਸਪ, ਕਲੀਅਰ ਅਤੇ ਹਾਈ ਕੁਆਲਿਟੀ ਵਿਜ਼ੁਅਲ ਦਾ ਦਾਅਵਾ ਕੀਤਾ ਹੈ।  LS510WE, LS510WP, LS610WHE, LS610HDH, LS610WHP ਅਤੇ LS610HDHP ਦੀ ਬ੍ਰਾਈਟਨੈੱਸ 3800, 4000, 4500, 4500, 4800 ਅਤੇ 4800 ANSI lumens ਹੈ।

LS610HDH ਦੇ ਨਾਲ 1080p ਫੁਲ ਐੱਚ.ਡੀ. ਰੈਜ਼ੋਲਿਊਸ਼ਨ ਮਿਲਦਾ ਹੈ ਅਤੇ ਇਸਦੇ ਨਾਲ HDR/HLG ਦਾ ਸਪੋਰਟ ਹੈ। ਇਨ੍ਹਾਂ ਪ੍ਰੋਜੈਕਟਰ ਦੇ ਨਾਲ ਵਿਊਸੋਨਿਕ ਦੀ ਵਿਸ਼ੇਸ਼ ਸੁਪਰਕੂਲ ਤਕਨਾਲੋਜੀ ਵੀ ਮਿਲੇਗੀ ਜਿਸਨੂੰ ਲੈ ਕੇ ਵਾਈਡ ਕਲਰ ਗੇਮਟ ਅਤੇ ਟਰੂ ਲਾਈਫ ਕਲਰ ਦਾ ਦਾਅਵਾ ਹੈ। 

ਇਨ੍ਹਾਂ ਪ੍ਰੋਜੈਕਟਰ ਦੇ ਨਾਲ 360 ਡਿਗਰੀ ਪ੍ਰੋਜੈਕਸ਼ਨ ਦਾ ਸਪੋਰਟ ਹੈ। ਕੁਨੈਕਟੀਵਿਟੀ ਲਈ ਇਨ੍ਹਾਂ ਪ੍ਰੋਜੈਕਟਰ 'ਚ 5V/2A USB ਆਉਟਪੁਟ, HDMI, ਪਾਵਰ ਸੋਰਸ ਆਦਿ ਦਾ ਸਪੋਰਟ ਹੈ। ਵਾਟਰ ਰੈਸਿਸਟੈਂਟ ਲਈ ਵਿਊਸੋਨਿਕ ਦੇ ਇਨ੍ਹਾਂ ਪ੍ਰੋਜੈਕਟਰ ਨੂੰ IP5X ਦੀ ਰੇਟਿੰਗ ਮਿਲੀ ਹੈ। ViewSonic ਦੇ ਇਨ੍ਹਾਂ ਪ੍ਰੋਜੈਕਟਰ ਦੀ ਸ਼ੁਰੂਆਤੀ ਕੀਮਤ 80,000 ਰੁਪਏ ਹੈ ਅਤੇ ਟਾਪ ਮਾਡਲ ਦੀ ਕੀਮਤ 2,10,000 ਰੁਪਏ ਰੱਖੀ ਗਈ ਹੈ।


Rakesh

Content Editor

Related News