ਵਿਦਿਆਰਥੀਆਂ ਲਈ ਪ੍ਰੀਖਿਆਵਾਂ ਨੂੰ ਲੈ ਕੇ ਰਾਹਤ ਭਰੀ ਖ਼ਬਰ, CBSE ਨੇ ਜਾਰੀ ਕੀਤਾ ਸਰਕੂਲਰ

Sunday, Mar 29, 2026 - 10:18 AM (IST)

ਵਿਦਿਆਰਥੀਆਂ ਲਈ ਪ੍ਰੀਖਿਆਵਾਂ ਨੂੰ ਲੈ ਕੇ ਰਾਹਤ ਭਰੀ ਖ਼ਬਰ, CBSE ਨੇ ਜਾਰੀ ਕੀਤਾ ਸਰਕੂਲਰ

ਲੁਧਿਆਣਾ (ਵਿੱਕੀ) : ਮਿਡਲ ਈਸਟ ਦੇ ਕਈ ਦੇਸ਼ਾਂ 'ਚ ਪੜ੍ਹਨ ਵਾਲੇ ਸੀ. ਬੀ. ਐੱਸ. ਈ. 12ਵੀਂ ਦੇ ਵਿਦਿਆਰਥੀਆਂ ਦੇ ਲਈ ਰਾਹਤ ਭਰੀ ਖ਼ਬਰ ਹੈ। ਯੂ. ਏ. ਈ., ਈਰਾਨ, ਬਹਿਰੀਨ, ਕੁਵੈਤ, ਓਮਾਨ, ਕਤਰ ਤੇ ਸਾਊਦੀ ਅਰਬ ਵਰਗੇ ਦੇਸ਼ਾਂ 'ਚ ਤਣਾਅ ਦੇ ਹਾਲਾਤ ਕਾਰਨ ਜਿਨ੍ਹਾਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵਿੱਚ ਅਟਕ ਗਈਆਂ ਸਨ, ਉਨ੍ਹਾਂ ਲਈ ਬੋਰਡ ਨੇ ਸ਼ੁੱਕਰਵਾਰ ਨੂੰ ਇਕ ਸਰਕੂਲਰ ਜਾਰੀ ਕਰ ਕੇ ਬਦਲਵੀਂ ਮੁੱਲਾਂਕਣ ਯੋਜਨਾ ਦਾ ਐਲਾਨ ਕਰ ਦਿੱਤਾ ਹੈ। ਸੀ. ਬੀ. ਐੱਸ. ਈ. ਨੇ ਸਾਫ਼ ਕੀਤਾ ਕਿ ਜਿਨ੍ਹਾਂ ਵਿਸ਼ਿਆਂ ਦੀਆ ਪ੍ਰੀਖਿਆਵਾਂ ਹੋ ਚੁੱਕੀਆਂ ਹਨ, ਉਨ੍ਹਾਂ ਦਾ ਨਤੀਜਾ ਵਿਦਿਆਰਥੀਆਂ ਦੇ ਅਸਲੀ ਪ੍ਰਦਰਸ਼ਨ ਦੇ ਆਧਾਰ ’ਤੇ ਹੀ ਤਿਆਰ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ : ਚੱਲਦੇ ਵਿਆਹ 'ਚ ਪਿਆ ਪੁਆੜਾ, ਬਰਾਤੀਆਂ ਨੇ ਪਾੜੇ ਇਕ-ਦੂਜੇ ਦੇ ਸਿਰ, ਲਾੜੇ ਦੇ ਦੋਸਤਾਂ ਨੇ...

ਜਿਨ੍ਹਾਂ ਵਿਸ਼ਿਆਂ ਦੀਆ ਪ੍ਰੀਖਿਆਵਾਂ ਨਹੀਂ ਹੋ ਸਕੀਆਂ, ਉੱਥੇ ਹੁਣ ਸਕੂਲ 'ਚ ਹੋਈ ਇੰਟਰਨਲ ਅਸੈੱਸਮੈਂਟ ਤੇ ਪ੍ਰੈਕਟੀਕਲ ਨੰਬਰਾਂ ਦੀ ਭੂਮਿਕਾ ਅਹਿਮ ਹੋਵੇਗੀ। ਮਾਰਕਸ ਕੈਲਕੁਲੇਸ਼ਨ ਦੇ ਲਈ ਬੋਰਡ ਨੇ ਤੈਅ ਕੀਤਾ ਕਿ ਥਿਊਰੀ ਵਾਲੇ ਵਿਸ਼ਿਆਂ (ਜਿਵੇਂ ਮੈਥਸ, ਇੰਗਲਿਸ਼, ਹਿਸਟਰੀ ਅਤੇ ਬਾਇਓਲੋਜੀ) ਵਿਚ ਸਕੂਲਾਂ ਨੂੰ ਤਿੰਨ ਤਰ੍ਹਾਂ ਦੇ ਇੰਟਰਨਲ ਐਗਜ਼ਾਮ ਕਵਾਟਰਲੀ, ਹਾਫ ਇਯਰਲੀ ਅਤੇ ਪ੍ਰੀ-ਬੋਰਡ ਦੇ ਨੰਬਰ ਦੇਣੇ ਹੋਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਅੱਜ ਐਲਾਨਿਆ ਜਾਵੇਗਾ 5ਵੀਂ ਜਮਾਤ ਦਾ ਨਤੀਜਾ, ਦਿਸ਼ਾ-ਨਿਰਦੇਸ਼ ਜਾਰੀ
 

ਇਨ੍ਹਾਂ ਤਿੰਨਾਂ ਵਿਚੋਂ ਜਿਸ ਪ੍ਰੀਖਿਆ 'ਚ ਵਿਦਿਆਰਥੀ ਦਾ ਸਕੋਰ ਸਭ ਤੋਂ ਜ਼ਿਆਦਾ ਹੋਵੇਗਾ, ਉਸੇ ਨੂੰ ਫਾਈਨਲ ਨਤੀਜੇ ਦੇ ਲਈ ਆਧਾਰ ਮੰਨਿਆ ਜਾਵੇਗਾ। ਬੋਰਡ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਵਿਦਿਆਰਥੀ ਦਾ ਸਾਲ ਖ਼ਰਾਬ ਨਾ ਹੋਵੇ ਅਤੇ ਉਨ੍ਹਾ ਦੇ ਨਾਲ ਨਿਆਂ ਹੋ ਸਕੇ। ਹੁਣ ਸਕੂਲਾਂ ਨੂੰ ਇਸ ਪ੍ਰਕਿਰਿਆ ਦੀ ਵਿਸਥਾਰ ਨਾਲ ਜਾਣਕਾਰੀ ਭੇਜੀ ਜਾ ਰਹੀ ਹੈ ਤਾਂ ਕਿ ਨਤੀਜਾ ਨਿਰਪੱਖ ਤਰੀਕੇ ਨਾਲ ਤਿਆਰ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News