2017 ''ਚ ਟਵਿਟਰ ''ਚ ਐਡ ਹੋ ਹੋਵੇਗਾ ਇਹ ਕਮਾਲ ਦਾ ਫੀਚਰ
Friday, Dec 30, 2016 - 12:27 PM (IST)

ਜਲੰਧਰ- ਸਾਲ ਦੇ ਆਖਰੀ ਦਿਨ ਚੱਲ ਰਹੇ ਹਨ ਅਤੇ ਟਵਿਟਰ ਦੇ ਸੀ.ਈ.ਓ. ਜੈਕ ਡਾਰਸੀ ਨੇ ਸਵੀਕਾਰ ਕੀਤਾ ਹੈ ਕਿ ਟਵਿਟਰ ''ਤੇ ਐਡੀਟਿੰਗ ਫੀਚਰ ਦੀ ਲੋੜ ਵਾਕਈ ''ਚ ਹੈ। ਹਾਲਾਂਕਿ, ਡਾਰਸੀ ਨੇ ਵੈੱਬਸਾਈਟ ''ਤੇ ਆਪਣੀ ਪੋਸਟ ''ਚ ਕਿਹਾ ਕਿ ਐਡਿਟ ਫੀਚਰ ਦੀ ਲੋੜ ਯਕੀਨੀ ਤੌਰ ''ਤੇ ਹੈ ਪਰ ਅਜੇ ਉਹ ਇਸ ਫੀਚਰ ਦੇ ਲਾਂਚ ਬਾਰੇ ਕੁਝ ਵੀ ਨਹੀਂ ਕਹਿ ਸਕਦੇ। ਜੈਕ ਡਾਰਸੀ ਨੇ ਬੁੱਧਵਾਰ ਨੂੰ ਟਵਿਟਰ ''ਤੇ ਪੁੱਛਿਆ ਸੀ ਕਿ 2017 ''ਚ ਟਵਿਟਰ ''ਤੇ ਕਿਹੜਾ ਫੀਚਰ ਦੇਖਣਾ ਚਾਹੁੰਦੇ ਹੋ? ਇਸ ਸਵਾਲ ਦੇ ਜਵਾਬ ''ਚ ਡਾਰਸੀ ਨੂੰ ਆਡਿਟ ਫੀਚਰ ਲਿਆਉਣ ਲਈ ਸਭ ਤੋਂ ਜ਼ਿਆਦਾ ਜਵਾਬ ਮਿਲੇ। ਇਨ੍ਹਾਂ ''ਚੋਂ ਇਕ ਜਵਾਬ ''ਚ ਡਾਰਸੀ ਨੇ ਕਿਹਾ ਕਿ ਯੂਜ਼ਰ ਟਵੀਟ ਨੂੰ ਪੋਸਟ ਕਰਨ ਤੋਂ ਬਾਅਦ ਨਿਸ਼ਚਿਤ ਜਾਂ ਅਨਿਸ਼ਚਿਤ ਸਮੇਂ ਲਈ ਆਡਿਟ ਫੀਚਰ ਚਾਹੁੰਦੇ ਹਨ?
ਐਡਿਟ ਫੀਚਰ ਦੇ ਸਬੰਧ ''ਚ ਡਾਰਸੀ ਨੇ ਕਿਹਾ ਕਿ ਟਵਿਟਰ ''ਤੇ ਅਜੇ ਤੱਕ ਸਭ ਤੋਂ ਜ਼ਿਆਦਾ ਮੰਗ ਇਸੇ ਫੀਚਰ ਬਾਰੇ ਆਈ ਹੈ। ਇਸ ਦਾ ਕਾਰਨ ਹੈ ਜਲਦੀ ਨਾਲ ਗਲਤੀ ਸੁਧਾਰਣਾ। ਜਦੋਂ ਇਕ ਯੂਜ਼ਰ ਨੇ ਸੁਝਾਅ ਦਿੱਤਾ ਕਿ ਐਡਿਟ ਫੀਚਰ ਨੂੰ ਐਕਸਕਲੂਜ਼ੀਵ ਤੌਰ ''ਤੇ ਵੈਰੀਫਾਈਡ ਯੂਜ਼ਰ ਲਈ ਉਪਲੱਬਧ ਕਰਵਾਇਆ ਜਾ ਸਕਦਾ ਹੈ। ਇਸ ਬਾਰੇ ਡਾਰਸੀ ਨੇ ਸੰਕੇਤ ਦਿੱਤਾ ਕਿ ਜੇਕਰ ਇਹ ਫੀਚਰ ਉਪਲੱਬਧ ਕਰਾਇਆ ਜਾਂਦਾ ਹੈ ਤਾਂ ਹਰ ਕਿਸੇ ਲਈ ਨਹੀਂ। ਹਾਲਾਂਕਿ ਡਾਰਸੀ ਇਸ ਫੀਚਰ ਨੂੰ ਲਾਂਚ ਕਰਨ ਦੇ ਪੱਖ ''ਚ ਹਨ ਪਰ ਅਜੇ ਇਸ ਫੀਚਰ ਦੇ ਟਵਿਟਰ ''ਤੇ ਆਉਣ ਦੀ ਕੋਈ ਗਾਰੰਟੀ ਨਹੀਂ ਹੈ। ਇਹ ਦੇਖਦੇ ਹੋਏ ਕਿ ਇਸ ਫੀਚਰ ਦੇ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਹਨ ਅਤੇ ਅਜੇ ਇਸ ਫੀਚਰ ਬਾਰੇ ਗੱਲ ਕਰਨਾ ਜਲਦਬਾਜ਼ੀ ਹੈ। ਫਿਲਹਾਲ, ਇਸ ਫੀਚਰ ਨੂੰ ਟਵਿਟਰ ''ਤੇ ਆਉਣ ''ਚ ਕੁਝ ਸਮਾਂ ਲੱਗੇਗਾ। ਹੁਣ ਸਾਨੂੰ ਇੰਤਜ਼ਾਰ ਕਰਕੇ ਇਹ ਦੇਖਣਾ ਪਵੇਗਾ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਇਸ ਫੀਚਰ ਨੂੰ ਆਖਿਰਕਾਰ ਕਦੋਂ ਲਾਂਚ ਕਰ ਸਕਦੀ ਹੈ।