ਅੱਜ ਹੀ ਬਦਲ ਲਓ ਆਪਣੇ ਟਵਿਟਰ ਅਕਾਊਂਟ ਦੀ ਇਹ ਸੈਟਿੰਗ, ਐਲਨ ਮਸਕ ਕਰਨ ਜਾ ਰਹੇ ਹਨ ਵੱਡਾ ਬਦਲਾਅ

03/18/2023 4:31:51 PM

ਗੈਜੇਟ ਡੈਸਕ- ਇਸੇ ਸਾਲ ਫਰਵਰੀ ਦੀ ਸ਼ੁਰੂਆਤ 'ਚ ਟਵਿਟਰ ਨੇ ਕਿਹਾ ਸੀ ਕਿ ਐੱਸ.ਐੱਮ.ਐੱਸ. ਆਧਾਰਿਤ ਟੂ ਫੈਕਟਰ ਆਥੈਂਟੀਕੇਸ਼ਨ (2FA) ਨੂੰ ਉਹ ਹੁਣ ਫ੍ਰੀ ਵਰਜ਼ਨ 'ਚ ਨਹੀਂ ਰੱਖੇਗਾ ਯਾਨੀ 2FA ਲਈ ਟਵਿਟਰ ਬਲਿਊ ਦੀ ਸਰਵਿਸ ਲੈਣੀ ਹੋਵੇਗੀ ਜੋ ਕਿ ਪੇਡ ਸਰਵਿਸ ਹੈ। ਟਵਿਟਰ ਦੇ ਇਸ ਨਵੇਂ ਨਿਯਮ ਮੁਤਾਬਕ, ਜੇਕਰ ਤੁਸੀਂ ਟਵਿਟਰ ਅਕਾਊਂਟ ਲਈ ਐੱਸ.ਐੱਮ.ਐੱਸ. ਆਧਾਰਿਤ 2FA ਚਾਹੁੰਦੇ ਹੋ ਤਾਂ ਤੁਹਾਨੂੰ ਪੈਸੇ ਦੇਣੇ ਹੋਣਗੇ।

ਟਵਿਟਰ ਦਾ ਇਹ ਨਿਯਮ 19 ਮਾਰਚ ਤੋਂ ਲਾਗੂ ਹੋਣ ਜਾ ਰਿਹਾ ਹੈ। ਟਵਿਟਰ ਬਲਿਊ ਦੇ ਮੋਬਾਇਲ ਪਲਾਨ ਦੀ ਕੀਮਤ 900 ਰੁਪਏ ਹੈ ਅਤੇ ਵੈੱਬ ਵਰਜ਼ਨ ਲਈ 650 ਰੁਪਏ ਖਰਚਣੇ ਪੈਣਗੇ। ਜੇਕਰ ਤੁਸੀਂ ਆਪਣੇ ਟਵਿਟਰ ਅਕਾਊਂਟ ਲਈ 2FA ਚਾਹੁੰਦੇ ਹੋ ਤਾਂ ਤੁਹਾਨੂੰ ਹਰ ਮਹੀਨੇ ਘੱਟੋ-ਘੱਟ 650 ਰੁਪਏ ਖਰਚਣੇ ਪੈਣਗੇ ਨਹੀਂ ਤਾਂ ਤੁਹਾਡੇ ਅਕਾਊਂਟ ਦੀ ਐੱਸ.ਐੱਮ.ਐੱਸ. ਆਧਾਰਿਤ 2FA ਸੇਵਾ ਨੂੰ ਬੰਦ ਕਰ ਦਿੱਤਾ ਜਾਵੇਗਾ। 

ਐਪ ਅਤੇ ਵੈੱਬ ਕੋਡ ਆਧਾਰਿਤ ਟੂ ਫੈਕਟਰ ਆਥੈਂਟੀਕੇਸ਼ਨ ਫੀਚਰ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰੇਗਾ ਪਰ ਮੈਸੇਜ ਰਾਹੀਂ ਟੂ ਫੈਕਟਰ ਆਥੈਂਟੀਕੇਸ਼ਨ ਕੋਡ ਪਾਉਣ ਲਈ ਤੁਹਾਨੂੰ ਪੈਸੇ ਦੇਣੇ ਹੋਣਗੇ। ਇਸ ਲਈ ਸਾਰੇ ਯੂਜ਼ਰਜ਼ ਨੂੰ ਨੋਟੀਫਿਕੇਸ਼ਨ ਦਿੱਤੇ ਜਾ ਰਹੇ ਹਨ। ਤਮਾਮ ਟਵਿਟਰ ਯੂਜ਼ਰਜ਼ ਇਸ ਫੈਸਲੇ ਤੋਂ ਨਾਰਾਜ਼ ਦਿਖਾਈ ਦੇ ਰਹੇ ਹਨ।

19 ਮਾਰਚ ਤੋਂ ਪਹਿਲਾਂ 2FA ਦੀ ਸੈਟਿੰਗ ਇੰਝ ਬਦਲੋ

ਟਵਿਟਰ ਦੇ 2FA ਦੀ ਸੈਟਿੰਗ ਨੂੰ ਬਦਲਣਾ ਬਹੁਤ ਹੀ ਆਸਾਨ ਹੈ। ਜੇਕਰ ਤੁਹਾਡੇ ਅਕਾਊਂਟ ਦੇ ਨਾਲ ਐੱਸ.ਐੱਮ.ਐੱਸ. ਆਧਾਰਿਤ 2FA ਆਨ ਹੈ ਅਤੇ ਤੁਸੀਂ ਪੈਸੇ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਆਪਣੇ ਅਕਾਊਂਟ ਨੂੰ ਲਾਗਇਨ ਕਰੋ ਅਤੇ security and account access 'ਚ ਜਾਓ। ਇਸਤੋਂ ਬਾਅਦ ਸਕਿਓਰਿਟੀ ਦੇ ਆਪਸ਼ਨ 'ਤੇ ਕਲਿੱਕ ਕਰਕੇ 2FA ਪੇਜ 'ਤੇ ਜਾਓ। ਇੱਥੋਂ ਤੁਸੀਂ ਆਪਣੀ ਸੈਟਿੰਗ ਬਦਲ ਸਕੋਗੇ।


Rakesh

Content Editor

Related News