Twitter ''ਤੇ ਆਇਆ ਫੇਸਬੁੱਕ ਮੈਸੇਂਜਰ ਵਰਗਾ ਇਹ ਸ਼ਾਨਦਾਰ ਫੀਚਰ

01/23/2020 6:45:16 PM

ਗੈਜੇਟ ਡੈਸਕ—ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ 'ਚ ਇਕ ਫੇਸਬੁੱਕ ਵਰਗਾ ਫੀਚਰ ਆਇਆ ਹੈ ਪਰ ਇਹ ਪੋਸਟ ਐਡਿਟ ਕਰਨ ਦਾ ਫੀਚਰ ਨਹੀਂ ਹੈ। ਕਾਫੀ ਸਮੇਂ ਤੋਂ ਟਵਿਟਰ ਯੂਜ਼ਰਸ ਮੰਗ ਕਰ ਰਹੇ ਹਨ ਕਿ ਟਵੀਟ 'ਚ ਐਡਿਟ ਬਟਨ ਦਿੱਤਾ ਜਾਵੇ ਪਰ ਅਜਿਹਾ ਨਹੀਂ ਹੈ। ਦਰਅਸਲ ਹੁਣ ਟਵਿਟਰ ਡੀ.ਐੱਮ. ਭਾਵ ਡਾਇਰੈਕਟ ਮੈਸੇਜ ਦੇ ਕਾਨਵਰਸੇਸ਼ਨ 'ਚ ਰਿਏਕਟਸ਼ਨ ਇਮੋਜੀ ਯੂਜ਼ ਕਰ ਸਕਦੇ ਹੋ। ਫੇਸਬੁੱਕ ਪੋਸਟ 'ਤੇ ਵੀ ਤੁਹਾਨੂੰ ਰਿਏਕਸ਼ਨ ਆਪਸ਼ਨ ਮਿਲਦਾ ਹੈ। ਇਹ ਇਸ ਨਾਲ ਹੀ ਮਿਲਦਾ ਜੁਲਦਾ ਹੈ ਪਰ ਇਥੇ ਕੁਝ ਬਦਲਾਅ ਵੀ ਦੇਖਣ ਨੂੰ ਮਿਲੇਗਾ।

ਟਵਿਟਰ ਮੁਤਾਬਕ ਡਾਇਰੈਕਟ ਮੈਸੇਜ 'ਚ ਇਮੋਜੀ ਐਡ ਕਰਨਾ ਆਸਾਨ ਹੈ। ਇਥੇ ਟੈਕਸਟ ਅਤੇ ਮੀਡੀਆ ਅਟੈਚਮੈਂਟਸ ਵਾਲੇ ਮੈਸੇਜ 'ਚ ਰਿਏਕਸ਼ਨ ਇਮੋਜੀ ਐਡ ਕਰ ਸਕਦੇ ਹੋ। ਇਸ ਦੇ ਲਈ ਮੈਸੇਜ 'ਤੇ ਜਾ ਕੇ ਰਿਏਕਸ਼ਨ ਬਟਨ ਨੂੰ ਕਲਿੱਕ ਕਰਨਾ ਹੋਵੇਗਾ। ਇਹ ਬਟਨ ਹਾਰਟ ਅਤੇ ਪਲੱਸ ਆਈਕਨ ਵਾਲਾ ਹੋਵੇਗਾ। ਮੈਸੇਜ 'ਤੇ ਡਬਲ ਟੈਪ ਕਰਕੇ ਵੀ ਤੁਸੀਂ ਰਿਏਕਸ਼ਨ ਇਮੋਜੀ ਲਿਆ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਇਥੇ ਦਿੱਤੀ ਗਈ ਇਮੋਜੀਜ਼ 'ਚੋਂ ਸਲੈਕਟ ਕਰਕੇ ਰਿਏਕਟ ਕਰ ਸਕਦੇ ਹੋ। ਡਬਲ ਟੈਪ ਕਰਨ ਨਾਲ ਇਥੇ ਪਾਪ ਅਪ ਵਿੰਡੋ ਦੇ ਅੰਦਰ ਇਮੋਜੀ ਦਿਖਣਗੇ।

ਜੇਕਰ ਤੁਸੀਂ ਚਾਹੋ ਤਾਂ ਰਿਏਕਸ਼ਨਜ਼ ਨੂੰ ਵਾਪਸ ਲੈ ਸਕਦੇ ਹੋ ਭਾਵ Undo ਕਰ ਸਕਦੇ ਹੋ। ਅਜਿਹਾ ਕਰਨ ਨਾਲ ਉਹ ਰਿਏਕਸ਼ਨ ਹਟ ਜਾਵੇਗਾ। ਇਕ ਧਿਆਨ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਆਪਣੇ ਡੀ.ਐੱਮ. ਦੇ ਮੈਸੇਜ 'ਤੇ ਰਿਏਕਸ਼ਨ ਇਮੋਜੀ ਯੂਜ਼ ਕਰਦੇ ਹੋ ਤਾਂ ਸੈਂਡਰ ਨੂੰ ਨੋਟੀਫਿਕੇਸ਼ਨ ਦਿੱਤਾ ਜਾਵੇਗਾ। ਹੁਣ ਸਵਾਲ ਇਹ ਹੈ ਕਿ ਟਵਿਟਰ 'ਚ ਐਡਿਟ ਬਟਨ ਕਦੋਂ ਦਿੱਤਾ ਜਾਵੇਗਾ। ਇਸ ਦਾ ਹਿੰਟ ਹਾਲ ਹੀ 'ਚ ਟਵਿਟਰ ਦੇ ਸੀ.ਈ.ਓ. ਜੈਕ ਡਾਰਸੀ ਨੇ ਦਿੱਤਾ ਹੈ। ਇਕ Q&A ਸੈਸ਼ਨ 'ਚ ਉਨ੍ਹਾਂ ਨੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਇਸ ਦੇ ਬਾਰੇ 'ਚ ਸੋਚਿਆ ਸੀ ਪਰ ਸ਼ਾਇਦ ਅਸੀਂ ਇਸ ਨੂੰ ਕਦੀ ਨਾ ਲਿਆਈਏ।


Karan Kumar

Content Editor

Related News