6 ਮਹੀਨੇ ਪੁਰਾਣੇ ਅਕਾਊਂਟਸ ਨੂੰ ਬੰਦ ਕਰਨ ਜਾ ਰਹੀ ਹੈ Twitter

11/27/2019 2:10:02 PM

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਬੁੱਧਵਾਰ ਨੂੰ ਯੂਜ਼ਰਜ਼ ਲਈ ਵੱਡਾ ਐਲਾਨ ਕੀਤਾ ਹੈ। ਕੰਪਨੀ ਜਲਦੀ ਹੀ 6 ਮਹੀਨੇ ਤੋਂ ਪੁਰਾਣੇ ਟਵਿਟਰ ਅਕਾਊਂਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣ ਵਾਲੀ ਹੈ। ਉਥੇ ਹੀ ਕੰਪਨੀ ਦੇ ਇਸ ਕਦਮ ਨਾਲ ਪਲੇਟਫਾਰਮ ਦੀ ਸਪੇਸ ਕਾਫੀ ਹੱਦ ਤਕ ਖਾਲ੍ਹੀ ਹੋ ਜਾਵੇਗੀ। ਦੂਜੇ ਪਾਸੇ ਟਵਿਟਰ ਨੇ ਉਨ੍ਹਾਂ ਯੂਜ਼ਰਜ਼ ਨੂੰ ਈ-ਮੇਲ ਭੇਜੇ ਹਨ, ਜਿਨ੍ਹਾਂ ਨੇ 6 ਮਹੀਨੇ ਤੋਂ ਆਪਣੇ ਅਕਾਊਂਟ ਨੂੰ ਲਾਗ-ਇਨ ਨਹੀਂ ਕੀਤਾ। ਨਾਲ ਹੀ ਯੂਜ਼ਰਜ਼ ਨੂੰ ਸਾਈਨ-ਅਪ ਕਰਨ ਲਈ 11 ਦਸੰਬਰ ਤਕ ਦਾ ਸਮਾਂ ਵੀ ਦਿੱਤਾ ਗਿਆ ਹੈ ਪਰ ਕੰਪਨੀ ਨੇ ਅਜੇ ਤਕ ਇਹ ਸਾਫ ਨਹੀਂ ਕੀਤਾ ਕਿ ਕਦੋਂ ਤਕ ਅਕਾਊਂਟਸ ਨੂੰ ਡਿਲੀਟ ਕੀਤਾ ਜਾਵੇਗਾ। 

ਟਵਿਟਰ ਨੇ ਦਿੱਤਾ ਵੱਡਾ ਬਿਆਨ
ਟਵਿਟਰ ਨੇ ਬੁਲਾਰੇ ਨੇ ਕਿਹਾ ਹੈ ਕਿ ਅਸੀਂ ਆਪਣੇ ਯੂਜ਼ਰਜ਼ ਨੂੰ ਸ਼ਾਨਦਾਰ ਸੇਵਾਵਾਂ ਦੇਣਾ ਚਾਹੁੰਦੇ ਹਾਂ। ਇਸ ਲਈ ਅਸੀਂ 6 ਮਹੀਨੇ ਤੋਂ ਪੁਰਾਣੇ ਅਕਾਊਂਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣ ਜਾ ਰਹੇ ਹਾਂ, ਜਿਸ ਨਾਲ ਹੋਰ ਯੂਜ਼ਰਜ਼ ਨੂੰ ਸਹੀ ਜਾਣਕਾਰੀ ਮਿਲੇਗੀ। ਉਨ੍ਹਾਂ ਅੱਗੇ ਕਿਹਾ ਹੈ ਕਿ ਅਸੀਂ ਆਪਣੇ ਯੂਜ਼ਰਜ਼ ਨੂੰ ਟਵਿਟਰ ’ਤੇ ਆਕਟਿਵ ਰਹਿਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਾਂ, ਜਿਸ ਨਾਲ ਉਹ ਇਸ ਪਲੇਟਫਾਰਮ ਦਾ ਫਾਇਦਾ ਚੁੱਕ ਸਕਣ। 

ਦੱਸ ਦੇਈਏ ਕਿ ਟਵਿਟਰ ਤੋਂ ਪਹਿਲਾਂ ਯਾਹੂ ਨੇ 2013 ’ਚ ਲੱਖਾਂ ਯੂਜ਼ਰਜ਼ ਦੇ ਅਕਾਊਂਟਸ ਡਿਲੀਟ ਕੀਤੇ ਸਨ, ਜੋ 12 ਮਹੀਨਿਆਂ ਤੋਂ ਇਸ ਪਲੇਟਫਾਰਮ ’ਤੇ ਐਕਟਿਵ ਨਹੀਂ ਸਨ। ਰਿਪੋਰਟ ਮੁਤਾਬਕ, ਗੂਗਲ ਵੀ ਜਲਦ ਹੀ ਐਕਟਿਵ ਨਾ ਰਹਿਣ ਵਾਲੇ ਯੂਜ਼ਰਜ਼ ਦੇ ਅਕਾਊਂਟਸ ਨੂੰ ਆਪਣੇ ਪਲੇਟਫਾਰਮ ਤੋਂ ਡਿਲੀਟ ਕਰਨ ਵਾਲੀ ਹੈ।