Truvison ਨੇ 40 ਇੰਚ ਫੁੱਲ HD ਸਮਾਰਟ ਟੀ. ਵੀ. ਭਾਰਤ ''ਚ ਕੀਤਾ ਲਾਂਚ
Tuesday, Nov 07, 2017 - 06:26 PM (IST)
ਜਲੰਧਰ-ਭਾਰਤੀ ਬਾਜ਼ਾਰ 'ਚ ਸਾਲ 2016 'ਚ ਐਂਟਰੀ ਕਰਨ ਵਾਲੀ ਇਲੈਕਟ੍ਰੈਨਿਕ ਅਤੇ ਐਪਲਾਇਸਸ ਮੈਨੂਫੈਕਚਰਿੰਗ ਯੂਰੋਪੀਨ ਕੰਪਨੀ Truvison ਨੇ ਨਵਾਂ ਸਮਾਰਟ ਟੀ. ਵੀ. ਲਾਂਚ ਕਰ ਦਿੱਤਾ ਹੈ। ਕੰਪਨੀ ਨੇ 40 ਇੰਚ ਫੁੱਲ ਐੱਚ. ਡੀ. ਸਮਾਰਟ ਟੀ. ਵੀ. TX4067Z ਨੂੰ ਭਾਰਤ 'ਚ 34,990 ਰੁਪਏ ਦੀ ਕੀਮਤ ਨਾਲ ਪੇਸ਼ ਕੀਤਾ ਹੈ। ਇਹ ਟੀ. ਵੀ. ਦੇਸ਼ ਦੇ ਮਸ਼ਹੂਰ ਇਲੈਕਟ੍ਰੋਨਿਕਸ ਸਟੋਰਾਂ ਅਤੇ ਰੀਟੇਲ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਹੈ।
ਸਪੈਸੀਫਿਕੇਸ਼ਨ-
ਇਸ ਸਮਾਰਟ ਟੀ. ਵੀ. ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟ ਟੀ. ਵੀ. ਫੁੱਲ ਐੱਚ. ਡੀ. ਸਕਰੀਨ ਹੈ, ਜਿਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਇਸ ਦਾ ਡਿਸਪਲੇਅ ਸਲਿਮ ਬੇਜ਼ਲ ਲੈੱਸ ਹੈ। Truvison ਦਾ ਇਹ ਟੀ. ਵੀ. 1GB ਰੈਮ ਨਾਲ ਐਂਡਰਾਇਡ 4.4 ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਇਸ ਤੋਂ ਇਲਾਵਾ ਇਸ ਟੀ. ਵੀ. 'ਚ ਪਹਿਲਾਂ ਤੋਂ ਹੀ ਪ੍ਰੀਲੋਡਿਡ ਐਪਸ ਜਿਵੇ ਯੂਟਿਊਬ, ਅਮੇਜ਼ਨ, ਗੂਗਲ ਪਲੇਅ ਆਦਿ ਜਿਸ ਤੋਂ ਤੁਸੀਂ ਆਨਲਾਇਨ ਮਿਊਜ਼ਿਕ, ਵੀਡੀਓ ਆਦਿ ਦੇਖ ਸਕਦੇ ਹੈ। ਇਸ 'ਚ ਮਿਰਕਾਸਟ ਫੀਚਰ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਟੀ. ਵੀ. ਨੂੰ ਸਮਾਰਟਫੋਨ ਜਾਂ ਹੋਰ ਡਿਵਾਇਸ ਨੂੰ ਬਲੂਟੁੱਥ ਦੇ ਰਾਹੀਂ ਕੁਨੈਕਟ ਕਰ ਸਕਦੇ ਹੈ।
ਇਸ ਟੀ. ਵੀ. ਨੂੰ ਗੇਮ ਖੇਡਣ ਦੇ ਨਾਲ ਨਾਲ ਇਸ 2 HDMI ਪੋਰਟਸ ਦੀ ਮਦਦ ਨਾਲ ਕੰਪਿਊਟਰ ਮੋਨੀਟਰ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਸਮਾਰਟ ਟੀ. ਵੀ. 'ਚ 2USB ਪੋਰਟਸ ਵੀ ਦਿੱਤੇ ਗਏ ਹਨ, ਜਿਸ ਦੇ ਰਾਹੀਂ ਯੂਜ਼ਰਸ ਪੈਨ ਡਰਾਇਵ ਦੀ ਮਦਦ ਨਾਲ ਮਿਊਜ਼ਿਕ ਅਤੇ ਮੂਵੀ ਦੇਖ ਸਕਣਗੇ। ਇਸ ਤੋਂ ਇਲਾਵਾ ਸਮਾਰਟ ਟੀ. ਵੀ. ਨਾਲ Android Air Fly ਮਾਊਸ ਮਿਲਦਾ ਹੈ, ਜਿਸ ਨੂੰ ਰੀਮੋਟ ਦੀ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੈ। ਇਹ ਇਕ ਬਹੁਤ ਹੀ ਘੱਟ ਵਜ਼ਨ ਵਾਲਾ ਗੈਜੇਟ ਹੈ, ਜਿਸ ਨੂੰ ਹਵਾ 'ਚ ਸ਼ੇਕ ਕਰਨ ਜਾਂ ਕੀਪੈਡ ਦੇ ਰਾਹੀਂ ਟਾਇਪ ਕਰ ਵਰਤੋਂ ਕੀਤਾ ਜਾ ਸਕਦਾ ਹੈ।
