UBON ਨੇ ਲਾਂਚ ਕੀਤਾ ਟਾਰਚ ਵਾਲਾ ਵਾਇਰਲੈੱਸ ਸਪੀਕਰ, ਕੀਮਤ 1,199 ਰੁਪਏ

01/18/2021 6:28:09 PM

ਗੈਜੇਟ ਡੈਸਕ– ਭਾਰਤੀ ਇਲੈਕਟ੍ਰੋਨਿਕ ਕੰਪਨੀ UBON ਨੇ ਆਪਣਾ ਨਵਾਂ ਵਾਇਰਲੈੱਸ ਸਪੀਕਰ ਲਾਂਚ ਕੀਤਾ ਹੈ। UBON GBT-22A ਦੇ ਨਾਲ ਕੰਪਨੀ ਨੇ ਟਾਰਚ ਵੀ ਦਿੱਤੀ ਹੈ। ਕੰਪਨੀ ਨੇ ਆਪਣੇ ਇਸ ਸਪੀਕਰ ਨੂੰ ‘ਆਡੀਓ ਬਾਰ’ ਨਾਮ ਦਿੱਤਾ ਹੈ। UBON GBT-22A ’ਚ ਤੁਹਾਨੂੰ ਮੈਮਰੀ ਕਾਰਡ ਰੀਡਰ, ਯੂ.ਐੱਸ.ਬੀ. ਡਰਾਈਵ, ਯੂ.ਐੱਸ.ਬੀ. ਪਲੇਅ ਅਤੇ ਟਾਰਚ ਦੇ ਨਾਲ ਐੱਫ.ਐੱਮ. ਰੇਡੀਓ ਵੀ ਮਿਲੇਗਾ। 

UBON GBT-22A ’ਚ ਲੰਬੀ ਬੈਟਰੀ ਲਾਈਫ ਲਈ 500mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਇਸ ਸਪੀਕਰ ’ਚ ਬਲੂਟੂਥ V5.0 ਵਰਜ਼ਨ ਦਿੱਤਾ ਗਿਆ ਹੈ ਜਿਸ ਦੀ ਕੁਨੈਕਟੀਵਿਟੀ ਦੀ ਰੇਂਜ 10 ਮੀਟਰ ਹੈ। UBON GBT-22A ਸਪੀਕਰ ਨੂੰ ਫੋਨ, ਲੈਪਟਾਪ ਅਤੇ ਟੈਬ ਕਿਸੇ ਵੀ ਡਿਵਾਈਸ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। 

UBON GBT-22A ਦਾ ਡਿਜ਼ਾਇਨ ਸਿਲੰਡਰ ਦੇ ਆਕਾਰ ਵਰਗਾ ਹੈ। ਬਾਡੀ ਪਲਾਸਟਿਕ ਦੀ ਹੈ। ਇਸ ਵਿਚ ਬੈਟਰੀ ਇੰਡੀਕੇਟਰ ਅਤੇ ਪਾਵਰ ਲਈ ਐੱਲ.ਈ.ਡੀ. ਲਾਈਟ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਸਪੀਕਰ ਨਾਲ ਵਧੀਆ ਬਾਸ ਮਿਲੇਗਾ। UBON GBT-22A ਆਡੀਓ ਬਾਰ ਦੀ ਕੀਮਤ 1,199 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਕਾਲੇ, ਨੀਲੇ ਅਤੇ ਲਾਲ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। 

ਨਵੇਂ ਸਪੀਕਰ ਦੀ ਲਾਂਚਿੰਗ ’ਤੇ UBON ਦੇ ਮੈਨੇਜਿੰਗ ਡਾਇਰੈਕਟਰ ਮਨਦੀਪ ਅਰੋੜਾ ਨੇ ਕਿਹਾ ਕਿ 2020 ਆਡੀਓ ਪ੍ਰੋਡਕਟ ਲਈ ਇਕ ਸ਼ਾਨਦਾਰ ਸਾਲ ਸਾਬਤ ਹੋਇਆ ਹੈ। ਤਾਲਾਬੰਦੀ ਦੌਰਾਨ ਲੋਕਾਂ ਲਈ ਮਿਊਜ਼ਿਕ ਦੋਸਤ ਸੀ। 2021 ’ਚ ਅਸੀਂ UBON ’ਚ ਪਾਕੇਟ ਫ੍ਰੈਂਡਲੀ ਕੀਮਤਾਂ ’ਤੇ ਬਿਹਤਰ ਉਤਪਾਦ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਲਈ ਵਚਨਬੱਧ ਹਾਂ। ਆਪਣੇ ਵਾਅਦੇ ’ਤੇ ਖਰ੍ਹਾ ਉਤਰਨ ਲਈ ਅਸੀਂ GBT-22A ‘ਆਡੀਓ ਬਾਰ’ ਦੇ ਨਾਲ ਆਪਣੀ ਉਤਪਾਦ ਲਾਈਨ ਦਾ ਵਿਸਤਾਰ ਕੀਤਾ ਹੈ। 


Rakesh

Content Editor

Related News