Uber ਨੇ ਆਪਣੇ ਪੈਸੇਂਜਰਸ ਲਈ ਲਾਂਚ ਕੀਤਾ ਇਹ ਨਵਾਂ ਖਾਸ ਫੀਚਰ

Wednesday, Jul 26, 2017 - 01:19 PM (IST)

Uber ਨੇ ਆਪਣੇ ਪੈਸੇਂਜਰਸ ਲਈ ਲਾਂਚ ਕੀਤਾ ਇਹ ਨਵਾਂ ਖਾਸ ਫੀਚਰ

ਜਲੰਧਰ- ਐਪ ਬੇਸਡ ਕੈਬ ਸਰਵਿਸ ਪ੍ਰੋਵਾਇਡ ਊਬਰ ਨੇ ਪੈਸੇਂਜਰ ਅਤੇ ਡਰਾਇਵਰ ਦੇ 'ਚ ਭਰੋਸੇ ਦੀ ਕਮੀ ਨੂੰ ਦੂਰ ਕਰਨ ਲਈ ਨਵਾਂ ਡਰਾਇਵਰ ਪ੍ਰੋਫਾਈਲ ਫੀਚਰ ਲਾਂਚ ਕੀਤਾ ਜੋ ਪੈਸੇਂਜਰ ਨੂੰ ਡਰਾਇਵਰ ਦੇ ਬਾਰੇ 'ਚ ਜਾਣਕਾਰੀ ਦੇਵੇਗਾ। 

ਊਬਰ ਇੰਡੀਆਂ ਦੇ ਇੰਜੀਨੀਅਰਿੰਗ ਪ੍ਰਮੁੱਖ ਅਪੂਰਵ ਦਲਾਲ ਨੇ ਇਕ ਬਿਆਨ 'ਚ ਕਿਹਾ, ਊਬਰ 'ਚ ਅਸੀਂ ਆਪਣੇ ਮੁਸਾਫਰਾਂ ਨੂੰ ਡਰਾਇਵਰਾਂ ਬਾਰੇ 'ਚ ਜ਼ਿਆਦਾ ਜਾਣਕਾਰੀ ਉਪਲੱਬਧ ਕਰਾਉਣ ਦਾ ਤਰੀਕਾ ਸ਼ੁਰੂ ਕੀਤਾ ਹੈ। ਸਾਡਾ ਮੰਨਣਾ ਹੈ ਇਸ ਤੋਂ ਚਾਲਕ ਅਤੇ ਪੈਸੇਂਜਰ ਵਿਚਕਾਰ ਭਰੋਸਾ ਵਧੇਗਾ। ਇਸ 'ਚ ਡਰਾਇਵਰ ਆਪਣੀ ਪ੍ਰੋਫਾਇਲ 'ਚ ਆਪਣੇ ਬਾਰੇ 'ਚ ਜਾਣਕਾਰੀ ਜੋੜ ਸਕਦੇ ਹਨ, ਜਿਵੇਂ ਕਿ ਉਹ ਕਿੰਨੀਆਂ ਭਾਸ਼ਾਵਾਂ ਜਾਣਦੇ ਹਨ, ਉਨ੍ਹਾਂ ਦਾ ਘਰ ਕਿੱਥੇ ਹੈ, ਕਿਸ ਸ਼ਹਿਰ 'ਚ ਰਹਿੰਦੇ ਹਨ ਅਤੇ ਆਪਣੇ ਬਾਰੇ 'ਚ ਕਈ ਹੋਰ ਮਜ਼ੇਦਾਰ ਜਾਣਕਾਰੀਆਂ ਵੀ ਸਾਂਝੀਆਂ ਕਰ ਸੱਕਦੇ ਹਨ। 

PunjabKesari

ਯਾਤਰੀ ਦੂਜੇ ਪਾਸੇ ਡਰਾਇਵਰ ਦੀ ਤਸਵੀਰ 'ਤੇ ਕਲਿੱਕ ਕਰ ਕੇ ਉਸ ਦੇ ਬਾਰੇ 'ਚ ਅਤੇ ਡਿਟੇਲ 'ਚ ਜਾਣਕਾਰੀ ਹਾਸਲ ਕਰ ਸਕਦੇ ਹਨ। ਅਤੀਤ 'ਚ ਅਜਿਹੀ ਕਈ ਘਟਨਾਵਾਂ ਹੋਈਆਂ ਹਨ ਜਦ ਮੁਸਾਫਰਾਂ ਨੇ ਡਰਾਇਵਰ ਤੋਂ ਮਿਲੇ ਭੈੜੇ ਅਨੁਭਵਾਂ ਦੀ ਸ਼ਿਕਾਇਤ ਕੀਤੀ ਹੈ।

ਇਸ ਤੋਂ ਪਹਿਲਾਂ ਦਿੱਲੀ-ਐੱਨ. ਸੀ. ਆਰ ਦੇ ਕੋਨੇ-ਕੋਨੇ 'ਚ ਕੁਨੈੱਕਟੀਵਿਟੀ ਦੇਣ ਲਈ ਰਾਈਡ ਸ਼ੇਅਰਿੰਗ ਐਪ ਊਬਰ ਨੇ ਨੌਏਡਾ ਅਤੇ ਗਾਜ਼ੀਆਬਾਦ 'ਚ ਆਪਣੇ ਬਾਇਕ ਸ਼ੇਅਰਿੰਗ ਸੇਵਾ ਉਬਰਮੋਟੋ ਦੇ ਲਾਂਚ ਦੀ ਘੋਸ਼ਣਾ ਕੀਤੀ ਸੀ।


Related News