ਪ੍ਰਸਿੱਧ ਖੇਡਾਂ ਨਾਲ ਜੁੜੇ ਟਵੀਟ ਦੇਖਣ ਲਈ ਟਵਿਟਰ ਨੇ ਰੋਲ ਆਊਟ ਕੀਤਾ ਨਵਾਂ ਤਰੀਕਾ

Wednesday, Oct 11, 2017 - 12:15 PM (IST)

ਪ੍ਰਸਿੱਧ ਖੇਡਾਂ ਨਾਲ ਜੁੜੇ ਟਵੀਟ ਦੇਖਣ ਲਈ ਟਵਿਟਰ ਨੇ ਰੋਲ ਆਊਟ ਕੀਤਾ ਨਵਾਂ ਤਰੀਕਾ

ਜਲੰਧਰ- ਅੱਜ ਦੇ ਸਮੇਂ 'ਚ ਪੱਲ-ਪੱਲ ਦੀ ਅਪਡੇਟ ਦੀ ਜਾਣਕਾਰੀ ਲੈਣ ਲਈ ਜ਼ਿਆਦਾਤਰ ਲੋਕ ਟਵਿਟਰ 'ਤੇ ਐਕਟਿਵ ਰਹਿੰਦੇ ਹਨ ਅਤੇ ਹਰ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਟਵਿਟਰ 'ਤੇ ਸਾਂਝਾ ਕਰਦੇ ਹਨ। ਉਥੇ ਹੀ ਕੁਝ ਸਮੇਂ ਪਹਿਲਾਂ ਕਬਰ ਆਈ ਸੀ ਕਿ ਟਵਿਟਰ ਆਪਣੇ ਯੂਜ਼ਰਸ ਨੂੰ ਜ਼ਿਆਦਾ ਪ੍ਰਭਾਵੀ ਰੂਪ ਨਾਲ ਆਪਣੀ ਗੱਲ ਕਹਿਣ 'ਚ ਮਦਦ ਕਰਨ ਲਈ ਕਰੈਕਟਰ ਦੀ ਮਿਆਦ 140 ਤੋਂ ਵਧਾ ਕੇ 280 ਕਰਨ ਲਈ ਟੈਸਟਿੰਗ ਕਰ ਰਹੀ ਹੈ। ਇਸ ਤੋਂ ਬਾਅਦ ਹੁਣ ਟਵਿਟਰ ਨੇ ਇਕ ਨਵਾਂ ਫੀਚਰ ਰੋਲਆਊਟ ਕਰ ਦਿੱਤਾ ਹੈ। 
ਟਵਿਟਰ ਨੇ ਆਪਣੇ ਯੂਜ਼ਰਸ ਲਈ ਸਪੋਰਟਸ ਟਵੀਟ ਨੂੰ ਇਕੱਠੇ ਦੇਖਣ ਲਈ ਇਕ ਫੀਚਰ ਰੋਲਆਊਟ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਇਕੱਠੇ ਸਾਰੇ ਸਪੋਰਟਸ ਨਾਲ ਸੰਬੰਧਿਤ ਟਵੀਟ ਨੂੰ ਸਕਰਾਲ ਕਰਕੇ ਦੇਖ ਸਕਣਗੇ। ਇਸ ਫੀਚਰ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਲਈ ਫਿਲਹਾਲ ਅਮਰੀਕਾ 'ਚ ਰੋਲਆਊਟ ਕੀਤਾ ਗਿਆ ਹੈ। ਭਾਰਤ Ýਚ ਇਸ ਫੀਚਰ ਨੂੰ ਕਦੋਂ ਪੇਸ਼ ਕੀਤਾ ਜਾਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 
ਦੱਸ ਦਈਏ ਕਿ ਹਾਲ ਹੀ 'ਚ ਟਵਿਟਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਟਵੀਟਸ ਨੂੰ ਸੇਵ ਕਰਨ ਲਈ ਬੁਕਮਾਰਕਿੰਗ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਬਾਰੇ ਕੰਪਨੀ ਦੇ ਇਕ ਪ੍ਰੋਡਕਟ ਮੈਨੇਜਰ Jesar Shah ਨੇ ਟਵਿਟਰ 'ਤੇ ਇਕ ਪ੍ਰੋਟੋਟਾਈਪ ਸ਼ੇਅਰ ਕੀਤਾ ਹੈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਆਉਣ ਵਾਲੇ ਸਮੇਂ 'ਚ ਟਵਿਟਰ ਯੂਜ਼ਰਸ ਟਵੀਟ ਨੂੰ ਬੁਕਮਾਰਕ ਕਰਕੇ ਬਾਅਦ 'ਚ ਦੇਖ ਸਕਣਗੇ। 
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਨੇ ਆਪਣੀ ਪ੍ਰਾਈਵੇਸੀ ਸੈਟਿੰਗ ਨੂੰ ਅਪਡੇਟ ਕਰ ਦਿੱਤਾ ਹੈ। ਹੁਣ ਟਵਿਟਰ ਤੁਹਾਡੇ ਬ੍ਰਾਊਜ਼ਿੰਗ ਦੀਆਂ ਆਦਤਾਂ ਬਾਰੇ ਐਡਵਰਟਾਈਜ਼ਰ ਦੇ ਨਾਲ ਜਾਣਕਾਰੀ ਸ਼ੇਅਰ ਕਰੇਗਾ। ਹਾਲ ਹੀ 'ਚ ਟਵਿਟਰ ਨੇ ਜਨਤਕ ਹੋਣ ਤੋਂ ਬਾਅਦ ਆਪਣੀ ਪਹਿਲੀ ਤਿਮਾਹੀ ਦੇ ਰੈਵੇਨਿਊ 'ਚ ਗਿਰਾਵਟ ਆਉਣ ਦੀ ਜਾਣਕਾਰੀ ਦਿੱਤੀ ਹੈ। ਟਵਿਟਰ 'ਤੇ ਇਹ ਬਦਲਾਅ 18 ਜੂਨ ਨੂੰ ਲਾਗੂ ਹੋਣਗੇ। ਤੁਸੀਂ ਇਨ੍ਹਾਂ ਬਦਲਾਵਾਂ ਦਾ ਆਪਸ਼ਨ ਚੁਣ ਸਕਦੇ ਹੋ ਪਰ ਟਵਿਟਰ ਨੇ ਪ੍ਰਾਈਵੇਸੀ ਸੈਟਿੰਗ ਦਾ ਵਿਸਤਾਰ ਕੀਤਾ ਹੈ, ਜੋ ਤੁਹਾਨੂੰ ਆਪਣੀ ਜਾਣਕਾਰੀ ਸ਼ੇਅਰ ਕਰਨ ਤੋਂ ਰੋਕ ਦਿੰਦਾ ਹੈ।


Related News