ਹੁਣ Twitter ’ਤੇ ਵੀ ਬਣਾ ਸਕੋਗੇ TikTok ਵਰਗੀ ਵੀਡੀਓ, ਜਾਣੋ ਕਿਵੇਂ

01/11/2022 6:15:56 PM

ਗੈਜੇਟ ਡੈਸਕ– ਉਪਭੋਗਤਾਵਾਂ ’ਚ ਲੋਕਪ੍ਰਸਿੱਧ ਬਣੇ ਰਹਿਣ ਲਈ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਆਏ ਦਿਨ ਨਵੇਂ-ਨਵੇਂ ਫੀਚਰਜ਼ ਅਪਡੇਟ ਕਰਦੀ ਰਹਿੰਦੀ ਹੈ। ਹੁਣ ਖਬਰ ਹੈ ਕਿ ਉਪਭੋਗਤਾਵਾਂ ਦੇ ਅਨੁਭਵ ਨੂੰ ਹੋਰ ਮਜ਼ੇਦਾਰ ਬਣਾਉਣ ਲਈ ਟਵਿਟਰ ਆਪਣੇ ਐਪ ’ਤੇ ਇਕ ਅਜਿਹਾ ਫੀਚਰ ਜੋੜ ਰਹੀ ਹੈ, ਜਿਸਦੀ ਵਰਤੋਂ ਨਾਲ ਉਪਭੋਗਤਾ ਫੋਟੋ ਅਤੇ ਵੀਡੀਓ ਰਾਹੀਂ ਟਵੀਟ ’ਤੇ ਰਿਐਕਟ ਕਰ ਸਕਣਗੇ। ਇਹ ਫੀਚਰ ਹੂ-ਬ-ਹੂ ਟਿਕਟੌਕ ਅਤੇ ਇੰਸਟਾਗ੍ਰਾਮ ਰੀਲਸ ਦੀ ਤਰ੍ਹਾਂ ਹੀ ਵੀਡੀਓ ਅਤੇ ਫੋਟੋਜ਼ ਵਿਖਾਏਗਾ। ਇਸ ਫੀਚਰ ਦਾ ਨਾਂ ਹੋਵੇਗਾ ‘ਕੋਟ ਟਵੀਟ ਵਿਦ ਰਿਐਕਸ਼ਨ’ ਅਤੇ ਇਹ ਰੀਟਵੀਟ ਮੈਨਿਊ ’ਚ ਉਪਲੱਬਧ ਹੋਵੇਗਾ। ਰੀਟਵੀਟ ਮੈਨਿਊ ’ਚ ਜਾਣ ’ਤੇ ਇਹ ਟੈਬ ਤੁਹਾਨੂੰ ਵਿਖਾਈ ਦੇਵੇਗਾ ਅਤੇ ਇਸ ’ਤੇ ਕਲਿੱਕ ਕਰਕੇ ਤੁਸੀਂ ਕਿਸੇ ਅਜਿਹੇ ਟਵੀਟ ’ਤੇ ਰਿਐਕਟ ਕਰ ਸਕੋਗੇ, ਜਿਸ ਵਿਚ ਇਮੇਜ ਜਾਂ ਵੀਡੀਓ ਦਾ ਮੂਲ ਟਵੀਟ ਅੰਬੈਡ ਕੀਤਾ ਗਿਆ ਹੋਵੇ। ਫਿਲਹਾਲ ਟਵਿਟਰ ਨੇ ਇਸ ਨਵੇਂ ਐਕਸਪਲੋਰ ਟੈਬ ਫੀਚਰ ਨੂੰ ਪਿਛਲੇ ਸਾਲ ਦਸੰਬਰ ਮਹੀਨੇ ’ਚ ਕੁਝ ਦੇਸ਼ਾਂ ’ਚ ਰੋਲਆਊਟ ਕੀਤਾ ਹੈ। ਆਓ ਜਾਣਦੇ ਹਾਂ ਇਸ ਨਵੇਂ ਪੀਚਰ ਬਾਰੇ ਸਭ ਕੁਝ...

