ਵਿਕਰੀ ਦੇ ਲਈ ਗੂਗਲ ਦੇ ਨਾਲ ਗੱਲਬਾਤ ਕਰ ਰਿਹੈ ਟਵਿੱਟਰ
Saturday, Sep 24, 2016 - 11:32 AM (IST)

ਜਲੰਧਰ- ਮਾਇਕ੍ਰੋਬਲਾਗਿੰਗ ਸਾਈਟ ਟਵਿੱਟਰ ਨੂੰ ਲੈ ਹੈਰਾਨੀ ਵਾਲ਼ੀ ਖਬਰ ਸਾਹਮਣੇ ਆਈ ਹੈ ਜੋ ਦੱਸਿਆ ਗਿਆ ਹੈ ਕਿ ਅਜਕੱਲ ਟਵਿੱਟਰ ਕਈ ਟੈੱਕ ਕੰਪਨੀਆਂ ਨਾਲ ਵਿਕਰੀ ਨੂੰ ਲੈ ਗਲਬਾਤ ਕਰ ਰਹੀ ਹੈ।
CNBC ਦੀ ਇਕ ਰਿਪੋਰਟ ਦੇ ਮੁਤਾਬਕ ਸੋਸ਼ਲ ਕੰਪਨੀ ਟਵਿੱਟਰ ਟੈੱਕ ਜਾਇੰਟ ਗੂਗਲ ਅਤੇ ਕਲਾਊਡ ਕੰੰਪਿਊਟਿੰਗ ਕੰਪਨੀ ਸੈਲਸਫੋਰਸ ਨਾਲ ਲਗਾਤਾਰ ਸੰਪਰਕ ''ਚ ਹੈ। ਤੂਹਾਨੂੰ ਦੱਸ ਦਈਏ ਕਿ ਟਵਿੱਟਰ ਤੇ ਐਕਟਿਵ ਯੂਜ਼ਰਸ ਦੀ ਸੰਖਿਆ 313 ਮਿਲੀਅਨ ਹੈ। Tech Crunch ਦੀ ਰਿਪੋਰਟ ਦੇ ਮੁਤਾਬਕ ਟਵਿੱਟਰ ਦੇਂ ਦੋ ਵੱਡੇ ਕਰਮਚਾਰੀਆਂ ਨੇ ਹਾਲ ਹੀ ''ਚ ਕੰਪਨੀ ਦਾ ਸਾਥ ਛੱਡ ਦਿੱਤਾ ਹੈ ਜਿਨਾਂ ''ਚ ਐਂਡਰੀਯੂ ਏਡਾਸ਼ਾਕ ਦਾ ਨਾਮ ਵੀ ਸ਼ਾਮਿਲ ਹੈ।