ਪੰਜਾਬ ''ਚ ਰੇਲ ਚੈਕਿੰਗ ਦੌਰਾਨ 13 ਯਾਤਰੀ ਬਿਨਾਂ ਟਿਕਟ ਦੇ ਫੜੇ, ਫਿਰ...
Monday, Mar 31, 2025 - 10:43 AM (IST)

ਅੰਮ੍ਰਿਤਸਰ(ਜ. ਬ.)- ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਟ੍ਰੇਨ ਨੰਬਰ-19611 (ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ) ’ਚ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ’ਚ ਉਨ੍ਹਾਂ ਨਾਲ ਕਮਰਸ਼ੀਅਲ ਇੰਸਪੈਕਟਰ ਜਲੰਧਰ ਨਿਤੇਸ਼ ਅਤੇ ਕਮਰਸ਼ੀਅਲ ਸੁਪਰਡੈਂਟ ਅੰਮ੍ਰਿਤਸਰ ਪ੍ਰਦੀਪ ਕੁਮਾਰ ਸਿੰਘ ਸਮੇਤ ਟਿਕਟ ਚੈਕਿੰਗ ਸਟਾਫ, ਆਰ. ਪੀ. ਐੱਫ. ਅਤੇ ਜੀ. ਆਰ. ਪੀ. ਜਵਾਨ ਸਨ।
ਇਹ ਵੀ ਪੜ੍ਹੋ- ਸ਼ਰਮਨਾਕ ਹੋਇਆ ਪੰਜਾਬ: ਕਲਯੁਗੀ ਪਿਓ ਨੇ ਆਪਣੀ ਮਾਸੂਮ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਇਸ ਦੌਰਾਨ ਬਿਨਾਂ ਟਿਕਟ ਯਾਤਰਾ ਕਰਨ ਲਈ 13 ਯਾਤਰੀਆਂ ਕੋਲੋਂ ਲਗਭਗ 10,000 ਰੁਪਏ ਜੁਰਮਾਨਾ ਵਸੂਲਿਆ ਗਿਆ। ਇਸ ਤੋਂ ਇਲਾਵਾ ਰੇਲਵੇ ਦੇ ਸੀਨੀਅਰ ਅਧਿਕਾਰੀ ਪਰਮਦੀਪ ਸਿੰਘ ਸੈਣੀ ਨੇ ਟ੍ਰੇਨ ਨੰਬਰ 19611 ਦੀ ਸਾਈਡ ਪੈਂਟਰੀ ਕਾਰ ’ਚ ਅਚਾਨਕ ਨਿਰੀਖਣ ਦੌਰਾਨ ਕੁਝ ਡੱਬਾਬੰਦ ਖਾਧ ਪਦਾਰਥ ਬਰਾਮਦ ਕੀਤੇ ਜੋ ਰੇਲਵੇ ਵੱਲੋਂ ਅਨ-ਅਪਰੂਵਡ ਬ੍ਰਾਂਡ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੇਪਰ ਦੇ ਕੇ ਪਰਤ ਰਹੇ 10ਵੀਂ ਦੇ 2 ਵਿਦਿਆਰਥੀਆਂ ਦੀ ਮੌਤ
ਇਸ ਤੋਂ ਇਲਾਵਾ ਕੁਝ ਵੈਂਡਰਾਂ ਦੇ ਜਾਇਜ਼ ਦਸਤਾਵੇਜ਼ ਨਾ ਮਿਲਣ ’ਤੇ 4 ਵੈਂਡਰਾਂ ਨੂੰ 4000 ਰੁਪਏ ਦਾ ਜੁਰਮਾਨਾ ਲਾਇਆ ਗਿਆ। ਉਥੇ ਹੀ ਬਿਆਸ ਰੇਲਵੇ ਸਟੇਸ਼ਨ ’ਤੇ ਰਾਧਾ ਸੁਆਮੀ ਸਤਿਸੰਗ ਭੰਡਾਰੇ ਕਾਰਨ ਉਨ੍ਹਾਂ ਬਿਆਸ ਰੇਲਵੇ ਸਟੇਸ਼ਨ ’ਤੇ ਉਪਲੱਬਧ ਯਾਤਰੀ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸਾਰੀਆਂ ਸਥਿਤੀਆਂ ਠੀਕ ਪਾਈਆਂ ਗਈਆਂ।
ਇਹ ਵੀ ਪੜ੍ਹੋ- ਅਪ੍ਰੈਲ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8