ਟੈਸਟਿੰਗ ਦੌਰਾਨ ਫਿਰ ਸਪਾਟ ਹੋਈ ਅਪਕਮਿੰਗ Kia Clavis, ਜਲਦ ਹੋਵੇਗਾ ਲਾਂਚ

Saturday, Apr 13, 2024 - 02:36 PM (IST)

ਟੈਸਟਿੰਗ ਦੌਰਾਨ ਫਿਰ ਸਪਾਟ ਹੋਈ ਅਪਕਮਿੰਗ Kia Clavis, ਜਲਦ ਹੋਵੇਗਾ ਲਾਂਚ

ਆਟੋ ਡੈਸਕ- ਕੀਆ ਮੋਟਰਸ ਜਲਦੀ ਹੀ ਆਪਣੀ Clavis ਮਾਈਕ੍ਰੋ ਐੱਸ.ਯੂ.ਵੀ. ਲੈ ਕੇ ਆ ਰਹੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਸ ਕਾਰ ਦੀ ਟੈਸਟਿੰਗ ਚੱਲ ਰਹੀ ਹੈ। ਹਾਲ ਹੀ 'ਚ ਇਕ ਵਾਰ ਫਿਰ Kia Clavis ਟੈਸਟਿੰਗ ਦੌਰਾਨ ਦੇਖੀ ਗਈ ਹੈ, ਜਿਸਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। 

ਡਿਜ਼ਾਈਨ

ਇਸਕਾਰ 'ਚ ਅਪਡੇਟਿਡ ਡੀ.ਆਰ.ਐੱਲ. ਦੇ ਨਾਲ ਆਲ-ਐੱਲ.ਈ.ਡੀ. ਹੈੱਡਲੈਂਪਸ, ਡਿਊਲ-ਫੰਕਸ਼ਨ ਐੱਲ.ਈ.ਡੀ. ਜੋੜੇ ਗਏ ਹਨ। ਇਸਦੇ ਬਾਹਰੀ ਡਿਜ਼ਾਈਨ 'ਚ ਹੇਠਲੇ ਬੰਪਰ 'ਤੇ ਇਕ ਰਾਈਡ ਸਿਸਟਮ ਅਤੇ ਵਿੰਡਸ਼ੀਲਡ 'ਤੇ ਇਕ ਕੈਮਰਾ ਲੱਗਾ ਹੈ। ਇਸਤੋਂ ਇਲਾਵਾ ਇਸ ਵਿਚ ਸਪਲਿੱਟ ਫਰੰਟ ਗਰਿਲ, ਫਾਕਸ ਸਕਿਡ ਪਲੇਟ, ਨਵੇਂ ਅਲੌਏ ਵ੍ਹੀਲ ਡਿਜ਼ਾਈਨ ਅਤੇ ਬਾਹਰੀ ਰੀਅਰ-ਵਿਊ ਮਿਰਰ (ਓ.ਆਰ.ਵੀ.ਐੱਮ.) ਦੇ ਨਾਲ ਐੱਲ.ਈ.ਡੀ. ਟਰਨ ਇੰਡੀਕੇਟਰਸ ਦਿੱਤੇ ਗਏ ਹਨ। ਕਲੈਵਿਸ ਦੇ ਪਿੱਛੇ ਇਕ ਬਾਕਸੀ ਡਿਜ਼ਾਈਨ ਦੇ ਨਾਲ ਐੱਲ.ਈ.ਡੀ. ਟੇਲ ਲੈਂਪ 'ਚ ਇਕ ਐੱਲ.ਈ.ਡੀ. ਕੁਨੈਕਟਿੰਗ ਬਾਰ ਦਿਸ ਰਿਹਾ ਹੈ। 

ਫੀਚਰਜ਼

Kia Clavis 'ਚ ਡਿਜੀਟਲ ਇੰਸਟਰੂਮੈਂਟ ਕਲੱਸਟਰ, ਮਲਟੀ-ਫੰਕਸ਼ਨ ਸਟੀਅਰਿੰਗ ਵ੍ਹੀਲ, 360-ਡਿਗਰੀ ਕੈਮਰਾ ਸਿਸਟਮ, ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ, ਇਕ ਵਾਇਰਲੈੱਸ ਚਾਰਜਰ ਅਤੇ ਇਕ ਫੋਲਡੇਬਲ ਸੈਂਟਰਲ ਆਰਮਰੈਸਟ, 6-ਏਅਰਬੈਗ ਅਤੇ ਆਲ-4-ਡਿਸਕ ਬ੍ਰੇਕ ਵਰਗੇ ਫੀਚਰਜ਼ ਮਿਲਣਗੇ। 


author

Rakesh

Content Editor

Related News