ਆਪਣੀ ਘੜੀ ਨੂੰ ਬਣਾਓ Smartwatch
Saturday, Nov 07, 2015 - 04:09 PM (IST)

ਜਲੰਧਰ— ਜੇਕਰ ਤੁਸੀਂ ਆਪਣੇ ਦੋਸਤ ਦੀ ''ਐਪਲ ਵਾਚ'' ''ਤੇ ਨਜ਼ਰ ਟਿਕਾਈ ਬੈਠੇ ਹੋ ਅਤੇ ਅਜਿਹੀ ਹੀ ''ਵਾਚ'' ਤੁਸੀਂ ਵੀ ਚਾਹੁੰਦੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਟੈੱਕ ਸਟਾਰਟਅਪ ਕੰਪਨੀ Trivoly ਨੇ ਇਕ ਡਿਸਕ ਵਿਕਸਿਤ ਕੀਤੀ ਹੈ ਜਿਸ ਨਾਲ ਤੁਸੀਂ ਆਪਣੀ ਘੜੀ ਨੂੰ ''ਸਮਾਰਟਵਾਚ'' ''ਚ ਬਦਲ ਸਕਦੇ ਹੋ।
ਪਤਲੀ ਜਿਹੀ ਇਸ ਪਲਾਸਟਿਕ ਡਿਸਕ ਦੀ ਮਦਦ ਨਾਲ ਤੁਸੀਂ ਕਿਸੇ ਵੀ ਘੜੀ ''ਚ ''ਸਮਾਰਟਵਾਚ'' ਵਰਗੇ ਫੀਚਰਸ ਨੋਟੀਫਿਕੇਸ਼ਨ, ਵਾਈਬ੍ਰੇਸ਼ਨ, ਮੈਸੇਜ, ਅਲਾਰਮ, ਕੈਲੰਡਰ ਆਦਿ ਦੀ ਵਰਤੋਂ ਕਰ ਸਕਦੇ ਹੋ। ਇਸ ਡਿਸਕ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਦੇ ਕੈਮਰੇ ਅਤੇ ਮਿਊਜ਼ਿਕ ਨੂੰ ਟੈਪ ਕਰਕੇ ਕੰਟਰੋਲ ਕਰ ਸਕਦੇ ਹੋ।
ਹਾਰਟ ਦਾ ਧਿਆਨ ਰੱਖਣ ਲਈ ਇਸ ਵਿਚ ਹਾਰਟ ਰੇਟ ਮਾਨੀਟਰ ਅਤੇ ਫਿੱਟਨੈੱਸ ਨੂੰ ਟ੍ਰੈਕ ਕਰਨ ਲਈ ਫਿੱਟਨੈੱਸ ਐਪ ਦੀ ਮਦਦ ਨਾਲ sync ਵੀ ਕੀਤਾ ਜਾ ਸਕਦਾ ਹੈ। ਇਹ ਡਿਵਾਈਸ ਬਾਜ਼ਾਰ ''ਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਜਿਹਾ ਅਨੁਮਾਨ ਹੈ ਕਿ ਫਰਵਰੀ 2016 ਤੱਕ ਇਹ ਬਾਜ਼ਾਰ ''ਚ ਉਪਲੱਬਧ ਹੋਵੇਗਾ।