ਜਲੰਧਰ ਦੀ ਪਾਰਕ ''ਚ ਜ਼ਬਰਦਸਤ ਧਮਾਕਾ ! ਤੀਜੀ ਜਮਾਤ ਦੇ ਵਿਦਿਆਰਥੀ ''ਤੇ ਡਿੱਗੀ ਬਿਜਲੀ, ਫਿਰ...
Saturday, Mar 29, 2025 - 12:09 PM (IST)

ਜਲੰਧਰ (ਸੋਨੂੰ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਦੇ ਗੁਰੂ ਨਾਨਕਪੁਰਾ ਪੱਛਮੀ ਵਿਚ ਝੁੱਗੀ-ਝੌਂਪੜੀਆਂ ਵਿਚ ਰਹਿਣ ਵਾਲੇ ਇਕ ਪਰਿਵਾਰ ਦਾ 9 ਸਾਲਾ ਬੱਚਾ ਬਿਜਲੀ ਦੀਆਂ ਤਾਰਾਂ ਦੀ ਲਪੇਟ ਆ ਗਿਆ। ਬੱਚੇ ਦੀ ਪਛਾਣ ਆਰਵ ਦੇ ਰੂਪ ਵਿਚ ਹੋਈ ਹੈ, ਜੋਕਿ ਕਰੰਟ ਲੱਗਣ ਨਾਲ ਝੁਲਸ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਵਿੱਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬੱਚੇ ਨੇ ਪਾਰਕ ਵਿੱਚ ਖੇਡਦੇ ਹੋਏ 66 ਕੇਵੀ ਲਾਈਨ 'ਤੇ ਰੱਸੀ ਨਾਲ ਬੰਨ੍ਹਿਆ ਪੱਥਰ ਸੁੱਟਿਆ, ਜਿਸ ਨਾਲ ਵੱਡਾ ਧਮਾਕਾ ਹੋਇਆ ਅਤੇ ਬੱਚੇ ਦੇ ਸਰੀਰ ਨੂੰ ਕਰੰਟ ਨਾਲ ਅੱਗ ਲੱਗ ਗਈ।
ਇਹ ਵੀ ਪੜ੍ਹੋ: ਲਓ ਜੀ ਲੱਗ ਗਈਆਂ ਮੌਜਾਂ! ਪੰਜਾਬ 'ਚ ਫਿਰ ਦੋ ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ
ਤੀਜੀ ਜਮਾਤ ਵਿਚ ਪੜ੍ਹਦੇ ਆਰਵ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਆਰਵ ਦੇ ਨਾਨਾ ਹਰੀ ਸਿੰਘ ਨੇ ਦੱਸਿਆ ਕਿ ਆਰਵ ਸ਼ਾਮ 4 ਵਜੇ ਪਾਰਕ ਵਿੱਚ ਬੱਚਿਆਂ ਨਾਲ ਖੇਡ ਰਿਹਾ ਸੀ। ਉਸ ਨੇ ਪਲਾਸਟਿਕ ਵਰਗੀ ਕੋਈ ਚੀਜ਼ ਉੱਪਰ ਵੱਲ ਸੁੱਟੀ ਅਤੇ ਅਚਾਨਕ ਬਿਜਲੀ ਉਸ ਉੱਤੇ ਆ ਡਿੱਗੀ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਸੀ. ਸੀ. ਟੀ. ਵੀ. ਵਿੱਚ ਵਿਖਾਇਆ ਗਿਆ ਕਿ ਜਿਵੇਂ ਹੀ ਧਮਾਕਾ ਹੋਇਆ ਨੇੜੇ ਖੜ੍ਹੇ ਨੌਜਵਾਨ ਉਥੋਂ ਭੱਜ ਗਏ ਅਤੇ ਕੁਝ ਪਲਾਂ ਬਾਅਦ ਵਾਪਸ ਆ ਗਏ। ਉਨ੍ਹਾਂ ਨੇ ਆਰਵ ਨੂੰ ਚੁੱਕਿਆ। ਪਾਵਰਕਾਮ ਨੂੰ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਬਿਜਲੀ ਸਪਲਾਈ ਬੰਦ ਕੀਤੀ ਗਈ।
ਇਹ ਵੀ ਪੜ੍ਹੋ: ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 28ਵੇਂ ਦਿਨ 56 ਨਸ਼ਾ ਸਮੱਗਲਰ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e