ਗਰਮੀ ਤੋਂ ਰਾਹਤ ਨਹੀਂ, ਹੀਟਵੇਵ ਨੂੰ ਲੈ ਕੇ ਅਲਰਟ

Sunday, Jun 08, 2025 - 11:31 AM (IST)

ਗਰਮੀ ਤੋਂ ਰਾਹਤ ਨਹੀਂ, ਹੀਟਵੇਵ ਨੂੰ ਲੈ ਕੇ ਅਲਰਟ

ਚੰਡੀਗੜ੍ਹ (ਪਾਲ): ਪਿਛਲੇ ਦੋ ਦਿਨਾਂ ਤੋਂ ਸ਼ਹਿਰ ਵਿਚ ਗਰਮੀ ਵੱਧ ਰਹੀ ਹੈ। ਦਿਨ ਦੇ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਦਰਜ ਕੀਤਾ ਗਿਆ, ਜਦੋਂਕਿ ਬੀਤੀ ਰਾਤ ਦਾ ਘੱਟ ਤੋਂ ਘੱਟ ਤਾਪਮਾਨ 27.1 ਡਿਗਰੀ ਰਿਹਾ। ਚੰਡੀਗੜ੍ਹ ਮੌਸਮ ਕੇਂਦਰ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਵੀ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ ਹੈ। ਵਿਭਾਗ ਨੇ 9 ਤੋਂ 11 ਜੂਨ ਦੇ ਵਿਚਕਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਖੇਤਰ ਵਿਚ ਹੀਟਵੇਟ ਦੀ ਚੇਤਾਵਨੀ ਜਾਰੀ ਕੀਤੀ ਹੈ। ਚੰਡੀਗੜ੍ਹਵਿਚ ਪਾਰਾ 41 ਤੋਂ 43ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ।
ਅੱਗੇ ਅਜਿਹਾ ਰਹੇਗਾ ਤਾਪਮਾਨ
ਵੱਧ ਤੋਂ ਵੱਧ ਤਾਪਮਾਨ 40-41 ਡਿਗਰੀ
ਘੱਟ ਤੋਂ ਘੱਟ ਤਾਪਮਾਨ 28-30 ਡਿਗਰੀ
ਮੌਸਮ ਭਵਿੱਖਬਾਣੀ ਦੇ ਅਨੁਸਾਰ ਗਰਜ-ਚਮਕ ਅਤੇ ਗਰਮ ਹਵਾਵਾਂ ਦੀ ਸਥਿਤੀ ਬਣੀ ਰਹੇਗੀ।
ਵੱਧਦੇ ਤਾਪਮਾਨ ਦੇ ਨਾਲ ਸਲਾਹ
ਦੁਪਹਿਰ ਦੇ ਸਮੇਂ ਤੇਜ਼ ਧੁੱਪ ਤੋਂ ਬਚੋ
ਲੋੜੀਂਦਾ ਪਾਣੀ ਪੀਂਦੇ ਰਹੋ।
ਹਲਕੇ ਅਤੇ ਸੂਤੀ ਕੱਪੜੇ ਪਾਓ
ਸਿਰ ਢੱਕ ਕੇ ਹੀ ਬਾਹਰ ਜਾਓ
 


author

Babita

Content Editor

Related News