ਇਹ ਭਾਰਤੀ ਕੰਪਨੀ ਲਿਆਈ ਨਵਾਂ ਬਲੂਟੂਥ ਸਪੀਕਰ, ਜਾਣੋ ਕੀਮਤ ਤੇ ਖੂਬੀਆਂ

Friday, Oct 16, 2020 - 01:01 PM (IST)

ਇਹ ਭਾਰਤੀ ਕੰਪਨੀ ਲਿਆਈ ਨਵਾਂ ਬਲੂਟੂਥ ਸਪੀਕਰ, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– ਭਾਰਤ ਦੀ ਗੈਜੇਟ ਐਕਸੈਸਰੀਜ਼ ਨਿਰਮਾਤਾ ਕੰਪਨੀ ਯੂ ਐਂਡ ਆਈ (U&i) ਨੇ ਆਪਣਾ ਨਵਾਂ ਪੋਰਟੇਬਲ ਵਾਇਰਲੈੱਸ ਸਪੀਕਰ ਲਾਂਚ ਕਰ ਦਿੱਤਾ ਹੈ। ਇਸ ਨੂੰ ਬੈਮਬੂ (BAMBOO) ਨਾਂ ਦਿੱਤਾ ਗਿਆ ਹੈ ਜੋ ਕਿ ਕਾਫੀ ਹਲਕਾ ਸਪੀਕਰ ਹੈ। ਕੰਪਨੀ ਨੇ ਇਸ ਦਾ ਭਾਰ ਸਿਰਫ 75.5 ਗ੍ਰਾਮ ਦੱਸਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਵਾਇਰਲੈੱਸ ਸਪੀਕਰ ਬਿਹਤਰ ਸਾਊਂਡ ਕੁਆਲਿਟੀ ਅਤੇ ਲੰਬੀ ਬੈਟਰੀ ਲਾਈਫ ਦਿੰਦਾ ਹੈ। ਇਹ ਸਪੀਕਰ ਬਲੂਟੂਥ 5.0 ਤਕਨੀਕ ’ਤੇ ਕੰਮ ਕਰਦਾ ਹੈ ਅਤੇ ਇਸ ਨੂੰ 10 ਮੀਟਰ ਦੀ ਦੂਰੀ ਤੋਂ ਆਪਰੇਟ ਕੀਤਾ ਜਾ ਸਕਦਾ ਹੈ।
ਇਸ ਸਪੀਕਰ ਦੀ ਕੀਮਤ 2,199 ਰੁਪਏ ਹੈ ਅਤੇ ਇਹ ਗੋਲਡ, ਬਲੈਕ, ਸਿਲਵਰ, ਰੈੱਡ ਅਤੇ ਬਲਿਊ ਰੰਗ ’ਚ ਉਪਲੱਬਧ ਹੋਵੇਗਾ। 

ਸਪੀਕਰ ’ਚ ਲੱਗੀ ਹੈ 600mAh ਦੀ ਬੈਟਰੀ
ਕੰਪਨੀ ਨੇ ਦੱਸਿਆ ਹੈ ਕਿ ਇਸ ਸਪੀਕਰ ’ਚ 600mAh ਦੀ ਬੈਟਰੀ ਲੱਗੀ ਹੈ ਜਿਸ ਨੂੰ ਪੂਰਾ ਚਾਰਜ ਕਰਕੇ 4 ਘੰਟਿਆਂ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। ਕਾਲਿੰਗ ਕਰਨ ਲਈ ਇਸ ਵਿਚ ਇਨ-ਬਿਲਟ ਮਾਈਕ੍ਰੋਫੋਨ ਵੀ ਦਿੱਤਾ ਗਿਆ ਹੈ ਅਤੇ ਇਸ ਵਿਚ ਟੀ.ਐੱਫ. ਕਾਰਡ ਸਲਾਟ ਅਤੇ ਯੂ.ਐੱਸ.ਬੀ. ਚਾਰਜਿੰਗ ਪੋਰਟ ਵੀ ਮਿਲਦਾ ਹੈ। ਇਸ ਸਪੀਕਰ ਦੀ ਆਊਟਪੁਟ 3 ਵਾਟ ਦੀ ਹੈ। 


author

Rakesh

Content Editor

Related News