ਟਵਿਟਰ ਬੰਦ ਕਰਨ ਜਾ ਰਹੀ ਹੈ ਆਪਣੀ ਇਹ ਲਾਈਵ ਸਟ੍ਰੀਮਿੰਗ ਐਪ
Wednesday, Dec 16, 2020 - 11:04 AM (IST)
ਗੈਜੇਟ ਡੈਸਕ– ਟਵਿਟਰ ਨੇ ਆਪਣੀ ਲਾਈਵ ਸਟ੍ਰੀਮਿੰਗ ਐਪ Periscope ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਟਵਿਟਰ ਨੇ ਕਿਹਾ ਹੈ ਕਿ Periscope ਦਾ ਇਸਤੇਮਾਲ ਹੁਣ ਬਹੁਤ ਹੀ ਘੱਟ ਹੋ ਰਿਹਾ ਹੈ। ਅਜਿਹੇ ’ਚ ਇਸ ਐਪ ’ਤੇ ਮਿਹਨਤ ਕਰਨਾ ਬੇਕਾਰ ਹੈ। ਦੱਸ ਦੇਈਏ ਕਿ ਟਵਿਟਰ ਨੇ ਸਾਲ 2015 ’ਚ Periscope ਨੂੰ ਖ਼ਰੀਦਿਆ ਸੀ। ਟਵਿਟਰ ਨੇ ਆਪਣੇ ਬਲਾਗ ’ਚ ਕਿਹਾ ਹੈ ਕਿ Periscope ਨੂੰ ਮੇਨਟੇਨ ਰੱਖਣਾ ਹੁਣ ਮੁਸ਼ਕਲ ਹੋ ਰਿਹਾ ਹੈ ਜਦਕਿ ਇਸ ਦਾ ਇਸਤੇਮਾਲ ਨਾ ਦੇ ਬਰਾਬਰ ਰਹਿ ਗਿਆ ਹੈ। ਟਵਿਟਰ ਨੇ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ’ਚ Periscope ਦਾ ਇਸਤੇਮਾਲ ਬਹੁਤ ਘੱਟ ਹੋਇਆ ਹੈ। ਅਜਿਹੇ ’ਚ ਇਸ ਪਲੇਟਫਾਰਮ ਨੂੰ ਅੱਜ ਇਸੇ ਹਾਲਤ ’ਚ ਛੱਡਣਾ ਇਕ ਸਹੀ ਫੈਸਲਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। Periscope ਐਪ ਨੂੰ ਮਾਰਚ 2021 ਤਕ ਐਪਲ ਦੇ ਐਪ ਸਟੋਰ ਤੋਂ ਹਟਾ ਦਿੱਤਾ ਜਾਵੇਗਾ, ਹਾਲਾਂਕਿ Periscope ਰਾਹੀਂ ਜੋ ਲਾਈਵ ਸਟ੍ਰੀਮਿੰਗ ਹੋਈ ਹੈ, ਉਹ ਪਲੇਟਫਾਰਮ ’ਤੇ ਮੌਜੂਦ ਰਹੇਗੀ। ਉਨ੍ਹਾਂ ਨੂੰ ਡਾਊਨਲੋਡ ਵੀ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
ਦੱਸ ਦੇਈਏ ਕਿ ਇਸ ਹਫ਼ਤੇ ਦੀ ਸ਼ੁਰੂਆਤੀ ’ਚ ਹੀ ਟਵਿਟਰ ਨੇ ਸਾਲ 2020 ਦੇ ਬੈਸਟ ਟਵੀਟ ਅਤੇ ਹੈਸ਼ਟੈਗ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਮੁਤਾਬਕ, ਇਸ ਸਾਲ ਕੋਰੋਨਾ ਮਹਾਂਮਾਰੀ ਦੇ ਦੌਰ ’ਚ #covid19 ਸਾਲ 2020 ਦਾ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲਾ ਹੈਸ਼ਟੈਗ ਬਣਿਆ। ਇਸ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਸੁਸਾਈਡ ਤੋਂ ਬਾਅਦ ਉਨ੍ਹਾਂ ਦੇ ਨਾਮ ਦਾ ਹੈਸ਼ਟੈਗ ਸਭ ਤੋਂ ਜ਼ਿਆਦਾ ਇਸਤੇਮਾਲ ਹੋਇਆ ਹੈ।
ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ
ਦੂਜੇ ਨੰਬਰ ’ਤੇ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲਾ ਹੈਸ਼ਟੈਗ #SushantSinghRajput ਹੈ। ਤੀਜੇ ਨੰਬਰ ’ਤੇ ਹਾਥਰਸ ਕਾਂਡ ਰਿਹਾ ਹੈ। ਉਥੇ ਹੀ ਵਿਰਾਟ ਕੋਹਲੀ ਨੇ 27 ਅਗਸਤ ਨੂੰ ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਦੀ ਪੁਸ਼ਟੀ ਕਰਦੇ ਹੋਏ ਇਕ ਟਵੀਟ ਕੀਤਾ ਸੀ। ਵਿਰਾਟ ਦਾ ਇਹ ਟਵੀਟ ਸਾਲ 2020 ’ਚ ਸਭ ਤੋਂ ਜ਼ਿਆਦਾ ਲਾਈਕ ਪਾਉਣ ਵਾਲਾ ਟਵੀਟ ਬਣ ਗਿਆ ਹੈ।
ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