ਟਵਿਟਰ ''ਚ ਆਏਗਾ ਨਵਾਂ ਫੀਚਰ, ਹੁਣ ਯੂਜ਼ਰਜ਼ ਚੁਣ ਸਕਣਗੇ ਕੌਣ ਕਰੇਗਾ ਰਿਪਲਾਈ

05/22/2020 11:50:30 AM

ਗੈਜੇਟ ਡੈਸਕ— ਟਵਿਟਰ ਨੇ ਆਪਣੇ ਯੂਜ਼ਰਜ਼ ਲਈ ਨਵਾਂ ਕਮਾਲ ਦਾ ਫੀਚਰ ਲੈ ਕੇ ਆ ਰਹੀ ਹੈ, ਜਿਸ ਰਾਹੀਂ ਟਵੀਟ ਕਰਨ ਵਾਲਾ ਇਹ ਤੈਅ ਕਰ ਸਕੇਗਾ ਕਿ ਉਸ ਦੇ ਟਵੀਟ 'ਤੇ ਕੌਣ ਰਿਪਲਾਈ ਕਰ ਸਕੇਗਾ। ਅਜਿਹੇ ਟਵੀਟਸ ਨੂੰ ਬਾਕੀ ਯੂਜ਼ਰਜ਼ ਦੇਖ ਸਕਣਗੇ ਅਤੇ ਲਾਈਕ ਕਰ ਸਕਣਗੇ ਪਰ ਉਸ 'ਤੇ ਰਿਪਲਾਈ ਨਹੀਂ ਕਰ ਸਕਣਗੇ। ਇਸ ਫੀਚਰ ਦਾ ਫਿਲਹਾਲ ਪ੍ਰੀਖਣ ਜਾਰੀ ਹੈ ਅਤੇ ਜਲਦੀ ਹੀ ਇਸ ਨੂੰ ਯੂਜ਼ਰਜ਼ ਲਈ ਜਾਰੀ ਕੀਤਾ ਜਾਵੇਗਾ।  
ਕੰਪਨੀ ਨੇ ਆਪਣੇ ਅਧਿਕਾਰਤ ਪੋਸਟ 'ਚ ਲਿਖਿਆ ਹੈ ਕਿ ਇਹ ਅਜਿਹੇ ਲੋਕਾਂ ਦੇ ਨਾਲ ਗੱਲਾਂ ਕਰਨ ਦਾ ਨਵਾਂ ਤਰੀਕਾ ਹੈ, ਜਿਨ੍ਹਾਂ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ। ਟਵੀਟ ਕਰਦੇ ਸਮੇਂ 'ਹੂ ਕੈਨ ਰਿਪਲਾਈ?' ਸੈਕਸ਼ਨ 'ਚ ਯੂਜ਼ਰਜ਼ ਨੂੰ ਇਹ ਤਿੰਨ ਆਪਸ਼ੰਸ (ਐਵਰੀਵਨ, ਪੀਪਲ ਯੂ ਫਾਲੋ ਅਤੇ ਓਨਲੀ ਪੀਪਲ ਯੂ ਮੈਨਸ਼ਨ) ਮਿਲਣਗੇ। ਪਹਿਲੇ ਆਪਸ਼ਨ 'ਚ ਸਾਰੇ ਰਿਪਲਾਈ ਕਰ ਸਕਣਗੇ, ਉਥੇ ਹੀ ਦੂਜੇ ਆਪਸ਼ਨ 'ਚ ਉਹੀ ਰਿਪਲਾਈ ਕਰ ਸਕਣਗੇ ਜਿਨ੍ਹਾਂ ਨੂੰ ਤੁਸੀਂ ਫਾਲੋ ਕਰਦੇ ਹੋ। ਇਸ ਤੋਂ ਇਲਾਵਾ ਤੀਜੇ ਆਪਸ਼ਨ 'ਚ ਉਹੀ ਰਿਪਲਾਈ ਕਰ ਸਕਨਗੇ, ਜਿਨ੍ਹਾਂ ਨੂੰ ਤੁਹਾਡੇ ਟਵੀਟ 'ਚ ਮੈਨਸ਼ਨ ਕੀਤਾ ਗਿਆ ਹੈ।


Rakesh

Content Editor

Related News