Twitter ਬੰਦ ਕਰ ਸਕਦੀ ਹੈ ਆਪਣਾ Retweet ਆਪਸ਼ਨ, ਇਹ ਹੈ ਕਾਰਨ

Thursday, Nov 07, 2019 - 12:57 PM (IST)

Twitter ਬੰਦ ਕਰ ਸਕਦੀ ਹੈ ਆਪਣਾ Retweet ਆਪਸ਼ਨ, ਇਹ ਹੈ ਕਾਰਨ

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਅਤੇ ਸੋਸ਼ਲ ਨੈੱਟਵਰਕਿੰਗ ਸਰਵਿਸ ਮੁਹੱਈਆ ਕਰਾਉਣ ਵਾਲੀ ਕੰਪਨੀ ਟਵਿਟਰ ਆਪਣੇ ਟਵੀਟ ਅਤੇ ਰੀਟਵਿਟ ਦੇ ਨਿਯਮਾਂ ’ਚ ਬਦਲਾਅ ਕਰਨ ’ਤੇ ਵਿਚਾਰ ਕਰ ਰਹੀ ਹੈ। ਟਵਿਟਰ ਦੇ ਵਾਈਸ ਪ੍ਰੈਜ਼ੀਡੈਂਟ (ਡਿਜ਼ਾਈਨ ਐਂਡ ਰਿਸਰਚ) ਡੈਂਟਲੀ ਡੇਵਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਯੂਜ਼ਰ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਯੂਜ਼ਰ ਨੂੰ ਇਕ ਆਪਸ਼ਨ ਦਿੱਤਾ ਜਾ ਸਕਦਾ ਹੈ ਜਿਸ ਵਿਚ ਉਹ ਖੁਦ ਇਹ ਤੈਅ ਕਰ ਸਕੇਗਾ ਕਿ ਉਸ ਦਾ ਟਵੀਟ ਰੀਟਵੀਟ ਕੀਤਾ ਜਾ ਸਕਦਾ ਹੈ ਜਾਂ ਨਹੀਂ। 
- ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਟਵਿਟਰ ਰਾਹੀਂ ਪ੍ਰੋਪੇਗੈਂਡਾ ਚਲਾਇਆ ਜਾਂਦਾ ਹੈ ਅਤੇ ਟਵੀਟਸ ਨੂੰ ਵਾਇਰਲ ਕੀਤਾ ਜਾਂਦਾ ਹੈ ਜਿਸ ਨੂੰ ਰੋਕਣ ਲਈ ਨਵੀਂ ਪਾਲਿਸੀ ’ਤੇ ਵਿਚਾਰ ਕੀਤਾ ਜਾ ਰਿਹਾ ਹੈ। 

 

Twitter ’ਚ ਹੋਣ ਵਾਲੇ ਹਨ ਅਹਿਮ ਬਦਲਾਅ
ਡੈਂਟਲੀ ਡੇਵਿਸ ਨੇ 5 ਨਵੰਬਰ ਨੂੰ ਇਕ ਟਵੀਟ ਕਰਕੇ ਇਨ੍ਹਾਂ ਸੰਭਾਵਿਤ ਬਦਲਾਵਾਂ ਵੱਲ ਇਸ਼ਾਰਾ ਕੀਤਾ ਸੀ। ਉਨ੍ਹਾਂ ਦੱਸਿਆ ਕਿ 2020 ’ਚ ਉਹ ਕਈ ਬਦਲਾਵਾਂ ’ਤੇ ਗੌਰ ਕਰਨਾ ਚਾਹੁਣਗੇ। ਇਕ ਯੂਜ਼ਰ ਨੂੰ ਦੂਜਾ ਯੂਜ਼ਰ ਉਸ ਦੀ ਸਹਿਮਤੀ ਤੋਂ ਬਿਨਾਂ ਮੈਂਸ਼ਨ ਨਾ ਕਰਨ ਵਾਲਾ ਫੀਚਰ ਵੀ ਲਿਆਇਆ ਜਾ ਸਕਦਾ ਹੈ। ਇਸ ਤੋਂ ਇਸ ਤੋਂ ਇਲਾਵਾ ਯੂਜ਼ਰ ਆਪਣੀ ਮਰਜ਼ੀ ਨਾਲ ਕਨਵਰਸੇਸ਼ਨ ਤੋਂ ਬਾਹਰ ਹੋ ਸਕਣਗੇ। 

PunjabKesari

ਏਜੰਡਾ ਵਾਰ ਦਾ ਹਥਿਆਰ ਬਣਿਆ ਟਵਿਟਰ
ਦਰਅਸਲ, ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਦੇਸ਼ ਅਤੇ ਦੁਨੀਆ ਦੀ ਰਾਜਨੀਤੀ ’ਚ ਏਜੰਡਾ ਵਾਰ ਦਾ ਹਥਿਆਰ ਬਣ ਗਿਆ ਹੈ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਇਸ ਪਲੇਟਫਾਰਮ ਦਾ ਇਸਤੇਮਾਲ ਰਾਜਨੀਤਿਕ ਅਤੇ ਧਾਰਮਿਕ ਹਿੱਤ ਲਈ ਕੀਤਾ ਜਾ ਰਿਹਾ ਹੈ। ਇਸ ਹਾਲਤ ’ਚ ਟਵਿਟਰ ਆਪਣੇ ਯੂਜ਼ਰ ਨੂੰ ਆਪਣੇ ਟਵੀਟਸ ’ਤੇ ਜ਼ਿਆਦਾ ਕੰਟਰੋਲ ਦੇਣਾ ਚਾਹੁੰਦਾ ਹੈ, ਤਾਂ ਜੋ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਦੇ ਟਵੀਟ ਨੂੰ ਏਜੰਡੇ ’ਚ ਨਾ ਘੜੀਸਿਆ ਜਾ ਸਕੇ।


Related News