ਐਂਡ੍ਰਾਇਡ ''ਤੇ ਜਲਦੀ ਹੀ ਨਵੇਂ ਅੰਦਾਜ਼ ''ਚ ਨਜ਼ਰ ਆਏਗਾ ਟਵਿਟਰ

Saturday, Apr 16, 2016 - 12:24 PM (IST)

ਐਂਡ੍ਰਾਇਡ ''ਤੇ ਜਲਦੀ ਹੀ ਨਵੇਂ ਅੰਦਾਜ਼ ''ਚ ਨਜ਼ਰ ਆਏਗਾ ਟਵਿਟਰ
ਜਲੰਧਰ— ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਐਂਡ੍ਰਾਇਡ ਐਪ ''ਤੇ ਖੁਦ ਨੂੰ ਜ਼ਿਆਦਾ ਅਨੁਕੂਲ ਅਤੇ ਆਸਾਨ ਬਣਾਉਣ ਲਈ ਇਕ ਨਵੇਂ ਵਰਜਨ ''ਤੇ ਕੰਮ ਕਰ ਰਹੀ ਹੈ। ਇਸ ਦੇ ਨਵੇਂ ਐਪ ਦੀ ਡਿਜ਼ਾਈਨ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਜੋ ਲੋਕ ਟਵਿਟਰ ਦੇ ਇਸ ਨਵੇਂ ਵਰਜਨ ਦੇ ਐਲਫਾ ਅਤੇ ਬੀਟਾ ਐਪ ਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਨੂੰ ਇਹ ਨਵਾਂ ਡਿਜ਼ਾਈਨ ਦਿਸਣ ਲੱਗਾ ਹੈ, ਜਿਸ ਵਿਚ ਟਵਿਟਰ ਦੇ ਚਾਰ ਪ੍ਰਮੁੱਖ ਖੇਤਰ- ਮੇਨ ਫੀਡ, ਪਲ, ਨੋਟੀਫਿਕੇਸ਼ਨ ਅਤੇ ਡਾਇਰੈਕਟ ਮੈਸੇਜ ਟਵਿਟਰ ਐਪ ''ਚ ਵੱਡੇ ਟੈਬ ਦੇ ਰੂਪ ''ਚ ਸਕ੍ਰੀਨ ਦੇ ਉਪਰੀ ਹਿੱਸੇ ''ਚ ਨਜ਼ਰ ਆਉਂਦੇ ਹਨ। 
ਇਸ ਨਵੇਂ ਵਰਜਨ ''ਚ ਯੂਜ਼ਰਜ਼ ਟਵਿਟਰ ਐਪ ਨੂੰ ਟੈਬ ਅਤੇ ਸਵਾਈਪ ਕਰਕੇ ਖੋਲ੍ਹ ਸਕਦੇ ਹਨ। ਇਸ ਨਵੇਂ ਵਰਜਨ ''ਚ ਇਹ ਫੀਚਰ ਟਵਿਟਰ ਦੇ ਮੁੱਖ ਵਰਜਨ ਤੋਂ ਕਾਫੀ ਸਹੂਲਤ ਭਰਿਆ ਹੋਵੇਗਾ। 
ਫਿਲਹਾਲ ਇਹ ਚਾਰ ਟੈਬ ਸਕ੍ਰੀਨ ਦੇ ਉਪਰੀ ਹਿੱਸੇ ''ਚ ਛੋਟੇ ਬਟਨ ਦੇ ਰੂਪ ''ਚ ਦਿਖਾਈ ਦਿੰਦੇ ਹਨ ਜਿਸ ਕਾਰਨ ਯੂਜ਼ਰ ਨੂੰ ਅਗਲੇ ਟੈਬ ਨੂੰ ਖੋਲ੍ਹਣ ਲਈ ਸਕ੍ਰੀਨ ਤੋਂ ਬਾਹਰ ਆਉਣਾ ਪੈਂਦਾ ਹੈ। 
ਸਿਰਫ ਇੰਨਾ ਹੀ ਨਹੀਂ, ਟਵਿਟਰ ਨੇ ਇਸ ਨਵੇਂ ਵਰਜਨ ''ਚੋਂ ਕੁਝ ਬੇਲੋੜੇ ਫਲੋਟਿੰਗ ਅਤੇ ਟਵੀਟ ਬਟਨਾਂ ਨੂੰ ਵੀ ਹਟਾ ਦਿੱਤੀ ਹੈ ਜਿਸ ਨਾਲ ਐਪ ''ਚ ਯੂਜ਼ਰਜ਼ ਲਈ ਜ਼ਿਆਦਾ ਸਕ੍ਰੀਨ ਸਪੇਸ ਮਿਲੇਗੀ।

Related News