4000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Videocon Ultra30 ਸਮਾਰਟਫੋਨ

Friday, Dec 16, 2016 - 04:12 PM (IST)

4000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Videocon Ultra30 ਸਮਾਰਟਫੋਨ
ਜਲੰਧਰ- ਵੀਡੀਓਕਾਨ ਨੇ ਆਪਣੀ ਅਲਟਰਾ ਸੀਰੀਜ਼ ''ਚ ਨਵਾਂ 4ਜੀ ਐਂਡਰਾਇਡ ਸਮਾਰਟਫੋਨ ਅਲਟਰਾ 30 ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 8,590 ਰੁਪਏ ਰੱਖੀ ਗਈ ਹੈ। ਇਹ ਫੋਨ ਐਕਸਕਲੂਜ਼ੀਵ ਤੌਰ ''ਤੇ ਤੌਰ ''ਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਸਨੈਪਡੀਲ ''ਤੇ ਖਰੀਦਣ ਲਈ ਉਪਲੱਬਧ ਹੈ। 
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ 5-ਇੰਚ ਦੀ ਫੁੱਲ-ਐੱਚ.ਡੀ. ਆਈ.ਪੀ.ਐੱਸ. (720x1280 ਪਿਕਸਲ) ਰੈਜ਼ੋਲਿਊਸ਼ਨ ਡਿਸਪਲੇ ਹੈ ਜੋ ਡ੍ਰੈਗਨਟ੍ਰੇਲ ਐਕਸ 2.5ਡੀ ਕਵਰਡ ਗਲਾਸ ਦੇ ਨਾਲ ਆਉਂਦਾ ਹੈ। ਫੋਨ ''ਚ 1.3 ਗੀਗਾਹਰਟਜ਼ 64-ਬਿਟ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ 3ਜੀ.ਬੀ. ਰੈਮ ਤੇ 32ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। 
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਵੀਡੀਕਾਨ ਅਲਟਰਾ 30 ਫੋਨ ''ਚ ਪੀ.ਡੀ.ਏ.ਐੱਫ., ਸਮਾਰਟ ਡਬਲਯੂ.ਡੂ.ਆਰ. ਅਤੇ ਡੁਅਲ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ ਸੈਲਫੀ ਲਈ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। ਫੋਨ ਨੂੰ ਪਾਵਰ ਦੇਣ ਲਈ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 
ਇਸ ਤੋਂ ਇਲਾਵਾ ਅਲਟਰਾ 30 ਨੂੰ ਖਰੀਦਣ ''ਤੇ ਯੂਜ਼ਰ ਨੂੰ ਇਰੋਜ਼ਨਾਓ ਐਪ ਦਾ 12 ਮਹੀਨੇ ਦਾ ਸਬਸਕ੍ਰਿਪਸ਼ਨ ਮੁਫਤ ਮਿਲੇਗਾ। ਫੋਨ ''ਚ ਕੁਨੈਕਟੀਵਿਟੀ ਲਈ 4ਜੀ ਤੋਂ ਇਲਾਵਾ 3ਜੀ, ਵਾਈ-ਫਾਈ 802.11 ਬੀ/ਜੀ/ਐੱਨ, 3.5 ਐੱਮ.ਐੱਮ ਆਡੀਓ ਜੈੱਕ ਅਤੇ ਐੱਫ.ਐੱਮ. ਰੇਡੀਓ ਵਰਗੇ ਫੀਚਰ ਹਨ।

Related News