ਲੈਪਟਾਪ ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲੇਗੀ 35 ਹਜ਼ਾਰ ਰੁਪਏ ਤਕ ਦੀ ਛੋਟ
Monday, Oct 12, 2020 - 01:18 PM (IST)
ਗੈਜੇਟ ਡੈਸਕ– ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ’ਤੇ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸੇਲ 17 ਅਕਤੂਬਰ ਤੋਂ ਸ਼ੁਰੂ ਹੋਵੇਗੀ, ਪ੍ਰਾਈਮ ਮੈਂਬਰ 16 ਅਕਤੂਬਰ ਤੋਂ ਹੀ ਇਸ ਦਾ ਲਾਭ ਲੈ ਸਕਣਗੇ। ਤਾਰੀਖ਼ ਨਜ਼ਦੀਕ ਹੈ ਅਤੇ ਅਜਿਹੇ ’ਚ ਐਮਾਜ਼ੋਨ ਉਨ੍ਹਾਂ ਪ੍ਰੋਡਕਟਸ ਦੀਆਂ ਝਲਕੀਆਂ ਪੇਸ਼ ਕਰ ਰਹੀ ਹੈ ਜਿਨ੍ਹਾਂ ’ਤੇ ਇਸ ਦੌਰਾਨ ਬੰਪਰ ਡਿਸਕਾਊਂਟ ਮਿਲੇਗਾ। ਸੇਲ ’ਚ ਗਾਹਕ ਸਮਾਰਟਫੋਨ, ਐਕਸੈਸਰੀਜ਼, ਹੋਮ ਅਪਲਾਇੰਸਿਜ਼ ਅਤੇ ਲੈਪਟਾਪ ਸਮੇਤ ਢੇਰਾਂ ਪ੍ਰੋਡਕਟਸ ਨੂੰ ਘੱਟ ਕੀਮਤ ’ਤੇ ਖ਼ਰੀਦ ਸਕਣਗੇ।
ਲੈਪਟਾਪ ’ਤੇ 35 ਹਜ਼ਾਰ ਰੁਪਏ ਤਕ ਦੀ ਛੋਟ
ਐਮਾਜ਼ੋਨ ਸੇਲ ’ਚ ਲੈਪਟਾਪ ’ਤੇ ਵੀ 35 ਹਜ਼ਾਰ ਰੁਪਏ ਤਕ ਦੀ ਛੋਟ ਮਿਲੇਗੀ। ਐਮਾਜ਼ੋਨ ਨੇ ਦੱਸਿਆ ਕਿ ਗਾਹਕ ਏਸਰ, ਅਸੁਸ, ਐਪਲ, ਐੱਚ.ਪੀ., ਲੇਨੋਵੋ ਅਤੇ ਸ਼ਾਓਮੀ ਵਰਗੀਆਂ ਕੰਪਨੀਆਂ ਦੇ ਲੈਪਟਾਪਸ ਨੂੰ ਡਿਸਕਾਊਂਟ ’ਤੇ ਖ਼ਰੀਦ ਸਕਦੇ ਹਨ। ਤਾਂ ਆਓ ਜਾਣਦੇ ਹਾਂ ਕਿਸੇ ਕੰਪਨੀ ਦੇ ਲੈਪਟਾਪ ’ਤੇ ਕਿੰਨੀ ਛੋਟ ਮਿਲੇਗੀ।
ਕਿਸ ਲੈਪਟਾਪ ’ਤੇ ਕਿੰਨੀ ਛੋਟ
ਏਸਰ, ਅਸੁਸ ਅਤੇ ਲੇਨੋਵੋ ਦੇ ਲੈਪਟਾਪਸ ’ਤੇ 35 ਹਜ਼ਾਰ ਰੁਪਏ ਤਕ ਦੀ ਛੋਟ ਮਿਲੇਗੀ।
ਡੈੱਲ ਦੇ ਲੈਪਟਾਪਸ ’ਤੇ 30 ਹਜ਼ਾਰ ਰੁਪਏ ਤਕ ਦੀ ਛੋਟ ਮਿਲੇਗੀ।
ਐੱਚ.ਪੀ. ਦੇ ਲੈਪਟਾਪਸ ’ਤੇ 25 ਹਜ਼ਾਰ ਰੁਪਏ ਤਕ ਦੀ ਛੋਟ ਮਿਲੇਗੀ।
ਅਵਿਤਾ ਦੇ ਲੈਪਟਾਪਸ ’ਤੇ 19 ਹਜ਼ਾਰ ਰੁਪਏ ਤਕ ਦੀ ਛੋਟ ਮਿਲੇਗੀ।
ਐਪਲ ਦੇ ਲੈਪਟਾਪਸ ’ਤੇ 15 ਹਜ਼ਾਰ ਰੁਪਏ ਤਕ ਦੀ ਛੋਟ ਮਿਲੇਗੀ।
ਸ਼ਾਓਮੀ ਦੇ ਲੈਪਟਾਪਸ ’ਤੇ 9 ਹਜ਼ਾਰ ਰੁਪਏ ਤਕ ਦੀ ਛੋਟ ਮਿਲੇਗੀ।
20 ਹਜ਼ਾਰ ਰੁਪਏ ਤੋਂ ਘੱਟ ਦੇ ਲੈਪਟਾਪ
ਐਮਾਜ਼ੋਨ ਨੇ ਦੱਸਿਆ ਕਿ ਸੇਲ ਦੌਰਾਨ ਲੈਪਟਾਪ 20 ਹਜ਼ਾਰ ਰੁਪਏ ਤੋਂ ਘੱਟ ਦੀ ਕੀਮਤ ਤੋਂ ਸ਼ੁਰੂ ਹੋਣਗੇ। ਇਨ੍ਹਾਂ ’ਤੇ ਤਿੰਨ ਮਹੀਨਿਆਂ ਤਕ ਦੀ ਨੋ-ਕਾਸਟ ਈ.ਐੱਮ.ਆਈ. ਦਾ ਵੀ ਆਪਸ਼ਨ ਮਿਲੇਗਾ। ਇਸ ਤੋਂ ਇਲਾਵਾ ਸੇਲ ’ਚ HDFC ਬੈਂਕ ਦੇ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਧਾਰਕਾਂ ਨੂੰ 10 ਫੀਸਦੀ ਦਾ ਅਲੱਗ ਤੋਂ ਡਿਸਕਾਊਂਟ ਦਿੱਤਾ ਜਾਵੇਗਾ।