ਕੋਵਿਡ-19 ਦੇ ਟੀਕੇ ਸੰਬੰਧੀ ਗਲਤ ਜਾਣਕਾਰੀ ਤੁਰੰਤ ਹਟਾਏਗਾ ਟਵਿਟਰ

12/17/2020 1:13:51 PM

ਗੈਜੇਟ ਡੈਸਕ– ਟਵਿਟਰ ਨੇ ਕਿਹਾ ਹੈ ਕਿ ਉਹ ਆਪਣੀ ਸਾਈਟ ਤੋਂ ਕੋਵਿਡ-19 ਦੇ ਟੀਕੇ ਸੰਬੰਧੀ ਗਲਤ ਜਾਣਕਾਰੀ ਹਟਾਉਣਾ ਸ਼ੁਰੂ ਕੇਰਗਾ। ਵਾਇਰਸ ਦੇ ਅਸਲੀ ਨਹੀਂ ਹੋਣ ਦਾ ਦਾਅਵਾ ਕਰਨ ਵਾਲੀ, ਟੀਕੇ ਦੇ ਪ੍ਰਭਾਵ ਸੰਬੰਧੀ ਦਾਵਿਆਂ ਦਾ ਖੰਡਨ ਕਰਨ ਵਾਲੀ ਅਤੇ ਟੀਕਾਕਰਣ ਦਾ ਇਸਤੇਮਾਲ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਕੰਟਰੋਲ ਕਰਨ ਲਈ ਕੀਤੇ ਜਾਣ ਵਾਲੇ ਬੇਬੁਨਿਆਦੀ ਦਾਅਦੇ ਕਰਨ ਵਰਗੀਆਂ ਪੋਸਟਾਂ ਨੂੰ ਟਵਿਟਰ ਤੋਂ ਹਟਾਇਆ ਜਾਵੇਗਾ। ਟਵਿਟਰ ਨੇ ਕਿਹਾ ਕਿ ਉਹ ਅਗਲੇ ਬੁੱਧਵਾਰ ਤੋਂ ਨਵੀਂ ਨੀਤੀ ਲਾਗੂ ਕਰੇਗਾ। ਜੇਕਰ ਲੋਕ ਨਿਯਮਾਂ ਦਾ ਉਲੰਘਣ ਕਰਕੇ ਟਵੀਟ ਕਰਦੇ ਹਨ ਤਾਂ ਉਨ੍ਹਾਂ ਨੂੰ ਡਿਲੀਟ ਕਰ ਦਿੱਤਾ ਜਾਵੇਗਾ। ਫੇਸਬੁੱਕ ਅਤੇ ਯੂਟਿਊਬ ਨੇ ਵੀ ਟੀਕਿਆਂ ਸੰਬੰਧੀ ਗਲਤ ਜਾਣਕਾਰੀ ਹਟਾਉਣ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp

ਇਹ ਐਲਾਨ ਅਜਿਹੇ ਸਮੇਂ ਕੀਤੇ ਗਏ ਹਨ ਜਦੋਂ ਅਮਰੀਕਾ ’ਚ ਕੋਵਿਡ-19 ਦਾ ਟੀਕਾ ਲੱਗਣਾ ਸ਼ੁਰੂ ਹੋ ਗਿਆ ਹੈ ਜੋ ਕਿ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਹੈ। ਅਜਿਹੇ ’ਚ ਕਈ ਲੋਕ ਟੀਕਾਕਰਣ ਨੂੰ ਲੈ ਕੇ ਝਿਜਕ ਰਹੇ ਹਨ ਅਤੇ ਕਈ ਲੋਕ ਟੀਕਿਆਂ ਬਾਰੇ ਗਲਤ ਪ੍ਰਚਾਰ ਕਰ ਰਹੇ ਹਨ। ਅਮਰੀਕਾ ’ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ 3 ਲੱਖ ਤੋਂ ਪਾਰ ਹੋ ਗਈ ਸੀ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

ਦੱਸ ਦੇਈਏ ਕਿ ਟਵਿਟਰ ਨੇ ਹਾਲ ਹੀ ’ਚ ਆਪਣੇ ਲਾਈਵ ਸਟ੍ਰੀਮਿੰਗ ਐਪ Periscope ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਟਵਿਟਰ ਨੇ ਕਿਹਾ ਹੈ ਕਿ Periscope ਦਾ ਇਸਤੇਮਾਲ ਹੁਣ ਬਹੁਤ ਹੀ ਘੱਟ ਹੋ ਰਿਹਾ ਹੈ। ਅਜਿਹੇ ’ਚ ਇਸ ਐਪ ’ਤੇ ਮਿਹਨਤ ਕਰਨਾ ਬੇਕਾਰ ਹੈ। ਦੱਸ ਦੇਈਏ ਕਿ ਟਵਿਟਰ ਨੇ ਸਾਲ 2015 ’ਚ Periscope ਨੂੰ ਖ਼ਰੀਦਿਆ ਸੀ। ਟਵਿਟਰ ਨੇ ਆਪਣੇ ਬਲਾਗ ’ਚ ਕਿਹਾ ਹੈ ਕਿ Periscope ਨੂੰ ਮੇਨਟੇਨ ਰੱਖਣਾ ਹੁਣ ਮੁਸ਼ਕਲ ਹੋ ਰਿਹਾ ਹੈ ਜਦਕਿ ਇਸ ਦਾ ਇਸਤੇਮਾਲ ਨਾ ਦੇ ਬਰਾਬਰ ਰਹਿ ਗਿਆ ਹੈ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਟਵਿਟਰ ਨੇ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ’ਚ Periscope ਦਾ ਇਸਤੇਮਾਲ ਬਹੁਤ ਘੱਟ ਹੋਇਆ ਹੈ। ਅਜਿਹੇ ’ਚ ਇਸ ਪਲੇਟਫਾਰਮ ਨੂੰ ਅੱਜ ਇਸੇ ਹਾਲਤ ’ਚ ਛੱਡਣਾ ਇਕ ਸਹੀ ਫੈਸਲਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। Periscope ਐਪ ਨੂੰ ਮਾਰਚ 2021 ਤਕ ਐਪਲ ਦੇ ਐਪ ਸਟੋਰ ਤੋਂ ਹਟਾ ਦਿੱਤਾ ਜਾਵੇਗਾ, ਹਾਲਾਂਕਿ Periscope ਰਾਹੀਂ ਜੋ ਲਾਈਵ ਸਟ੍ਰੀਮਿੰਗ ਹੋਈ ਹੈ, ਉਹ ਪਲੇਟਫਾਰਮ ’ਤੇ ਮੌਜੂਦ ਰਹੇਗੀ। ਉਨ੍ਹਾਂ ਨੂੰ ਡਾਊਨਲੋਡ ਵੀ ਕੀਤਾ ਜਾ ਸਕੇਗਾ। 


Rakesh

Content Editor

Related News