Twitter ਨੂੰ ਲੈ ਕੇ ਏਲਨ ਮਸਕ ਨੇ ਕੀਤਾ ਵੱਡਾ ਬਦਲਾਅ, ਜਲਦ ਰਿਲੀਜ਼ ਹੋਵੇਗਾ ਇਹ ਕਮਾਲ ਦਾ ਫੀਚਰ

Saturday, Jan 21, 2023 - 02:44 PM (IST)

Twitter ਨੂੰ ਲੈ ਕੇ ਏਲਨ ਮਸਕ ਨੇ ਕੀਤਾ ਵੱਡਾ ਬਦਲਾਅ, ਜਲਦ ਰਿਲੀਜ਼ ਹੋਵੇਗਾ ਇਹ ਕਮਾਲ ਦਾ ਫੀਚਰ

ਗੈਜੇਟ ਡੈਸਕ– ਏਲਨ ਮਸਕ ਟਵਿਟਰ ’ਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੇ ਹਨ। ਏਲਨ ਮਸਕ ਨੇ ਟਵੀਟ ਕਰਕੇ ਕਿਹਾ ਹੈ ਕਿ ਜਲਦ ਹੀ ਟਵੀਟ ਨੂੰ ਬੁਕਮਾਰਕ ਦੇ ਤੌਰ ’ਤੇ ਸੇਵ ਕੀਤਾ ਜਾ ਸਕੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਬੁਕਮਾਰਕ ਪੂਰੀ ਤਰ੍ਹਾਂ ਪ੍ਰਾਈਵੇਟ ਰਹੇਗਾ ਯਾਨੀ ਤੁਹਾਡੇ ਬੁਕਮਾਰਕ ਨੂੰ ਕੋਈ ਦੂਜਾ ਯੂਜ਼ਰ ਨਹੀਂ ਦੇਖ ਸਕੇਗਾ, ਹਾਲਾਂਕਿ ਜਿਸ ਨਾਲ ਟਵੀਟ ਨੂੰ ਬੁਕਮਾਰਕ ਦੇ ਤੌਰ ’ਤੇ ਸੇਵ ਕੀਤਾ ਜਾਵੇਗਾ, ਉਹ ਜ਼ਰੂਰ ਦੇਖ ਸਕੇਗਾ ਕਿ ਉਸਦੇ ਟਵੀਟ ਨੂੰ ਕਿੰਨੇ ਲੋਕਾਂ ਨੇ ਬੁਕਮਾਰਕ ਸੇਵ ਕੀਤਾ ਹੈ। 

ਇਹ ਵੀ ਪੜ੍ਹੋ– iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ ਭਾਰੀ ਛੋਟ

ਟਵਿਟਰ ਨੇ ਹਾਲ ਹੀ ’ਚ ਆਈਫੋਨ ਤੋਂ ਬਾਅਦ ਐਂਡਰਾਇਡ ਯੂਜ਼ਰਜ਼ ਲਈ ਵੀ ਟਵਿਟਰ ਬਲਿਊ ਸਬਸਕ੍ਰਿਪਸ਼ਨ ਫੀਚਰ ਪੇਸ਼ ਕੀਤਾ ਹੈ ਯਾਨੀ ਹੁਣ ਐਂਡਰਾਇਡ ਯੂਜ਼ਰਜ਼ ਨੂੰ ਵੀ ਬਲਿਊ ਟਿਕ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਕੰਪਨੀ ਨੇ ਕਿਹਾ ਹੈ ਕਿ ਉਹ ਐਂਡਰਾਇਡ ਲਈ ਟਵਿਟਰ ਬਲਿਊ ਸਬਸਕ੍ਰਿਪਸ਼ਨ ਦੀ ਕੀਮਤ ਨੂੰ ਜਾਰੀ ਕਰ ਰਹੀ ਹੈ।

 ਇਹ ਵੀ ਪੜ੍ਹੋ– ਸਿਰਫ਼ 1,399 ਰੁਪਏ ’ਚ OnePlus 5G ਸਮਾਰਟਫੋਨ ਖ਼ਰੀਦਣ ਦਾ ਮੌਕਾ! ਜਾਣੋ ਕੀ ਹੈ ਆਫ਼ਰ

PunjabKesari

ਇਹ ਵੀ ਪੜ੍ਹੋ– Samsung ਦਾ ਧਮਾਕਾ! ਲਾਂਚ ਕੀਤੇ ਦੋ ਸਸਤੇ 5G ਸਮਾਰਟਫੋਨ, ਇੰਨੇ ਰੁਪਏ ਤੋਂ ਸ਼ੁਰੂ ਹੁੰਦੀ ਹੈ ਕੀਮਤ

ਜਲਦ ਹੀ ਐਂਡਰਾਇਡ ਯੂਜ਼ਰਜ਼ ਨੂੰ ਟਵਿਟਰ ਬਲਿਊ ਸਬਸਕ੍ਰਿਪਸ਼ਨ ਲਈ ਹਰ ਮਹੀਨੇ 11 ਡਾਲਰ (ਕਰੀਬ 900 ਰੁਪਏ) ਖਰਚ ਕਰਨੇ ਪੈਣਗੇ। ਦੱਸ ਦੇਈਏ ਕਿ ਟਵਿਟਰ ਨੇ ਸਭ ਤੋਂ ਪਹਿਲਾਂ ਪਿਛਲੇ ਸਾਲ ਆਈਫੋਨ ਯੂਜ਼ਰਜ਼ ਲਈ ਪੇਡ ਟਵਿਟਰ ਬਲਿਊ ਸਬਸਕ੍ਰਿਪਸ਼ਨ ਦੀ ਸ਼ੁਰੂਆਤ ਕੀਤੀ ਸੀ। 

 ਇਹ ਵੀ ਪੜ੍ਹੋ– BSNL ਨੇ ਬੰਦ ਕੀਤਾ ਆਪਣਾ ਸਭ ਤੋਂ ਸਸਤਾ ਪਲਾਨ, ਮਿਲਦਾ ਸੀ 1TB ਹਾਈ-ਸਪੀਡ ਡਾਟਾ


author

Rakesh

Content Editor

Related News