TVS ਅਗਲੇ ਮਹੀਨੇ ਲਾਂਚ ਕਰੇਗੀ ਨਵਾਂ Jupiter 125 ਸਕੂਟਰ

Monday, Sep 27, 2021 - 02:25 PM (IST)

TVS ਅਗਲੇ ਮਹੀਨੇ ਲਾਂਚ ਕਰੇਗੀ ਨਵਾਂ Jupiter 125 ਸਕੂਟਰ

ਆਟੋ ਡੈਸਕ– ਟੀ.ਵੀ.ਐੱਸ. ਮੋਟਰ ਕੰਪਨੀ ਹੁਣ ਆਪਣੇ ਨਵੇਂ ਸਕੂਟਰ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਖਬਰਾਂ ਮੁਤਾਬਕ, ਕੰਪਨੀ ਦਾ 125 ਸੀਸੀ ਸੈਗਮੇਂਟ ’ਚ ਨਵਾਂ ਸਕੂਟਰ New TVS Jupiter 125 ਅਗਲੇ ਮਹੀਨੇ ਲਾਂਚ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ, ਆਉਣ ਵਾਲੀ 7 ਅਕਤੂਬਰ ਨੂੰ ਨੈਕਸਟ ਜਨਰੇਸ਼ਨ ਟੀ.ਵੀ.ਐੱਸ. ਜੁਪਿਟਰ ਭਾਰਤ ’ਚ ਲਾਂਚ ਹੋਵੇਗਾ, ਜੋ ਕਿ 125 ਸੀਸੀ ਸੈਗਮੇਂਟ ਦਾ ਸਕੂਟਰ ਹੋਵੇਗਾ। ਭਾਰਤ ’ਚ ਟੀ.ਵੀ.ਐੱਸ. ਜੁਪਿਟਰ ਦੀ ਬੰਪਰ ਵਿਕਰੀ ਹੁੰਦੀ ਹੈ ਅਤੇ ਹੁਣ ਕੰਪਨੀ ਇਸ ਨੂੰ ਨਵੀਂ ਲੁੱਕ ਅਤੇ ਫੀਚਰਜ਼ ਦੇ ਨਾਲ ਹੀ ਜ਼ਿਆਦਾ ਪਾਵਰਫੁਲ ਇੰਜਣ ਨਾਲ ਲੈਸ ਕਰਕੇ ਪੇਸ਼ ਕਰੇਗੀ, ਜਿਸ ਦਾ ਮੁਕਾਬਲਾ ਹੋਂਡਾ ਐਕਟਿਵਾ ਵਰਗੇ ਬੇਸਟ ਸੇਲਿੰਗ ਸਕੂਟਰ ਨਾਲ ਹੋਵੇਗਾ। 

ਨਵੇਂ TVS Jupiter 125 ਸਕੂਟਰ ਨੂੰ ਬਿਹਤਰ ਲੁੱਕ ਦੇ ਨਾਲ ਪੇਸ਼ ਕੀਤਾ ਜਾਵੇਗਾ ਅਤੇ ਮੌਜੂਦਾ ਮਾਡਲ ਦੇ ਮੁਕਾਬਲੇ ਪਤਲਾ ਅਤੇ ਸ਼ਾਰਪ ਹੋਵੇਗਾ। ਇਸ ਵਿਚ LED DRL ਦੇ ਨਾਲ ਹੀ ਐੱਲ.ਈ.ਡੀ. ਹੈੱਡਲਾਈਟ ਅਤੇ ਟੇਲਲਾਈਟ ਤਾਂ ਹੋਣਗੇ ਹੀ, ਨਾਲ ਹੀ ਇਸ ਦੇ ਇੰਸਟਰੂਮੈਂਟ ਕਲੱਸਟਰ ’ਚ ਵੀ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਇਸ ਵਿਚ ਸਮਾਰਟਫੋਨ ਕੁਨੈਕਟੀਵਿਟੀ ਵੀ ਵੇਖਣ ਨੂੰ ਮਿਲ ਸਕਦੀ ਹੈ। ਮੌਜੂਦਾ ਜੁਪਿਟਰ 110 ਸੀਸੀ ਦੇ ਮੁਕਾਬਲੇ ਇਸ ਵਿਚ ਕਾਫੀ ਨਵੇਂ ਫੀਚਰਜ਼ ਵੀ ਵੇਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਅੰਡਰ ਸੀਟ ਸਟੋਰੇਜ ਵੀ ਜ਼ਿਆਦਾ ਹੋ ਸਕਦੀ ਹੈ। 

New TVS Jupiter 125 ਨੂੰ ਜ਼ਿਆਦਾ ਪੁਵਰਫੁਲ ਇੰਜਣ ਨਾਲ ਪੇਸ਼ ਕੀਤਾ ਜਾਵੇਗਾ। ਇਸ ਵਿਚ 124 ਸੀਸੀ ਦਾ ਏਅਰ ਕੂਲਡ ਸਿੰਗਲ ਸਿਲੰਡਰ ਇੰਜਣ ਵੇਖਣ ਨੂੰ ਮਿਲੇਗਾ ਜੋ ਕਿ ਫਿਲਹਾਲ TVS Ntorq ਵਰਗੇ ਪਾਵਰਫੁਲ ਸਕੂਟਰ ’ਚ ਹੈ। ਨਵੇਂ TVS Jupiter 125 ਦਾ ਇੰਜਣ 10.2 ਪੀ.ਐੱਸ. ਦੀ ਪਾਵਰ ਅਤੇ 10.8 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ। 


author

Rakesh

Content Editor

Related News