ਟੀ. ਵੀ. ਐੱਸ. ਆਪਣੀਆਂ ਬਾਈਕਸ ''ਚ ਯੂਜ਼ ਕਰੇਗੀ ਸੈਮੀ-ਆਟੋਮੇਟਿਡ ਟੈਕਨਾਲੋਜੀ
Sunday, Jun 19, 2016 - 06:17 PM (IST)

ਜਲੰਧਰ - ਭਾਰਤ ਦੀ ਤੀਜੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ TVS ਆਪਣੀ ਬਾਈਕਸ ਵਿਚ AMT (ਆਟੋਮੇਟਿਡ ਮੈਨੂਅਲ ਟ੍ਰਾਂਸਮਿਸ਼ਨ) ਫੀਚਰ ਦੇਣ ਜਾ ਰਹੀ ਹੈ । ਕੰਪਨੀ ਨੇ ਇਸ ਦੇ ਲਈ 2009 ਵਿਚ ਪੇਟੈਂਟ ਐਪਲੀਕੇਸ਼ਨ ਜਮ੍ਹਾ ਕਰਵਾਈ ਸੀ ਅਤੇ ਹੁਣ 7 ਸਾਲ ਬਾਅਦ ਕੰਪਨੀ ਨੂੰ ਇਸਦੀ ਮਨਜ਼ੂਰੀ ਮਿਲ ਗਈ ਹੈ।
ਇਸ ਨਵੀਂ ਟੈਕਨਾਲੋਜੀ ਨੂੰ ਸਭ ਤੋਂ ਪਹਿਲਾਂ TVS ਆਪਣੇ Jive ਮੋਟਰਸਾਈਕਲ ਵਿਚ ਲਾਂਚ ਕਰੇਗੀ। ਇਸ ਤਕਨੀਕ ਵਿਚ ਤੁਹਾਨੂੰ ਹੈਂਡਲ ਬਾਰ ਉੱਤੇ ਦੋ ਬਟਨ ਦਿੱਤੇ ਜਾਣਗੇ, ਜਿਸ ਦੇ ਨਾਲ ਤੁਸੀਂ (ਇਲੈਕਟ੍ਰੋਮਕੈਨਿਕਲ ਅਕਟੁਏਟਰ ਦੇ ਐਕਟੀਵੇਟ ਹੋਣ ਨਾਲ) ਗੇਅਰਜ਼ ਨੂੰ ਬਦਲ ਸਕੋਗੇ। ਇਸ ਵਿਚ ਗਿਅਰ ਅਪਸ਼ਿਫਟ ਅਤੇ ਡਾਊਨਸ਼ਿਫਟ ਕਰਨ ਲਈ ਦੋ ਬਟੰਸ ਦਿੱਤੇ ਜਾਣਗੇ। ਕੰਪਨੀ ਦਾ ਕਹਿਣਾ ਹੈ ਕਿ ਕਲੱਚ ਸਲਿਪ ਨਾ ਹੋਣ ਨਾਲ 2.5 ਫ਼ੀਸਦੀ ਈਂਧਣ ਦੀ ਬਚਤ ਹੋਵੇਗੇ ।