4000mAh ਦੀ ਪਾਵਰਫੁੱਲ ਬੈਟਰੀ ਨਾਲ ਲਾਂਚ ਹੋਇਆ ਅਲਟ੍ਰਾ30 ਸਮਾਰਟਫੋਨ
Saturday, Dec 17, 2016 - 10:58 AM (IST)

ਜਲੰਧਰ-ਭਾਰਤ ਜੀ ਇਲੈਕਟ੍ਰਾਨਿਕ ਕੰਪਨੀ Videocon ਨੇ ਆਪਣੀ ਅਲਟ੍ਰਾ ਸੀਰੀਜ਼ ਦੇ ਤਹਿਤ ਆਪਣੇ ਨਵੇਂ 4G ਐਂਡਰਾਇਡ ਸਮਾਰਟਫੋਨ ਅਲਟ੍ਰਾ 30 ਨੂੰ ਲਾਂਚ ਕਰ ਦਿੱਤਾ ਹੈ। ਭਾਰਤ ''ਚ ਵੀਡੀਓਕੋਨ ਅਲਟ੍ਰਾ30 ਸਮਾਰਟਫੋਨ ਦੀ ਕੀਮਤ 8,590 ਰੁਪਏ ਰੱਖੀ ਗਈ ਹੈ। ਫੋਨ ਬਲੂ ਗੋਲਡ ਕਲਰ ਵੇਰਿਅੰਟ ''ਚ ਇਹ ਸਮਾਰਟਫੋਨ ਐਕਸਲੂਸਿਵ ਤੌਰ ''ਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਸਨੈਪਡ੍ਰੈਗਨ ''ਤੇ ਖਰੀਦਣ ਲਈ ਉਪਲੱਬਧ ਹੈ। ਐਂਡਰਾਇਡ 6.0 ਮਾਰਸ਼ਸੈਮੋ ''ਤੇ ਚੱਲਣ ਵਾਲੇ ਅਲਟ੍ਰਾ30 ''ਚ ਜ਼ੇਸਚਰ ਕੰਟਰੋਲ ਫੀਚਰ ਵੀ ਦਿੱਤੇ ਗਏ ਹਨ, ਜੋ ਇਸ ਫੋਨ ਨੂੰ ਹੋਰ ਵੀ ਸਮਾਰਟ ਬਣਾਉਣੇ ਹਨ। ਇਸ ਤੋਂ ਇਲਾਵਾ ਅਲਟ੍ਰਾ30 ਨੂੰ ਖਰੀਦਣ ''ਤੇ ਯੂਜ਼ਰਸ ਨੂੰ ਇਰੋਜ਼ਨਾਓ ਐਪ ਦਾ 12 ਮਹੀਨੇ ਦਾ ਸਬਸਕ੍ਰਿਪਸ਼ਨ ਫ੍ਰੀ ਮਿਲੇਗਾ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ Videocon ਅਲਟ੍ਰਾ30 ਸਮਾਰਟਫੋਨ ''ਚ 5 ਇੰਚ ਫੁੱਲ ਐੱਚ. ਡੀ. ਆਈ. ਪੀ. ਐੱਸ. (720x1280 ਪਿਕਸਲ) ਰੈਜ਼ੋਲਿਊਸ਼ਨ ਡਿਸਪਲੇ ਹੈ, ਜੋ ਡ੍ਰੈਗਨਟ੍ਰੇਲਐਕਸ 2.5ਡੀ ਕਵਰਡ ਗਲਾਸ ਨਾਲ ਆਉਂਦਾ ਹੈ। ਇਸ ਫੋਨ ''ਚ 1.3 ਗੀਗਾਹਟਰਜ਼ 64-ਬਿਟ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ''ਚ 3GB ਜੀਬੀ ਰੈਮ ਅਤੇ 32GB ਇਨਬਿਲਟ ਸਟੋਰੇਜ ਹੈ। ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 64GB ਤੱਕ ਵਧਾਇਆ ਦਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਹੈੱਡਸੈੱਟ ''ਚ ਪੀ. ਡੀ. ਏ. ਐੱਫ. ਸਮਾਰਟਫੋਨ ਡਬਲਯੂਡੂਆਰ ਅਤੇ ਡਿਊਲ ਐੱਲ. ਈ. ਡੀ. ਫਲੈਸ਼ ਨਾਲ 13MP ਕੈਮਰਾ ਹੈ। ਫੋਨ ''ਚ ਸੈਲਫੀ ਲੈਣ ਲਈ ਐੱਲ. ਈ. ਡੀ. ਫਲੈਸ਼ ਨਾਲ 5MP ਦਾ ਫਰੰਟ ਕੈਮਰਾ ਵੀ ਹੈ। ਫੋਨ ਨੂੰ ਪਾਵਰ ਦੇਣ ਲਈ 4000mAh ਦੀ ਬੈਟਰੀ ਦਿੱਤੀ ਗਈ ਹੈ। ਐਂਡਰਾਇਡ 6.0 ਮਾਰਸ਼ਮੈਲੋ ''ਚੇ ਚੱਲਣ ਵਾਲਾ ਅਲਟ੍ਰਾ30 4G VoLTE ਸਪੋਰਟ ਕਰਦਾ ਹੈ। ਫੋਨ ਡਿਊਲ ਐਪਸ ਸਪੋਰਟ ਕਰਦਾ ਹੈ, ਜਿਸ ਦਾ ਮਤਲਬ ਹੈ ਕਿ ਫੋਨ ''ਚ ਡਿਊਲ ਵਟਸਅੱਪ ਵੀ ਚਲਾ ਸਕਦੇ ਹਨ।