ਉਬਰ ਵੀ ਕਰ ਰਹੀ ਹੈ ਸੈਲਫ ਡਰਾਈਵਿੰਗ ਕਾਰ ਦੀ ਟੈਸਟਿੰਗ

Friday, May 20, 2016 - 11:52 AM (IST)

ਉਬਰ ਵੀ ਕਰ ਰਹੀ ਹੈ ਸੈਲਫ ਡਰਾਈਵਿੰਗ ਕਾਰ ਦੀ ਟੈਸਟਿੰਗ
ਜਲੰਧਰ— ਗੂਗਲ, ਫੋਰਡ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਆਪਣੀ ਡਰਾਈਵਰਲੈੱਸ ਕਾਰ ਦੀ ਟੈਸਟਿੰਗ ਕਰ ਰਹੀਆਂ ਹਨ। ਹੁਣ ਦੁਨੀਆ ਦੀ ਸਭ ਤੋਂ ਨਾਮੀ ਟੈਕਸੀ ਕੰਪਨੀ ਉਬਰ ਵੀ ਆਪਣੀ ਸੈਲਫ ਡਰਾਈਵਿੰਗ ਕਾਰ ਦੀ ਟੈਸਟਿੰਗ ਕਰ ਰਹੀ ਹੈ। ਉਬਰ ਫੋਰਡ ਫਿਊਜ਼ਨ ਨੂੰ ਸੈਲਫ ਡਰਾਈਵਿੰਗ ਟੈਕਸੀ ਦੇ ਤੌਰ ''ਤੇ ਪਿਟਰਸਬਰਗ ''ਚ ਟੈਸਟ ਕਰ ਰਹੀ ਹੈ। 
ਫੋਰਡ ਫਿਊਜ਼ਨ ਦੇ ਟਾਪ ''ਤੇ ਰੈਡਾਰ, ਲੇਜ਼ਰ ਸਕੈਨਰ ਅਤੇ ਹਾਈ ਰੈਜ਼ੋਲਿਊਸ਼ਨ ਕੈਮਰੇ ਲੱਗੇ ਹਨ। ਕੰਪਨੀ ਕਾਰ ਨੂੰ ਸੈਲਫ ਡਰਾਈਵਿੰਗ ਸਮੱਰਥਾ ਦੇ ਨਾਲ ਟੈਸਟ ਕਰ ਰਹੀ ਹੈ ਅਤੇ ਮੈਪਿੰਗ ਡਾਟਾ ਨੂੰ ਕਲੈਕਟ ਕਰ ਰਹੀ ਹੈ। ਫਿਲਹਾਲ ਇਨ੍ਹਾਂ ਕਾਰਾਂ ''ਚ ਇਕ ਟ੍ਰੇਂਡ ਡਰਾਈਵਰ ਵੀ ਬਿਠਾਇਆ ਗਿਆ ਹੈ। ਇਸ ਬਾਰੇ ਉਬਰ ਦਾ ਕਹਿਣਾ ਹੈ ਕਿ ਸੈਲਫ ਡਰਾਈਵਿੰਗ ਕਾਰ ਦਾ ਟੈਸਟ ਸ਼ੁਰੂਆਤੀ ਪੱਧਰ ''ਤੇ ''ਤੇ ਹੈ। 
ਸਾਨ ਫ੍ਰਾਂਸਿਸਕੋ ਦੀ ਰਾਈਡ ਹੈਂਡਲਿੰਗ ਕੰਪਨੀ ਨੇ ਕਿਹਾ ਕਿ ਸੈਲਫ ਡਰਾਈਵਿੰਗ ਕਾਰ ਨੂੰ ਟੈਸਟ ਕਰਨ ਲਈ ਪਿਟਰਸਬਰਗ ਚੰਗੀ ਥਾਂ ਹੈ ਕਿਉਂਕਿ ਇਥੇ ਮੌਸਮ ਅਤੇ ਸੜਕਾਂ ਕਈ ਵੱਖ-ਵੱਖ ਤਰ੍ਹਾਂ ਦੀਆਂ ਹਨ।

Related News