ਇਹ ਵੀ ਪੜ੍ਹੋ– ਬੁਲੇਟ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਕੰਪਨੀ ਨੇ ਵਧਾਈ ਕਈ ਮਾਡਲਾਂ ਦੀ ਕੀਮਤ

- ਆਸਾਨ ਸ਼ਬਦਾਂ ’ਚ ਸਮਝੀਏ ਤਾਂ, ਇੰਸਟਾਗ੍ਰਾਮ ਰੀਲ ਅਤੇ ਟਿਕਟੌਕ ਦੀ ਨਕਲ ਕਰਦੇ ਹੋਏ ਟਵਿਟਰ ਨੇ ਕੋਟ ਟਵੀਟ ਵਿਦ ਰਿਐਕਸ਼ਨ ਨਾਮ ਦੇ ਇਕ ਨਵੇਂ ਟੂਲ ਦਾ ਪ੍ਰੀਖਣ ਕੀਤਾ ਹੈ, ਜਿਥੇ ਉਪਭੋਗਤਾ ਟੈਕਸਟ ’ਚ ਜਵਾਬ ਦੇਣ ਦੀ ਬਜਾਏ ਇਕ ਫੋਟੋ ਜਾਂ ਵੀਡੀਓ ’ਚ ਇਕ ਟਵੀਟ ਕਾਪੀ ਅੰਬੈਡ ਕਰ ਸਕਦੇ ਹਨ। 

- ਇਸ ਗੱਲ ਦੀ ਜਾਣਕਾਰੀ ਖੁਦ ਟਵਿਟਰ ਨੇ ਦਿੱਤੀ ਹੈ। ਫਿਲਹਾਲ ਆਈ.ਓ.ਐੱਸ. ’ਤੇ ਇਸ ਫੀਚਰ ਦਾ ਟੈਸਟ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ– Apple ਜਲਦ ਲਾਂਚ ਕਰ ਸਕਦੀ ਹੈ iPhone SE ਦਾ 2022 ਮਾਡਲ, ਲੀਕ ਹੋਈ ਤਸਵੀਰ

 

ਇਹ ਵੀ ਪੜ੍ਹੋ– ਆ ਗਈ ਸਮਾਰਟ ਐਨਕ, ਫੋਟੋ ਖਿੱਚਣ ਤੋਂ ਇਲਾਵਾ ਮਿਲੇਗੀ ਕਾਲਿੰਗ ਦੀ ਵੀ ਸੁਵਿਧਾ​​​​​​​

- ਨਵੇਂ ਫੀਚਰ ਦੇ ਲਾਈਵ ਹੁੰਦੇ ਹੀ ਉਪਭੋਗਤਾ ਆਪਣੀ ਡਿਵਾਈਸ ਲਾਈਬ੍ਰੇਰੀ ਤੋਂ ਅੰਬੈਡ ਕੀਤੇ ਗਏ ਕਿਸੇ ਟਵੀਟ ਦੇ ਨਾਲ ਇਕ ਫੋਟੋ, ਵੀਡੀਓ ਜੋੜ ਸਕਦੇ ਹਨ, ਜਾਂ ਰੀਲਸ ਦੀ ਤਰ੍ਹਾਂ ਇਕ ਵੀਡੀਓ ਬਣਾ ਸਕਦੇ ਹਨ। 

- ਪਿਛਲੇ ਸਾਲ ਟਵਿਟਰ ਨੇ ਫਲੀਟਸ ਨਾਮ ਦਾ ਇਕ ਫੀਚਰ ਅਪਡੇਟ ਕੀਤਾ ਸੀ। ਇਹ ਇੰਸਟਾਗ੍ਰਾਮ ਸਟੋਰੀਜ਼ ਵਰਗਾ ਹੁੰਦਾ ਸੀ, ਜਿਸ ਵਿਚ ਉਪਭੋਗਤਾ ਫੋਟੋ ਜਾਂ ਵੀਡੀਓ ਨੂੰ ਲੈ ਕੇ ਫਲੀਟਸ ਕਰ ਸਕਦਾ ਸੀ ਅਤੇ ਇਹ ਫਲੀਟਸ ਇੰਸਟਾਗ੍ਰਾਮ ਸਟੋਰੀਜ਼ ਦੀ ਤਰ੍ਹਾਂ 24 ਘੰਟਿਆਂ ਬਾਅਦ ਗਾਇਬ ਹੋ ਜਾਂਦੇ ਸਨ। ਹਾਲਾਂਕਿ, ਟਵਿਟਰ ਨੇ ਇਸ ਫੀਚਰ ਨੂੰ ਲਾਂਚ ਹੋਣ ਦੇ ਕੁਝ ਮਹੀਨਿਆਂ ਬਾਅਦ ਬੰਦ ਕਰ ਦਿੱਤਾ ਸੀ। 

ਇਹ ਵੀ ਪੜ੍ਹੋ– Elon Musk ਦੀ ਟੱਕਰ ’ਚ ਉਤਰੀ Airtel, ਲਾਂਚ ਕਰੇਗੀ ਸੈਟੇਲਾਈਟ ਇੰਟਰਨੈੱਟ ਬ੍ਰਾਡਬੈਂਡ ਸੇਵਾ


Rakesh

Content Editor

Related News