Twitter Down : ਭਾਰਤ ''ਚ ਇਕ ਘੰਟਾ ਬੰਦ ਰਹੀ ਟਵਿੱਟਰ ਸੇਵਾ

Thursday, Aug 22, 2019 - 12:04 AM (IST)

Twitter Down : ਭਾਰਤ ''ਚ ਇਕ ਘੰਟਾ ਬੰਦ ਰਹੀ ਟਵਿੱਟਰ ਸੇਵਾ

ਨਵੀਂ ਦਿੱਲੀ— ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੀਆਂ ਸੇਵਾਵਾਂ ਭਾਰਤ 'ਚ ਬੁੱਧਵਾਰ ਸ਼ਾਮ ਨੂੰ ਕਰੀਬ ਇਕ ਘੰਟੇ ਲਈ ਬੰਦ ਰਹੀ। ਟਵਿੱਟਰ ਦਾ ਇਸਤੇਮਾਲ ਕਰਨ ਵਾਲਿਆਂ 'ਚ ਬੁੱਧਵਾਰ ਸ਼ਾਮ 8 ਵਜੇ ਦੇ ਕਰੀਬ ਪਲੇਟਫਾਰਮ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਮਿਲੀ।

ਵੱਖ ਵੱਖ ਪਲੇਟਫਾਰਮਾਂ 'ਤੇ ਸੇਵਾਵਾਂ ਦੇ ਬੰਦ ਹੋਣ ਨੂੰ ਲੈ ਕੇ ਸ਼ਿਕਾਇਤਾਂ ਨੂੰ ਰਿਕਾਰਡ ਕਰਨ ਵਾਲੇ ਵੈੱਬਸਾਈਟ ਡਾਊਨ ਡਿਟੇਕਟਰ ਨੇ ਭਾਰਤ 'ਚ ਟਵਿੱਟਰ ਦੇ ਬੰਦ ਹੋਣ ਬਾਰੇ 2,764 ਸ਼ਿਕਾਇਤਾਂ ਰਿਕਾਰਡ ਕੀਤੀਆਂ। ਇਸ ਦੌਰਾਨ ਟਵਿੱਟਰ ਦੇ ਨੁਮਾਇੰਦਿਆਂ ਨੂੰ ਭੇਜੇ ਗਏ ਈ-ਮੇਲ ਫੋਨ ਕਾਲ 'ਤੇ ਕੋਈ ਜਵਾਬ ਨਹੀਂ ਮਿਲਿਆ। ਭਾਰਤ 'ਚ ਟਵਿੱਟਰ ਦੇ ਕਰੀਬ ਸਾਢੇ ਤਿੰਨ ਕਰੋੜ ਯੂਜ਼ਰਸ ਹਨ।


author

Inder Prajapati

Content Editor

Related News