Vi ਦੇ ਨਵੇਂ ਪਲਾਨ ਲਾਂਚ, ਇਕ ਸਾਲ ਫ੍ਰੀ ਲਓ Disney+ Hotstar ਦਾ ਮਜ਼ਾ
Monday, Sep 06, 2021 - 03:59 PM (IST)

ਗੈਜੇਟ ਡੈਸਕ– ਰਿਲਾਇੰਸ ਜੀਓ ਅਤੇ ਏਅਰਟੈੱਲ ਤੋਂ ਬਾਅਦ ਵੋਡਾਫੋਨ ਆਈਡੀਆ (Vi) ਨੇ ਵੀ ਆਪਣੇ ਗਾਹਕਾਂ ਲਈ ਕੁਝ ਨਵੇਂ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ ਜਿਨ੍ਹਾਂ ਦੇ ਨਾਲ ਇਕ ਸਾਲ ਲਈ Disney+ Hotstar ਮੋਬਾਇਲ ਐਡੀਸ਼ਨ ਦਾ ਫ੍ਰੀ ਸਬਸਕ੍ਰਿਪਸ਼ਨ ਮਿਲ ਰਿਹਾ ਹੈ। Vi ਦੇ ਨਵੇਂ ਪਲਾਨ ਦੀ ਸ਼ੁਰੂਆਤੀ ਕੀਮਤ 501 ਰੁਪਏ ਹੈ ਅਤੇ ਸਭ ਤੋਂ ਮਹਿੰਗੇ ਪਲਾਨ ਦੀ ਕੀਮਤ 2,595 ਰੁਪਏ ਹੈ। ਦੱਸ ਦੇਈਏ ਕਿ ਹਾਲ ਹੀ ’ਚ ਜੀਓ ਅਤੇ ਏਅਰਟੈੱਲ ਦੇ ਵੀ ਕੁਝ ਪਲਾਨ ਪੇਸ਼ ਕੀਤੇ ਹਨ ਜਿਨ੍ਹਾਂ ਦੇ ਨਾਲ ਗਾਹਕਾਂ ਨੂੰ ਫ੍ਰੀ ’ਚ Disney+ Hotstar ਮੋਬਾਇਲ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਹੈ।
ਇਹ ਵੀ ਪੜ੍ਹੋ– Airtel ਨੇ ਲਾਂਚ ਕੀਤੇ 500GB ਤਕ ਡਾਟਾ ਵਾਲੇ ਨਵੇਂ ਪੋਸਟਪੇਡ ਪਲਾਨ, ਸ਼ੁਰੂਆਤੀ ਕੀਮਤ 399 ਰੁਪਏ
Vi ਦੇ ਫ੍ਰੀ ਸਬਸਕ੍ਰਿਪਸ਼ਨ ਵਾਲੇ ਪਲਾਨ
501 ਰੁਪਏ ਦਾ ਪਲਨ
Vi ਦੇ ਪਹਿਲੇ ਪਲਾਨ ਦੀ ਕੀਮਤ 501 ਰੁਪਏ ਹੈ ਜਿਸ ਵਿਚ Disney+ Hotstar ਦਾ ਫ੍ਰੀ ਸਬਸਕ੍ਰਿਪਸ਼ਨ ਮਿਲਦਾ ਹੈ। ਇਸ ਵਿਚ ਰੋਜ਼ਾਨਾ 3 ਜੀ.ਬੀ. ਡਾਟਾ ਨਾਲ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲ ਰਹੀ ਹੈ। ਇਸ ਪਲਾਨ ਦੇ ਨਾਲ 16 ਜੀ.ਬੀ. ਵਾਧੂ ਡਾਟਾ ਵੀ ਮਿਲ ਰਿਹਾ ਹੈ। ਪਲਾਨ ਦੀ ਮਿਆਦ 28 ਦਿਨਾਂ ਦੀ ਹੈ।
701 ਰੁਪਏ ਦਾ ਪਲਾਨ
Vi ਦੇ ਇਸ ਪਲਾਨ ’ਚ ਵੀ ਇਕ ਸਾਲ ਲਈ Disney+ Hotstar ਦਾ ਫ੍ਰੀ ਸਬਸਕ੍ਰਿਪਸ਼ਨ ਮਿਲੇਗਾ। ਇਸ ਪਲਾਨ ਦੀ ਮਿਆਦ 56 ਦਿਨਾਂ ਦੀ ਹੈ। ਇਸ ਵਿਚ ਵੀ ਰੋਜ਼ 3 ਜੀ.ਬੀ. ਡਾਟਾ ਅਤੇ 32 ਜੀ.ਬੀ. ਵਾਧੂ ਡਾਟਾ ਮਿਲੇਗਾ। ਇਸ ਪਲਾਨ ’ਚ ਵੀ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ।
ਇਹ ਵੀ ਪੜ੍ਹੋ– Jio ਦਾ ਸਸਤਾ ਪ੍ਰੀਪੇਡ ਪਲਾਨ, ਮੁਫ਼ਤ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ
901 ਰੁਪਏ ਦਾ ਪਲਾਨ
Vi ਦੇ ਇਸ ਪਲਾਨ ’ਚ ਵੀ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ, ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਰੋਜ਼ 3 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ ਅਤੇ ਇਸ ਵਿਚ ਵੀ Disney+ Hotstar ਦਾ ਇਕ ਸਾਲ ਲਈ ਸਬਸਕ੍ਰਿਪਸ਼ਨ ਮਿਲੇਗਾ।
2595 ਰੁਪਏ ਦਾ ਪਲਾਨ
ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ ਅਤੇ ਇਸ ਵਿਚ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ’ਚ ਵੀ Disney+ Hotstar ਦਾ ਫ੍ਰੀ ਸਬਸਕ੍ਰਿਪਸ਼ਨ ਮਿਲੇਗਾ। ਇਸ ਵਿਚ ਵੀ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ।
ਇਹ ਵੀ ਪੜ੍ਹੋ– Vi ਦੇ ਗਾਹਕਾਂ ਨੂੰ ਝਟਕਾ, ਬੰਦ ਹੋਇਆ ਸਭ ਤੋਂ ਸਸਤਾ ਇਹ ਪਲਾਨ