ਹੁਣ ਨਹੀਂ ਡਾਊਨਲੋਡ ਹੋਵੇਗਾ ਯੂ. ਸੀ. ਬ੍ਰਾਊਜ਼ਰ, ਨਾ ਹੋਵੇਗਾ ਅਪਡੇਟ

Wednesday, Nov 15, 2017 - 01:22 PM (IST)

ਜਲੰਧਰ- ਜੇਕਰ ਤੁਸੀਂ ਇੰਟਰਨੈੱਟ ਬ੍ਰਾਊਜ਼ਿੰਗ ਲਈ ਜ਼ਿਆਦਾਤਰ ਯੂ. ਸੀ. ਬ੍ਰਾਊਜ਼ਰ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਗੂਗਲ ਪਲੇਅ ਸਟੋਰ ਨੇ ਯੂ. ਸੀ. ਬ੍ਰਾਊਜ਼ਰ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਪਲੇਅ ਸਟੋਰ 'ਚ ਸਰਚ ਕਰਨ 'ਤੇ ਇਹ ਐਪ ਨਹੀਂ ਦਿਸ ਰਹੀ ਹੈ, ਇਸ ਥਾਂ 'ਤੇ ਯੂ. ਸੀ. ਬ੍ਰਾਊਜ਼ਰ ਦਾ ਮਿੰਨੀ ਵਰਜ਼ਨ ਜ਼ਰੂਰ ਮਿਲ ਜਾਵੇਗਾ। ਭਾਰਤ 'ਚ ਖਾਸ ਕਰ ਕੇ ਇਹ ਯੂ. ਸੀ. ਬ੍ਰਾਊਜ਼ਰ ਐਪ ਕਾਫ਼ੀ ਪਾਪੂਲਰ ਹੈ ਅਤੇ ਦੁਨੀਆ ਭਰ 'ਚ ਇਸ ਦੇ 420 ਮਿਲੀਅਨ ਯੂਜ਼ਰਸ ਹਨ, ਇਨ੍ਹਾਂ 'ਚੋਂ 100 ਮਿਲੀਅਨ (10 ਕਰੋੜ) ਭਾਰਤੀ ਯੂਜ਼ਰਸ ਹਨ।

ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਯੂ. ਸੀ. ਬ੍ਰਾਊਜ਼ਰ 'ਤੇ ਡਾਟਾ ਚੋਰੀ ਕਰਨ ਦਾ ਇਲਜ਼ਾਮ ਲਗਾ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਇਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾਇਆ ਕਿਉਂ ਗਿਆ ਹੈ। ਹਾਲਾਂਕਿ ਗੂਗਲ ਪਲੇਅ ਸਟੋਰ 'ਤੋਂ ਯੂ. ਸੀ. ਬ੍ਰਾਊਜ਼ਰ ਨੂੰ ਹਮੇਸ਼ਾ ਲਈ ਨਹੀਂ ਸਗੋਂ 30 ਦਿਨਾਂ ਲਈ ਹਟਾਇਆ ਗਿਆ ਹੈ। ਯੂ. ਸੀ. 'ਤੇ ਗੂਗਲ ਨੇ ਯੂਜ਼ਰਸ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ ਹੈ।

ਇਸ ਸਾਲ ਅਗਸਤ 'ਚ ਖਬਰ ਆਈ ਸੀ ਕਿ ਯੂ. ਸੀ. ਬ੍ਰਾਊਜ਼ਰ ਯੂਜਰ ਡਾਟਾ ਰਿਮੋਟਲੀ ਚੀਨ 'ਚ ਆਪਣੇ ਸਰਵਰ 'ਚ ਭੇਜਦਾ ਹੈ। ਇਸ ਤੋਂ ਬਾਅਦ ਸਰਕਾਰ ਵੱਲੋਂ ਇਸ 'ਤੇ ਐਤਰਾਜ ਵੀ ਜਤਾਇਆ ਗਿਆ ਸੀ। ਇੰਨਾ ਹੀ ਨਹੀਂ 2015 'ਚ ਕਨਾਡਾ ਦੇ ਇਕ ਰਿਸਰਚਰ ਨੇ ਦਾਅਵਾ ਕੀਤਾ ਸੀ ਕਿ ਚੀਨੀ ਅਤੇ ਇੰਗਲਿਸ਼ ਲੈਂਗਵੇਜ਼ ਵਰਜ਼ਨ UC Browser ਦੀ ਵਜ੍ਹਾ ਨਾਲ ਪਰਸਨਲ ਡੀਟੇਲਸ ਜਿਵੇਂ ਕਿ ਲੋਕੇਸ਼ਨ, ਸਰਚ ਡੀਟੇਲਸ ਅਤੇ ਸਬਸਕਰਾਇਬ ਡਿਵਾਇਸ ਨੰਬਰ ਹਾਸਿਲ ਕੀਤਾ ਜਾ ਸਕਦਾ ਹੈ। ਹਾਲਾਂਕਿ ਬਾਅਦ 'ਚ ਕੰਪਨੀ ਨੇ ਬਿਆਨ ਜਾਰੀ ਕਰਕੇ ਸਫਾਈ ਵੀ ਦਿੱਤੀ।


Related News