8 ਘੰਟੇ ਦਾ ਬੈਟਰੀ ਬੈਕਅਪ ਦੇਵੇਗਾ ਇਹ ਬਲੂਟੁੱਥ ਸਪੀਕਰ, ਜਾਣੋ ਕੀਮਤ

01/14/2020 10:47:03 AM

ਗੈਜੇਟ ਡੈਸਕ– ਸਭ ਤੋਂ ਸਸਤਾ ਫੀਚਰ ਫੋਨ ਪੇਸ਼ ਕਰਨ ਵਾਲੀ ਕੰਪਨੀ ਡੀਟੇਲ ਨੇ ਹੁਣ ਭਾਰਤੀ ਬਾਜ਼ਾਰ ’ਚ ਇਕ ਨਵਾਂ ਬਲੂਟੁੱਥ ਸਪੀਕਰ ਅਮੇਜ਼ ਪੇਸ਼ ਕੀਤਾ ਹੈ ਜਿਸ ਦੀ ਕੀਮਤ 2,299 ਰੁਪਏ ਹੈ। ਇਸ ਸਪੀਕਰ ਨੂੰ ਡੀਟੇਲ ਦੀ ਵੈੱਬਸਾਈਟ, ਮੋਬਾਇਲ ਐਪ ਅਤੇ ਤਮਾਮ ਈ-ਕਾਮਰਸ ਪੇਲਟਫਾਰਮਸ ਤੋਂ ਖਰੀਦਿਆ ਜਾ ਸਕਦਾ ਹੈ। ਡੀਟੇਲ ਅਮੇਜ਼ ’ਚ ਟੀ.ਡਬਲਯੂ.ਐੱਸ. ਫੀਚਰ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਗਾਹਕ ਇਕੱਠੇ ਦੋ ਸਪੀਕਰਾਂ ਨੂੰ ਕੁਨੈੱਕਟ ਕਰ ਸਕਣਗੇ। ਇਸ ਸਪੀਕਰ ’ਚ 2,400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਕੰਪਨੀ ਨੇ 8 ਘੰਟੇ ਦੇ ਬੈਕਅਪ ਦਾ ਦਾਅਵਾ ਕੀਤਾ ਹੈ। ਇਹ ਸਪੀਕਰ ਲਾਲ ਅਤੇ ਕਾਲੇ ਰੰਗ ’ਚ ਮਿਲੇਗਾ। 

ਨਵੇਂ ਸਪੀਕਰ ਦੀ ਲਾਂਚਿੰਗ ਦੇ ਮੌਕੇ ਡੀਟੇਲ ਦੇ ਸੰਸਥਾਪਕ ਅਤੇ ਸੀ.ਈ.ਓ. ਯੋਗੇਸ਼ ਭਾਟੀਆ ਨੇ ਕਿਹਾ ਕਿ ਅਸੀਂ ਟਰੂ ਵਾਇਰਲੈੱਸ ਸਪੀਕਰ, ਅਮੇਜ਼ ਨੂੰ ਲਾਂਚ ਕਰਦੇ ਹੋਏ ਆਪਣੇ ਬਲੂਟੁੱਥ ਸਪੀਕਰ ਪੋਰਟਫੋਲੀਓ ਨੂੰ ਵਿਸਤਾਰ ਦੇਣ ਨਾਲ ਖੁਸ਼ ਹਾਂ। ਲੱਖਾਂ ਲੋਕਾਂ ਦੀ ਸੰਗੀਤ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਖਾਸ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਲਈ ਇਸ ਨੂੰ ਅਮੇਜ਼ਿੰਗ ਮਿਲੇਨੀਅਲ ਸਪੀਕਰ ਨਾਂ ਦਿੱਤਾ ਗਿਆ ਹੈ। ਇਹ ਬਲੂਟੁੱਥ ਸਪੀਕਰ ਦਿਸਣ ’ਚ ਚੰਗਾ ਹੈ, ਇਸ ਦੀ ਆਵਾਜ਼ ਚੰਗੀ ਹੈ ਅਤੇ ਇਸ ਦੀਆਂ ਬਹੁਤ ਸਾਰੀਆਂ ਖੂਬੀਆਂ ਸਾਡੇ ਗਾਹਕਾਂ ਦੀਆਂ ਉਮੀਦਾਂ ਦੇ ਅਨੁਕੂਲ ਹਨ। 

ਡੀਟੇਲ ਅਮੇਜ਼ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਕੁਨੈਕਟੀਵਿਟੀ ਲਈ ਬਲੂਟੁੱਥ 5.0 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਆਕਸ ਕੇਬਲ ਦੀ ਵੀ ਸੁਪੋਰਟ ਹੈ। ਨਾਲ ਹੀ ਇਸ ਵਿਚ ਯੂ.ਐੱਸ.ਬੀ. ਅਤੇ ਐੱਸ.ਡੀ. ਕਾਰਡ ਦੀ ਵੀ ਸੁਪੋਰਟ ਮਿਲਦੀ ਹੈ। ਇਸ ਵਿਚ ਐੱਫ.ਐੱਮ. ਦੀ ਵੀ ਸੁਪੋਰਟ ਹੈ। ਇਸ ਵਿਚ 5 ਵਾਟ ਦੇ ਦੋ ਸਪੀਕਰ ਹਨ। ਇਸ ਵਿਚ ਮਾਈਕ ਵੀ ਹੈ, ਅਜਿਹੇ ’ਚ ਤੁਸੀਂ ਫੋਨ ’ਤੇ ਗੱਲ ਵੀ ਕਰ ਸਕਦੇ ਹੋ। 


Related News