ਨਹੀਂ ਵਧੇਗੀ ਟਵੀਟ ਦੀ ਸ਼ਬਦ ਹੱਦ
Sunday, Mar 20, 2016 - 01:27 PM (IST)
ਜਲੰਧਰ— ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਟਵੀਟ ਦੀ ਸ਼ਬਦ ਹੱਦ ਵਧਾਉਣ ਤੋਂ ਇਨਕਾਰ ਕਰਦਿਆਂ ਇਸਨੂੰ 140 ਸ਼ਬਦਾਂ ''ਤੇ ਹੀ ਬਰਕਰਾਰ ਰੱਖਣ ਦਾ ਐਲਾਨ ਕੀਤਾ। ਕੰਪਨੀ ਦੇ ਇਸ ਫੈਸਲੇ ਤੋਂ ਬਾਅਦ ਟਵਿਟਰ ''ਤੇ ਲੰਬੇ-ਚੌੜੇ ਟਵੀਟ ਪਉਣ ਦੇ ਸੁਪਨੇ ਦੇਖਣ ਵਾਲਿਆਂ ਨੂੰ ਫਿਲਹਾਲ ਆਪਣੀ ਇਹ ਖਾਹਿਸ਼ ਦਿਲ ''ਚ ਹੀ ਰੱਖਣੀ ਪਵੇਗੀ। ਟਵਿਟਰ ਦੇ ਸ਼ੌਕੀਨ ਲੋਕਾਂ ਦੀ ਹਮੇਸ਼ਾ ਇਹ ਸ਼ਿਕਾਇਦ ਰਹਿੰਦੀ ਸੀ ਕਿ ਉਨ੍ਹਾਂ ਲਈ ਆਪਣੇ ਵਿਚਾਰਾਂ ਨੂੰ ਸਿਰਫ 140 ਸ਼ਬਦਾਂ ''ਚ ਸਮੇਟਣਾ ਥੋੜ੍ਹਾ ਮੁਸ਼ਕਲ ਕੰਮ ਹੈ।
ਟਵਿਟਰ ਇੰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਕ ਡੋਰਸੀ ਨੇ ਕਿਹਾ ਕਿ ਇਹ ਬਰਕਰਾਰ ਰਹੇਗੀ। ਇਹ ਸਹੀ ਲਿਮਿਟ ਹੈ ਅਤੇ ਇਸ ਨਾਲ ਸੰਖੇਪ ''ਚ ਤੇ ਜਲਦੀ ਨਾਲ ਪ੍ਰਕਾਸ਼ਨ ''ਚ ਮਦਦ ਮਿਲਦੀ ਹੈ। ਜ਼ਿਕਰਯੋਗ ਹੈ ਕਿ ਤਕਨੀਕ ਨਾਲ ਜੁੜੀ ਖਬਰ ਦੇਣ ਵਾਲੀ ਵੈੱਬਸਾਈਟ ਰੀ-ਕੋਡ ਨੇ ਜਨਵਰੀ ''ਚ ਕਿਹਾ ਸੀ ਕਿ ਟਵਿਟਰ ਟਵੀਟ ਦੀ ਸ਼ਬਦ ਹੱਦ 140 ਤੋਂ ਵਧਾ ਕੇ 10,000 ਕਰਨ ਦੀ ਤਿਆਰੀ ''ਚ ਹੈ।
