ਹੁਣ ਈ-ਸ਼ਾਪਿੰਗ ਦੇ ਖੇਤਰ ''ਚ ਪ੍ਰਵੇਸ਼ ਕਰੇਗੀ UCweb ਦੀ 9ਐਪਸ
Tuesday, Aug 02, 2016 - 06:14 PM (IST)

ਨਵੀਂ ਦਿੱਲੀ- ਅਲੀਬਾਬਾ ਸਮੂਹ ਦੀ ਮੋਬਾਇਲ ਕੰਪਨੀ ਯੂ.ਸੀ.ਵੈੱਬ ਬ੍ਰਾਊਜ਼ਰ ਦਾ 9ਐਪਸ ਹੁਣ ਆਕਰਸ਼ਕ ਈ-ਵਣਜੀ ਖੇਤਰ ''ਚ ਪ੍ਰਵੇਸ਼ ਕਰਨ ਜਾ ਰਿਹਾ ਹੈ ਅਤੇ ਆਪਣੇ ਯੂਜ਼ਰਸ ਨੂੰ ਆਨਲਾਈਨ ਖੇਤਰ ਦੇ ਵੱਖ-ਵੱਖ ਬਾਜ਼ਾਰ ਮੰਚਾਂ ''ਤੇ ਵਸਤੂਆਂ ਦੀਆਂ ਤੁਲਨਾਤਮਕ ਕੀਮਤਾਂ ਜਾਣਨ ''ਚ ਮਦਦ ਕਰੇਗਾ। ਭਾਰਤ ਦੇ ਐਂਡ੍ਰਾਇਡ ਬਾਜ਼ਾਰ ''ਚ ਅਜੇ ਤੱਕ ਐਪ ਅਤੇ ਗੇਮ ਦੀ ਸੁਵਿਧਾ ਦੇਣ ਵਾਲਾ 9ਐਪਸ ਹੁਣ ਆਨਲਾਈਨ ਖਰੀਦ ਕਰਨ ਵਾਲਿਆਂ ਦੀ ਸੁਵਿਧਾ ਲਈ ਨਵੇਂ ਫੀਚਰ ਪੇਸ਼ ਕਰੇਗਾ।
ਕੰਪਨੀ ਦੇ ਇਕ ਵਿਗਿਆਪਨ ਮੁਤਾਬਕ 9ਐਪਸ ਦੀ ਯੋਜਨਾ ਪੇਟੀਐਮ, ਫਲਿੱਪਕਾਰਟ, ਮਿੰਤਰਾ, ਸਨੈਪਡੀਲ, ਜਬੋਂਗ ਸਮੇਤ ਹੋਰ ਈ-ਵਣਜੀ ਬਾਜ਼ਾਰਾਂ ''ਤੇ ਉਪਲੱਬਧ ਵਸਤੂਆਂ ਦੀਆਂ ਕੀਮਤਾਂ ''ਚ ਅੰਤਰ ਦੱਸਣ ਦੀ ਹੈ। ਗਾਹਕ 9 ਐਪਸ ''ਤੇ ਆ ਕੇ ਸਾਰੇ ਈ-ਵਣਜੀ ਮੰਚਾਂ ਦੀਆਂ ਕੀਮਤਾਂ ''ਚ ਤੁਲਨਾ ਕਰ ਸਕਦੇ ਹਨ। ਹਰ ਪਾਸੇ ਕੁਪਨ ਅਤੇ ਛੋਟ ਨੂੰ ਵੀ 9ਐਪਸ ''ਚ ਇਕ ਹੀ ਥਾਂ ਅਡਜੱਸਟ ਕੀਤਾ ਗਿਆ ਹੈ। ਇਸ ਲਈ 9ਐਪਸ ਨੇ 25 ਜੁਲਾਈ ਤੋਂ ਇਕ ਖਾਸ ਮੇਗਾ ਸ਼ਾਪਿੰਗ ਫੈਸਟੀਵਲ ਦਾ ਆਯੋਜਨ ਵੀ ਕੀਤਾ ਹੈ।