ਇਸ ਕੰਪਨੀ ਨੇ ਲਾਂਚ ਕੀਤਾ ਅਨੋਖਾ ਸਮਾਰਟਫੋਨ, ਫੋਨ ’ਚ ਹੀ ਹਨ ਈਅਰਬਡਸ

Friday, Aug 12, 2022 - 04:18 PM (IST)

ਇਸ ਕੰਪਨੀ ਨੇ ਲਾਂਚ ਕੀਤਾ ਅਨੋਖਾ ਸਮਾਰਟਫੋਨ, ਫੋਨ ’ਚ ਹੀ ਹਨ ਈਅਰਬਡਸ

ਗੈਜੇਟ ਡੈਸਕ– ਸਮਾਰਟਫੋਨ ਬਾਜ਼ਾਰ ਹੁਣ ਕਾਫੀ ਅੱਗੇ ਨਿਕਲ ਚੁੱਕਾ ਹੈ। ਇੰਨਾ ਅੱਗੇ ਕਿ ਹੁਣ ਫਲੈਗਸ਼ਿਪ ਦੇ ਨਾਂ ’ਤੇ ਕੁਝ ਸਪੈਸ਼ਲ ਨਹੀਂ ਹੋ ਰਿਹਾ। ਹੁਣ ਇਕ ਕੰਪਨੀ ਨੇ ਕੁਝ ਨਵਾਂ ਕੀਤਾ ਹੈ। Ulefone ਨਾਂ ਦੀ ਇਕ ਕੰਪਨੀ ਨੇ ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ ਲਾਂਚ ਕੀਤਾ ਹੈ ਜਿਸ ਵਿਚ ਈਅਰਬਡਸ ਇਨਬਿਲਟ ਰੂਪ ਨਾਲ ਮਿਲੇਗਾ ਯਾਨੀ ਈਅਰਬਡਸ ਨੂੰ ਰੱਖਣ ਲਈ ਤੁਹਾਨੂੰ ਕਿਸੇ ਚਾਰਜਿੰਗ ਕੇਸ ਦੀ ਲੋੜ ਨਹੀਂ ਹੋਵੇਗੀ। 

ਇਸ ਅਨੋਖੇ ਫੋਨ ਦਾ ਨਾਂ Ulefone Armor 15 ਰੱਖਿਆ ਗਿਆ ਹੈ। Ulefone Armor 15 ’ਚ 5.45 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1,400x720 ਪਿਕਸਲ ਹੈ। Ulefone Armor 15 ’ਚ ਮੀਡੀਆਟੈੱਕ ਹੀਲੀਓ ਜੀ35 ਪ੍ਰੋਸੈਸਰ ਦਿੱਤਾ ਗਿਆ ਹੈ। 

Ulefone Armor 15 ਦੀ ਕੀਮਤ 
Ulefone Armor 15 ਦੇ 6 ਜੀ.ਬੀ. ਰੈਮ+128ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 170 ਡਾਲਰ (ਕਰੀਬ 13,500 ਰੁਪਏ) ਰੱਖੀ ਗਈ ਹੈ। ਫੋਨ ਦੀ ਭਾਰਤ ’ਚ ਉਪਲੱਬਧਤਾ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ।

Ulefone Armor 15 ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ Ulefone Armor 15 ’ਚ ਈਅਰਬਡਸ ਇਨਬਿਲਟ ਰੂਪ ਨਾਲ ਦਿੱਤਾ ਗਿਆ ਹੈ। Ulefone Armor 15 ਨੂੰ ਫੋਨ ਦੇ ਉਪਰਲੇ ਪਾਸੇ ਦਿੱਤਾ ਗਿਆ ਹੈ ਜਿਸਨੂੰ ਕੱਢਕੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਅਤੇ ਫਿਰ ਉਸੇ ’ਚ ਪੈਕ ਕਰ ਸਕਦੇ ਹੋ। ਇਨ੍ਹਾਂ ਈਅਰਬਡਸ ਦੇ ਨਾਲ ਬਲੂਟੁੱਥ v5 ਦਿੱਤਾ ਗਿਆ ਹੈ ਅਤੇ ਇਸਨੂੰ ਹੋਰ ਡਿਵਾਈਸ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ। 

Ulefone Armor 15 ’ਚ ਮੀਡੀਆਟੈੱਕ ਹੀਲੀਓ ਜੀ35 ਪ੍ਰੋਸੈਸਰ ਦੇ ਨਾਲ ਐਂਡਰਾਇਡ 12 ਮਿਲੇਗਾ। ਇਸਤੋਂ ਇਲਾਵਾ ਇਸ ਵਿਚ 5.45 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1400x720 ਪਿਕਸਲ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 12 ਮੈਗਾਪਿਕਸਲ ਦਾ ਹੈ। ਫੋਨ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। 

Ulefone Armor 15 ’ਚ ਡਿਊਲ ਫਰੰਟ ਫੇਸਿੰਗ ਸਪੀਕਰ ਹੈ। ਵਾਟਰਪਰੂਫ ਲਈ IP68/69K ਦੀ ਰੇਟਿੰਗ ਮਿਲੀ ਹੈ। Ulefone Armor 15 ’ਚ 6600mAh ਦੀ ਬੈਟਰੀ ਹੈ ਜਿਸਦਾ ਇਸਤੇਮਾਲ ਫੋਨ ਅਤੇ ਈਅਰਬਡਸ ਦੋਵਾਂ ਲਈ ਹੋਵੇਗਾ। 


author

Rakesh

Content Editor

Related News