ਜਲੰਧਰ ''ਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕੁਝ ਮਹੀਨਿਆਂ ''ਚ ਬਣੇਗਾ ''ਰੰਗਲਾ ਪੰਜਾਬ''
Friday, May 16, 2025 - 05:11 PM (IST)

ਜਲੰਧਰ/ਫਿਲੌਰ (ਵੈੱਬ ਡੈਸਕ)- 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪੰਜਾਬ ਸਰਕਾਰ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਮੁਹਿੰਮ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਜਲੰਧਰ ਪਹੁੰਚੇ। ਇਥੇ ਫਿਲੌਰ ਵਿਖੇ ਉਨ੍ਹਾਂ ਵੱਲੋਂ 'ਨਸ਼ਾ ਮੁਕਤੀ ਯਾਤਰਾ' ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਪਿਛਲੀਆਂ ਸਰਕਾਰਾਂ 'ਤੇ ਤੰਜ ਵੀ ਕੱਸੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਨਹਿਤ ਦੇ ਹੱਕ ਵਿਚ ਕੋਈ ਫ਼ੈਸਲਾ ਨਹੀਂ ਲਿਆ। ਪਿਛਲੀਆਂ ਸਰਕਾਰਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਜਿਨ੍ਹਾਂ ਨੇ ਇਹ ਨਸ਼ੇ ਦਾ ਕੌਹੜ ਸਾਨੂੰ ਲਾਇਆ ਹੈ, ਉਨ੍ਹਾਂ ਨੂੰ ਲੋਕਾਂ ਨੇ ਵੋਟਾਂ ਵਿਚ ਸਜ਼ਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਨ ਵਾਲਾ ਮਾਮਲਾ, ਸਾਹਮਣੇ ਆਇਆ ਵੱਡਾ ਫਰਾਡ, ਬਿਹਾਰ ਵਾਸੀ ਕਰਦਾ ਰਿਹਾ...
ਉਨ੍ਹਾਂ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਲੋਕ ਜਿੰਨੀ ਦੇਰ ਤੱਕ ਪਹਿਰੇਦਾਰ ਨਹੀਂ ਬਣਦੇ, ਉਨੀ ਦੇਰ ਤੱਕ ਗੱਲ ਨਹੀਂ ਬਣਨੀ। ਸਿਰਫ਼ ਤੁਹਾਡੇ ਸਾਥ ਦੀ ਲੋੜ ਹੈ। ਕੁਝ ਹੀ ਮਹੀਨਿਆਂ ਵਿਚ 'ਰੰਗਲਾ ਪੰਜਾਬ' ਬਣੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾ ਕਰਦਾ ਫੜਿਆ ਗਿਆ ਤਾਂ ਪਿੰਡ ਵਿਚੋਂ ਕੋਈ ਵੀ ਉਸ ਦੀ ਜ਼ਮਾਨਤ ਦੇਣ ਨਹੀਂ ਜਾਵੇਗਾ। ਜੇਕਰ ਕੋਈ ਬਚਾਉਣ ਗਿਆ ਤਾਂ ਉਸ ਦੇ ਖ਼ਿਲਾਫ਼ ਵੀ ਕਾਰਵਾਈ ਹੋਵੇਗੀ। ਉਥੇ ਹੀ ਬੀ. ਬੀ. ਐੱਮ. ਬੀ. ਨਾਲ ਚੱਲ ਰਹੇ ਵਿਵਾਦ 'ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਿਆ ਹੈ ਅਤੇ ਹੁਣ 21 ਮਈ ਤੱਕ ਇੰਤਜ਼ਾਰ ਕਰਨਾ ਪਵੇਗਾ। ਇਸ ਦੇ ਬਾਅਦ ਹਰਿਆਣਾ ਨੂੰ ਪਾਣੀ ਦਾ ਨਵਾਂ ਕੋਟਾ ਮਿਲੇਗਾ, ਫਿਰ ਸਾਲ ਲਈ ਆਪਣਾ ਪਾਣੀ ਜਿੰਨਾ ਮਰਜ਼ੀ ਵਰਤੇ ਲੈਣ। ਪਹਿਲਾਂ ਵਾਲਾ ਹੁਣ ਜ਼ਮਾਨਾ ਲੰਘ ਗਿਆ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਵੱਲੋਂ ਨਵਾਂਸ਼ਹਿਰ 'ਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ, ਕੀਤਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਪਾਣੀ ਪਿੱਛੇ ਪੰਜਾਬ ਵਿਚ ਕਤਲ ਤੱਕ ਹੋ ਜਾਂਦੇ ਹਨ। ਸਾਡੇ ਕੋਲ ਪਾਣੀ ਹੈ ਨਹੀਂ ਤਾਂ ਅਸੀਂ ਕਿੱਥੋਂ ਦੇ ਦੇਈਏ। ਉਨ੍ਹਾਂ ਕਿਹਾ ਕਿ ਪਾਣੀ ਸਾਡੀ ਲਾਈਫਲਾਈਨ ਹੈ ਅਤੇ ਅਸੀਂ ਪਾਣੀ ਵੀ ਬਚਾਵਾਂਗੇ ਤੇ ਪੰਜਾਬ ਵਿਚ ਜਵਾਨੀ ਵੀ ਬਚਾਵਾਂਗੇ। ਪਿਛਲੀਆਂ ਸਰਕਾਰਾਂ 'ਤੇ ਤਿੱਖੇ ਸ਼ਬਦੀ ਹਮਲੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਾਢੇ ਤਿੰਨ ਸਾਲ ਹੋ ਗਏ ਹਨ ਕਦੇ ਸਾਡੇ ਮੂੰਹੋਂ ਸੁਣਿਆ ਕਿ ਖਜਾਨਾ ਖਾਲ੍ਹੀ ਹੈ। ਜੇਕਰ ਨੀਅਤਾਂ ਸਾਫ਼ ਹੋਣ ਤਾਂ ਖਜਾਨੇ ਕਦੇ ਨਹੀਂ ਮੁੱਕਦੇ। ਉਨ੍ਹਾਂ ਕਿਹਾ ਕਿ ਖਜਾਨੇ ਦੀ ਕੋਈ ਘਾਟ ਨਹੀਂ ਹੈ।
ਇਹ ਵੀ ਪੜ੍ਹੋ: ਆਦਮਪੁਰ ਏਅਰਪੋਰਟ ਤੋਂ ਚੱਲਣ ਵਾਲੀਆਂ Flights 'ਚ ਵੱਡਾ ਬਦਲਾਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e