ਪ੍ਰੇਸ਼ਾਨ ਨਹੀਂ ਕਰਨਗੇ ਵਟਸਐਪ ਨੋਟੀਫਿਕੇਸ਼ਨਸ, ਹਮੇਸ਼ਾ ਲਈ ਹੋ ਜਾਵੇਗੀ ਛੁੱਟੀ
Wednesday, Jul 29, 2020 - 06:40 PM (IST)

ਗੈਜੇਟ ਡੈਸਕ—ਵਟਸਐਪ ਗਰੁੱਪਸ 'ਤੇ ਆਉਣ ਵਾਲੇ ਨੋਟੀਫਿਕੇਸ਼ਨਸ ਤੁਹਾਨੂੰ ਪ੍ਰੇਸ਼ਾਨ ਕਰਦੇ ਹਨ ਤਾਂ ਜਲਦ ਹੀ ਇਨ੍ਹਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ। ਮਸ਼ਹੂਰ ਮੈਸੇਜਿੰਗ ਪਲੇਟਫਾਰਮ ਕਈ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਯੂਜ਼ਰਸ ਦਾ ਐਕਸਪੀਰੀਅੰਸ ਹੋਰ ਵੀ ਬਿਹਤਰ ਹੋਣ ਵਾਲਾ ਹੈ। ਕਈ ਵਾਰ ਯੂਜ਼ਰਸ ਨੂੰ ਨਾ ਚਾਹੁੰਦੇ ਹੋਏ ਵੀ ਗਰੁੱਪਸ 'ਚ ਫੈਮਿਲੀ ਗਰੁੱਪ ਤੋਂ ਲੈ ਕੇ ਕੁਝ ਆਫੀਸ਼ੀਅਲ ਜਾਂ ਦੋਸਤਾਂ ਦੇ ਗਰੁੱਪਸ ਹੋ ਸਕਦੇ ਹਨ। ਅਜਿਹੇ ਗਰੁੱਪਸ ਦੇ ਲਈ ਨੋਟੀਫਿਕੇਸ਼ਨਸ ਮਿਊਟ ਕਰਨ ਵੇਲੇ ਹੁਣ 'Always' ਦਾ ਵਿਕਲਪ ਵੀ ਮਿਲਣ ਵਾਲਾ ਹੈ।
ਵਟਸਐਪ 'ਚ ਹੇਣ ਵਾਲੇ ਬਦਲਾਅ ਅਤੇ ਅਪਡੇਟਸ 'ਤੇ ਨਜ਼ਰ ਰੱਖਣ ਵਾਲੇ ਪਲੇਟਫਾਰਮ WABetaInfo ਮੁਤਾਬਕ ਲੇਟੈਸਟ ਵਟਸਐਪ ਬੀਟਾ ਫਾਰ ਐਂਡ੍ਰਾਇਡ ਵਰਜ਼ਨ 2.20.197.3 'ਚ ਨਵਾਂ 'mute always' ਆਪਸ਼ਨ ਦਿਖਿਆ ਹੈ। ਰਿਪੋਰਟ ਮੁਤਾਬਕ ਹੁਣ ਵਟਸਐਪ ਗਰੁੱਪ ਨੋਟੀਫਿਕੇਸ਼ਨ ਮਿਊਟ ਕਰਨ 'ਤੇ ਯੂਜ਼ਰਸ ਨੂੰ 'One Year' ਦਾ ਆਪਸ਼ਨ ਨਹੀਂ ਦਿਖੇਗਾ ਅਤੇ ਇਸ ਦੀ ਜਗ੍ਹਾ 'Always' ਲਿਖਿਆ ਦਿਖੇਗਾ। ਅਜਿਹੇ 'ਚ ਜਦ ਤੱਕ ਯੂਜ਼ਰਸ ਖੁਦ ਸੈਟਿੰਗ ਨਹੀਂ ਬਦਲਦੇ ਤਾਂ ਵਟਸਐਪ ਨੋਟੀਫਿਕੇਸ਼ਨਸ ਮਿਊਟ ਰਹੇਗਾ।
ਫਿਲਹਾਲ ਇਹ ਆਪਸ਼ਨ ਵਟਸਐਪ ਦੇ ਬੀਟਾ ਵਰਜ਼ਨ 'ਚ ਮਿਲ ਰਿਹਾ ਹੈ ਅਤੇ ਸਾਰੇ ਯੂਜ਼ਰਸ ਨੂੰ ਸੈਟਿੰਗਸ 'ਚ ਨਹੀਂ ਦਿਖਾਈ ਦੇਵੇਗਾ। ਬੀਟਾ ਯੂਜ਼ਰਸ ਆਪਣੇ ਐਪ ਨੂੰ ਪਲੇਅ ਸਟੋਰ 'ਤੇ ਅਪਡੇਟ ਕਰ ਇਸ ਦੀ ਵਰਤੋਂ ਕਰ ਸਕਦੇ ਹਨ। ਵਟਸਐਪ ਸਾਲ 2020 'ਚ ਕਈ ਨਵੇਂ ਫੀਚਰਜ਼ ਐਪ 'ਚ ਐਡ ਕਰਨ ਵਾਲਾ ਹੈ। ਇਨ੍ਹਾਂ 'ਚੋਂ ਇਕ ਫੀਚਰ 'ਮਲਟੀ ਡਿਵਾਈਸ ਸਪੋਰਟ' ਹੈ, ਜਿਸ ਦੀ ਮਦਦ ਨਾਲ ਇਕ ਹੀ ਨੰਬਰ ਤੋਂ ਵੱਖ-ਵੱਖ ਡਿਵਾਈਸੇਜ 'ਚ ਵਟਸਐਪ ਅਕਾਊਂਟ ਐਕਸੈੱਸ ਕੀਤੇ ਜਾ ਸਕਣਗੇ।