ਵੀਡੀਓਕਾਨ ਨੇ ਲਾਂਚ ਕੀਤਾ ਪੈਨਿਕ ਬਟਨ ਵਾਲਾ ਸਮਾਰਟਫੋਨ

Thursday, Sep 15, 2016 - 11:17 AM (IST)

ਵੀਡੀਓਕਾਨ ਨੇ ਲਾਂਚ ਕੀਤਾ ਪੈਨਿਕ ਬਟਨ ਵਾਲਾ ਸਮਾਰਟਫੋਨ

ਜਲੰਧਰ : ਭਾਰਤੀ ਵਿਨਿਰਮਾਤਾ ਵੀਡੀਓਕਾਨ ਸਮਾਰਟਫੋਨ ਨੇ ਆਪਣੇ ਸਮਾਰਟਫੋਨ ਪੋਰਟਫੋਲੀਓ ''ਚ ਪੈਨਿਕ ਬਟਨ ਪੇਸ਼ ਕੀਤਾ ਹੈ। 4ਜੀ ਵਾਇਸ ਓਵਰ ਐੱਲ. ਟੀ. ਈ ਨਾਲ ਲੈਸ ਵੀਡੀਓਕਾਨ ਕਿਊਬ 3 ਦੀ ਕੀਮਤ 8,490 ਰੁਪਏ ਹੈ ਅਤੇ ਇਹ ਦੇਸ਼ ਭਰ ਦੇ ਆਫਲਾਇਨ ਸਟੋਰ ''ਚ ਮਿਲੇਗਾ।

 

ਕੰਪਨੀ ਦੇ ਇਕ ਇਸ਼ਤਿਹਾਰ ਦੇ ਮਤਾਬਕ ਸਰਕਾਰ ਦੇ ਲਾਜ਼ਮੀ ਪੈਨਿਕ ਬਟਨ ਦੇ ਪ੍ਰਾਵਧਾਨ ਦੇ ਸਮਾਨ ਕੰਪਨੀ ਨੇ ਆਪਣੇ ਪਾਵਰ ਪੈਕੇਡ ਸਮਾਰਟਫੋਨ ਵੀਡੀਓਕਾਨ ਕਿਊਬ 3 ''ਚ SOS - 2e ਸੇਫ ਐਮਰਜੈਂਸੀ ਰਿਸਪਾਂਸ ਐਪ ਪੇਸ਼ ਕੀਤੀ ਹੈ ਜੋ ਲੋੜ ਪੈਣ ''ਤੇ ਐਮਰਜੇਂਸੀ ਸੂਚੀ ''ਚ ਜੋੜੇ ਗਏ ਨੰਬਰ ''ਤੇ ਅਲਰਟ ਭੇਜਣ ਲਈ ਪਾਵਰ ਬਟਨ ਨੂੰ ਬਤੌਰ ਪੈਨਿਕ ਬਟਨ ਦਾ ਇਸਤੇਮਾਲ ਕਰੇਗਾ। ਇਹ ਐਪ ਜੀ. ਪੀ. ਐੱਸ ਦਾ ਇਸਤੇਮਾਲ ਕਰਦਾ ਹੈ ਅਤੇ ਕਿਸੀ ਵੀ ਗੰਭੀਰ ਹਾਲਾਤ ''ਚ ਨਜ਼ਦੀਕੀ ਪੁਲਸ ਸਟੇਸ਼ਨ ਅਤੇ ਹਸਪਤਾਲ ਨੂੰ ਮੈਪ-ਵਿਊ ਪ੍ਰਦਾਨ ਕਰਦਾ ਹੈ।

 

ਵੀਡੀਓਕਾਨ ਕਿਯੂਬ ਸਪੈਸੀਫਿਕੇਸ਼ਨ

 
ਓ. ਐੱਸ ਐਂਡ੍ਰਾਇਡ 6.0 ਮਾਰਸ਼ਮੈਲੋ
ਡਿਸਪਲੇ - 5 ਇੰਚ ਦੀ ਐੱਚ. ਡੀ (720x1280 ਪਿਕਸਲ) ਆਈ. ਪੀ. ਐੱਸ ਡਿਸਪਲੇ, 2. 5ਡੀ ਕਰਵਡ ਗਲਾਸ ਅਤੇ ਡ੍ਰੈਗਨਟਰੇਲ ਐਕਸ ਪ੍ਰੋਟੈਕਸ਼ਨ
ਪ੍ਰੋਸੈਸਰ - 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ. ਟੀ6735 ਪ੍ਰੋਸੈਸਰ
ਰੈਮ - 3 ਜੀ. ਬੀ
ਕੈਮਰਾ - 13 MP ਦਾ ਰਿਅਰ ਕੈਮਰਾ, ਪੀ. ਡੀ. ਏ. ਐੱਫ ਫੀਚਰ, ਡੁਅਲ - ਐੱਲ. ਈ. ਡੀ ਫਲੈਸ਼, ਫ੍ਰੰਟ ਕੈਮਰੇ ਦਾ ਸੇਂਸਰ 5 MP

Related News