ਅਗਲੇ ਸਾਲ ਲਾਂਚ ਹੋਵੇਗਾ Tata Nexon EV ਦਾ ਅਪਡੇਟਿਡ ਵਰਜ਼ਨ, 400 ਕਿ.ਮੀ. ਦੀ ਹੋਵੇਗੀ ਰੇਂਜ

Tuesday, Dec 28, 2021 - 12:38 PM (IST)

ਅਗਲੇ ਸਾਲ ਲਾਂਚ ਹੋਵੇਗਾ Tata Nexon EV ਦਾ ਅਪਡੇਟਿਡ ਵਰਜ਼ਨ, 400 ਕਿ.ਮੀ. ਦੀ ਹੋਵੇਗੀ ਰੇਂਜ

ਆਟੋ ਡੈਸਕ– ਟਾਟਾ ਨੈਕਸਨ ਈ.ਵੀ. ਨੂੰ ਲੈ ਕੇ ਅਨੁਮਾਨ ਲਗਾਏ ਜਾ ਰਹੇ ਹਨ ਕਿ ਕੰਪਨੀ ਨੈਕਸਨ ਈ.ਵੀ. ਦੇ ਇਕ ਅਪਡੇਟਿਡ ਵਰਜ਼ਨ ’ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਅਨੁਮਾਨ ਹੈ ਕਿ ਇਸ ਨੂੰ 2022 ਦੇ ਅੱਧ ਤਕ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਨੈਕਸਨ ਈ.ਵੀ. ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ ਹੈ। 

ਇਸ ਅਪਡੇਟਿਡ ਨੈਕਸਨ ਈ.ਵੀ. ’ਚ 400kWh ਦੀ ਦਮਦਾਰ ਬੈਟਰੀ ਅਤੇ ਜ਼ਿਆਦਾ ਰੇਂਜ ਦੇ ਨਾਲ ਪੇਸ਼ ਕੀਤਾ ਜਾਵੇਗਾ। ਜਦਕਿ ਮੌਜੂਦਾ ਨੈਕਸਨ ਈ.ਵੀ. ’ਚ 30.2kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ ਅਤੇ ਇਸਦੀ ਡਰਾਈਵਿੰਗ ਰੇਂਜ ਨੂੰ ਲੈ ਕੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ 312 ਕਿਲੋਮੀਟਰ ਦੀ ਹੈ। ਗੱਲ ਕਰੀਏ ਬਦਲਾਾਵੰ ਦੀ ਤਾਂ ਇਸ ਵਿਚ ਇਕ ਰੀ-ਜੇਨ ਮੋਡ ਦਿੱਤਾ ਜਾ ਸਕਦਾ ਹੈ ਅਤੇ ਇਸ ਨਵੇਂਮਾਡਲ ’ਚ ਨਵੇਂ ਅਲੌਏ ਵ੍ਹੀਲ ਅਤੇ ਇਲੈਕਟ੍ਰੋਨਿਕ ਸਟੇਬਿਲਿਟੀ ਪ੍ਰੋਗਰਾਮ ਵੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। 

PunjabKesari

ਇਸਦੀ ਕੀਮਤ ਨੂੰ ਲੈ ਕੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਲਗਭਗ 17 ਲੱਖ ਤੋਂ 18 ਲੱਖ ਰੁਪਏ ਦੇ ਵਿਚਕਾਰ ਦੀ ਹੋ ਸਕਦੀ ਹੈ ਜੋ ਮੌਜੂਦਾ ਮਾਡਲ ਤੋਂ ਲਗਭਗ 3 ਲੱਖ ਤੋਂ 4 ਲੱਖ ਰੁਪਏ ਜ਼ਿਆਦਾ ਹੈ। ਇਸ ਅਪਡੇਟਿਡ ਨੈਕਸਨ ਦਾ ਮੁਕਾਬਲਾ MG ZS EV ਅਤੇ Hyundai Kona EV ਵਰਗੀਆਂ ਇਲੈਕਟ੍ਰਿਕ ਕਾਲਾਂ ਨਾਲ ਹੋਵੇਗਾ। 


author

Rakesh

Content Editor

Related News