Twitter ਲਿਆ ਰਿਹੈ ਸਭ ਤੋਂ ਵੱਡਾ ਫੀਚਰ, ਟ੍ਰੋਲਰਜ਼ ਦੀ ਹੋਵੇਗੀ ਛੁੱਟੀ
Friday, Mar 01, 2019 - 04:45 PM (IST)

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਜਲਦੀ ਹੀ ਇਕ ਵੱਡਾ ਫੀਚਰ ਜਾਰੀ ਕਰਨ ਵਾਲੀ ਹੈ। ਟਵਿਟਰ ਦੇ ਇਸ ਫੀਚਰ ਦੇ ਆਉਣ ਤੋਂ ਬਾਅਦ ਟ੍ਰੋਲਿੰਗ ’ਤੇ ਲਗਾਮ ਲੱਗਣ ਦੀ ਸੰਭਾਵਨਾ ਹੈ। ਦਰਅਸਲ ਟਵਿਟਰ ਆਪਣੇ ਪਲੇਟਫਾਰਮ ’ਤੇ ਹਾਈਟ ਰਿਪਲਾਈ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਸ ਫੀਚਰ ਦੇ ਲਾਈਵ ਹੋਣ ਤੋਂ ਬਾਅਦ ਯੂਜ਼ਰਜ਼ ਕੋਲ ਆਪਸ਼ਨ ਹੋਵੇਗੀ ਕਿ ਉਹ ਆਪਣੇ ਕਿਸੇ ਪੋਸਟ ’ਤੇ ਰਿਪਲਾਈ ਨੂੰ ਹਾਈਡ ਕਰਨਾ ਚਾਹੁੰਦੇ ਹਨ ਜਾਂ ਨਹੀਂ। ਦੂਜੇ ਸ਼ਬਦਾਂ ’ਚ ਕਹੀਏ ਤਾਂ ਜਲਦੀ ਹੀ ਤੁਸੀਂ ਟਵਿਟਰ ’ਤੇ ਕਿਸੇ ਟਵੀਟ ’ਚ ਰਿਪਲਾਈ ਨੂੰ ਲੁਕਾ ਸਕੋਗੇ। ਇਸ ਦੀ ਜਾਣਕਾਰੀ ਟਵਿਟਰ ਦੇ ਸੀਨੀਅਨ ਪ੍ਰੋਡਕਟ ਮੈਨੇਜਰ ਮਿਸ਼ਲ ਯਾਸਮੀਨ ਹਕ ਦੇ ਇਕ ਟਵੀਟ ਤੋਂਮਿਲੀ ਹੈ, ਹਾਲਾਂਕਿ ਯੂਜ਼ਰਜ਼ ਕੋਲ ਇਸ ਦਾ ਆਪਸ਼ਨ ਨਹੀਂ ਹੋਵੇਗਾ ਕਿ ਉਹ ਹਮੇਸ਼ਾ ਲਈ ਰਿਪਲਾਈ ਬਟਨ ਨੂੰ ਹਾਈਡ ਕਰ ਸਕਣ।
ਦੱਸ ਦੇਈਏ ਕਿ ਬਾਕੀ ਯੂਜ਼ਰਜ਼ ਇਕ ਮੀਨੂ ਬਜਨ ਲਈ ਹਾਈਡ ਰਿਪਲਾਈ ਨੂੰ ਦੇਖ ਸਕੋਗੇ। ਇਸ ਫੀਚਰ ਦੀ ਟੈਸਟਿੰਗ ਵਾਲੇ ਸਕਰੀਨਸ਼ਾਟ ’ਚ ਸਾਫ-ਸਾਫ ਦਿਖਾਈ ਦੇ ਰਿਹਾ ਹੈ ਜੇਕਰ ਤੁਹਾਨੂੰ ਕਿਸੇ ਦੇ ਰਿਪਲਾਈ ਨੂੰ ਹਾਈਡ ਕਰਨ ਦਾ ਆਪਸ਼ਨ ਮਿਲ ਰਿਹਾ ਹੈ। ਟਵਿਟਰ ਦਾ ਇਹ ਫੀਚਰ ਕਾਫੀ ਹੱਦ ਤਕ ਫੇਸਬੁੱਕ ਦੇ ਕਮੈਂਟ ਹਾਈਡ ਫੀਚਰ ਦੀ ਤਰ੍ਹਾਂ ਦੀ ਤਰ੍ਹਾਂ ਹੀ ਹੋਵੇਗਾ।
ਇਸ ਫੀਚਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਜੇਕਰ ਕੋਈ ਟ੍ਰੋਲ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਤੁਸੀਂ ਉਸ ਦੇ ਰਿਪਲਾਈ ਨੂੰ ਹਾਈਡ ਕਰ ਸਕੋਗੇ। ਅਜਿਹੇ ’ਚ ਹੋਰ ਲੋਕਾਂ ਤਕ ਉਹ ਰਿਪਲਾਈ ਨਹੀਂ ਪਹੁੰਚ ਸਕੇਗਾ। ਹਾਲਾਂਕਿ ਇਹ ਫੀਚਰ ਸਾਰੇ ਯੂਜ਼ਰਜ਼ ਲਈ ਕਦੋਂ ਤੋਂ ਜਾਰੀ ਹੋਵੇਗਾ, ਇਸ ਦੀ ਜਾਣਕਾਰੀ ਕੰਪਨੀ ਨੇ ਨਹੀਂ ਦਿੱਤੀ।