15 ਸਾਲ ਦਾ ਹੋਇਆ ਟਵਿਟਰ, 18 ਕਰੋੜ ’ਚ ਨਿਲਾਮ ਹੋਇਆ ਸੀ ਪਹਿਲਾ ਟਵੀਟ, ਜਾਣੋ ਕੁਝ ਦਿਲਚਸਪ ਗੱਲਾਂ

03/22/2021 1:13:11 PM

ਗੈਜੇਟ ਡੈਸਕ– ਤੁਹਾਡੇ ’ਚੋਂ ਜ਼ਿਆਦਾਤਰ ਲੋਕ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਦਾ ਇਸਤੇਮਾਲ ਕਰਦੇ ਹੋਣਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਪਹਿਲੀ ਟਵੀਟ ਕਿਸ ਨੇ ਅਤੇ ਕਦੋਂ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ 15 ਸਾਲ ਪਹਿਲਾਂ ਯਾਨੀ 22 ਮਾਰਚ 2006 ਨੂੰ ਪਹਿਲਾ ਟਵੀਟ ਕੀਤਾ ਗਿਆ ਸੀ ਅਤੇ ਇਸ ਟਵੀਟ ’ਚ ਸਿਰਫ ਇੰਨਾ ਹੀ ਲਿਖਿਆ ਸੀ ਕਿ ‘just setting up my twttr’ ਇਹ ਦੁਨੀਆ ਦਾ ਪਹਿਲਾ ਟਵੀਟ ਸੀ ਜਿਸ ਨੂੰ ਟਵਿਟਰ ਦੇ ਸੀ.ਈ.ਓ. ਜੈਕ ਡੋਰਸੀ ਨੇ 21 ਮਾਰਚ ਨੂੰ ਰਾਤ 2:20 ਵਜੇ ਟਵੀਟ ਕੀਤਾ ਸੀ। 

ਹੁਣ 15 ਸਾਲਾਂ ਬਾਅਦ ਜੈਕ ਡੋਰਸੀ ਦੇ ਇਸ ਟਵੀਟ ਦੀ ਨਿਲਾਮੀ ’ਚ 2.5 ਮਿਲੀਅਨ ਡਾਲਰ (ਕਰੀਬ 18 ਕਰੋੜ ਰੁਪਏ) ’ਚ ਹੋਈ ਹੈ। ਇਸ ਟਵੀਟ ਦੀ ਨਿਲਾਮੀ ਐੱਨ.ਐੱਫ.ਟੀ. ਯਾਨੀ ਨਾਨ ਫੰਜੀਬਲ ਟੋਕਨ ਰਾਹੀਂ ਹੋਈ ਹੈ। ਦੱਸ ਦੇਈਏ ਕਿ ਐੱਨ.ਐੱਫ.ਟੀ. ਇਕ ਅਜਿਹਾ ਕ੍ਰਿਪਟੋਗ੍ਰਾਫਿਕ ਟੋਕਨ ਹੈ ਜੋ ਕਿਸੇ ਅਨੋਖੀ ਚੀਜ਼ ਨੂੰ ਦਰਸ਼ਾਉਂਦਾ ਹੈ ਯਾਨੀ ਜੇਕਰ ਤੁਹਾਡੇ ਕੋਲ ਐੱਨ.ਐੱਫ.ਟੀ. ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਕੋਈ ਅਨੋਖਾ ਜਾਂ ਵੱਖਰਾ ਆਰਟ ਵਰਕ ਜਾਂ ਚੀਜ਼  ਹੈ ਜੋ ਦੁਨੀਆ ’ਚ ਹੋਰ ਕਿਸੇ ਕੋਲ ਵੀ ਨਹੀਂ ਹੈ। ਟਵਿਟਰ ਦੇ 15 ਸਾਲ ਪੂਰੇ ਹੋਣ ਦੇ ਖ਼ਾਸ ਮੌਕੇ ’ਤੇ ਆਓ ਜਾਣਦੇ ਹਾਂ ਕੁਝ ਦਿਲਚਸਪ ਗੱਲਾਂ।

ਟਵਿਟਰ ’ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਅਕਾਊਂਟ- ਮਾਰਚ 2021
1. ਬਰਾਕ ਓਬਾਮਾ (@BarackObama): 130 ਮਿਲੀਅਨ ਫਾਲੋਅਰਜ਼
2. ਜਸਟਿਨ ਬੀਬਰ (@justinbieber): 114.1 ਮਿਲੀਅਨ ਫਾਲੋਅਰਜ਼
3. ਕੈਟੀ ਪੇਰੀ (@katyperry): 109.5 ਮਿਲੀਅਨ ਫਾਲੋਅਰਜ਼
4. ਰਿਹਾਨਾ (@rihanna): 102.5 ਮਿਲੀਅਨ ਫਾਲੋਅਰਜ਼
5. ਕ੍ਰਿਸਟਿਆਨੋ ਰੋਨਾਲਡੋ (@Cristiano): 91.6 ਮਿਲੀਅਨ ਫਾਲੋਅਰਜ਼
6. ਟੇਲਰ ਸਵਿਫਟ (@taylorswift13): 88.6 ਮਿਲੀਅਨ ਫਾਲੋਅਰਜ਼
7. ਲੇਡੀ ਗਾਗਾ (@ladygaga): 84.1 84.1 ਮਿਲੀਅਨ ਫਾਲੋਅਰਜ਼
8. ਏਰੀਆਨਾ ਗ੍ਰਾਂਡੇ (@ArianaGrande): 82.6 ਮਿਲੀਅਨ ਫਾਲੋਅਰਜ਼
9. ਐਲੇਨ ਡਿਜੇਨਰੇਸ (@TheEllenShow): 79.1 ਮਿਲੀਅਨ ਫਾਲੋਅਰਜ਼
10. ਯੂਟਿਊਬ (@YouTube): 73 ਮਿਲੀਅਨ ਫਾਲੋਅਰਜ਼
11. ਕਿਮ ਕਦਾਰਸ਼ੀਅਨ (@KimKardashian): 69.5 ਮਿਲੀਅਨ ਫਾਲੋਅਰਜ਼
12. ਨਰਿੰਦਰ ਮੋਦੀ (@narendramodi): 66.4 ਮਿਲੀਅਨ ਫਾਲੋਅਰਜ਼
13. ਸੇਲੇਨਾ ਗੋਮੇਜ਼ (@selenagomez): 64.8 ਮਿਲੀਅਨ ਫਾਲੋਅਰਜ਼
14. ਜਸਟਿਨ ਟਿਮਬੇਰਲੇਕ (@jtimberlake): 64.1 ਮਿਲੀਅਨ ਫਾਲੋਅਰਜ਼
15. ਸੀ.ਐੱਨ.ਐੱਨ. ਬ੍ਰੇਕਿੰਗ ਨਿਊਜ਼ (@cnnbrk): 61.1 ਮਿਲੀਅਨ ਫਾਲੋਅਰਜ਼

ਸਭ ਤੋਂ ਜ਼ਿਆਦਾ ਰੀ-ਟਵੀਟ ਅਤੇ ਲਾਈਕ ਕੀਤੇ ਜਾਣ ਵਾਲੇ ਟਵੀਟ (ਮਾਰਚ 2021)

 

 


Rakesh

Content Editor

Related News