ਪੈਸੇ ਭੇਜਣ ਜਾਂ ਰਿਸੀਵ ਕਰਨ ਲਈ ਨਵਾਂ ਪਲੇਟਫਾਰਮ ਟਰੂਕਾਲਰ ਪੇ ਐਪ ਲਾਂਚ

03/30/2017 11:45:30 AM

ਜਲੰਧਰ- ਕਾਲਰ ਆਈ. ਡੀ ਐਪਲੀਕੇਸ਼ਨ ਟਰੂਕਾਲਰ ਨੇ ਆਈ. ਸੀ. ਆਈ. ਸੀ. ਆਈ ਬੈਂਕ ਨਾਲ ਭਗੀਦਾਰੀ ਦਾ ਐਲਾਨ ਕੀਤਾ। ਹੁਣ ਯੂਜ਼ਰ ਇਸ ਐਪ ਰਾਹੀਂ ਪੈਸੇ ਭੇਜਣ ਜਾਂ ਰਿਸੀਵ ਕਰ ਸਕੋਗੇ। ਇਸ ਨੂੰ ਟਰੂਕਾਲਰ ਪੇ ਦੇ ਨਾਮ ਨਾਲ ਜਾਣਾ ਜਾਵੇਗਾ। ਇਹ ਯੂਨਿਫਾਇਡ ਪੇਮੇਂਟਸ ਇੰਟਰਫੇਸ ''ਤੇ ਅਧਾਰਿਤ ਹੈ। ਅਤੇ ਆਈ. ਸੀ. ਆਈ. ਸੀ. ਆਈ ਬੈਂਕ ਦੇ ਸਪੋਰਟ ''ਤੇ ਕੰਮ ਕਰੇਗਾ। ਹੁਣ ਟਰੂਕਾਲਰ ਪੇ ਫੀਚਰ ਸਿਰਫ ਟਰੂਕਾਲਰ 8 ਐਂਡ੍ਰਾਇਡ ਐਪ ''ਤੇ ਉਪਲੱਬਧ ਹੈ।

 

ਟਰੂਕਾਲਰ ਪੇ ਫੀਚਰ ਟਰੂਕਾਲਰ ਐਪ ਦਾ ਹੀ ਹਿੱਸਾ ਹੋਵੇਗਾ। ਤੁਹਾਨੂੰ ਵੱਖ ਤੋ ਕੋਈ ਐਪ ਡਾਊਨਲੋਡ ਜਾਂ ਇੰਸਟਾਲ ਨਹੀਂ ਕਰਨਾ ਪਵੇਗਾ। ਇਸ ਦੀ ਜਗ੍ਹਾ ਤੁਹਾਨੂੰ ਸਿਰਫ ਟਰੂਕਾਲਰ ਐਪ ਦੀ ਜ਼ਰੂਰਤ ਹੋਵੇਗੀ। ਇਸਦੇ ਬਾਅਦ ਪ੍ਰੋਫਾਇਲ ਪੇਜ਼ ''ਚ ਜਾ ਕੇ ਤੁਸੀਂ ਸੈਂਡ ਮਨੀ ਥਰੂ ਯੂ. ਪੀ. ਆਈ ''ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਯੂ. ਪੀ. ਆਈ ਵੀ. ਪੀ. ਏ ਜਾਂ ਮੋਬਾਇਲ ਨੰਬਰ ਪਾਓ। ਇਸ ਤੋਂ ਬਾਅਦ ਪੇ ''ਤੇ ਟੈਪ ਕਰੋ। ਹੁਣ ਤੁਹਾਨੂੰ ਭੁਗਤਾਨ ਨੂੰ ਯੂ. ਪੀ. ਆਈ ਪਿਨ ਰਾਹੀਂ ਮਨਜ਼ੂਰੀ ਦੇਣੀ ਹੋਵੋਗੀ।

 

ਕੰਪਨੀ ਨੇ ਨਵੇਂ ਫੀਚਰ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁੱਣ ਅਸੀਂ ਟਰੂਕਾਲਰ ਦੀ ਅਸਲੀ ਸਮਰੱਥਾ ਨੂੰ ਤੁਹਾਡੇ ਸਾਹਮਣੇ ਲਿਆ ਪਾ ਰਹੇ ਹਾਂ । ਟਰੂਕਾਲਰ ਪੇ ''ਚ ਤੁਸੀਂ ਵਰਚੂਅਲ ਪੇਮੇਂਟ ਐਡਰੇਸ ਬਣਾ ਸਕੋਗੇ। ਜਿਸ ਦਾ ਇਸਤੇਮਾਲ ਕਿਸੇ ਵੀ ਯੂ. ਪੀ. ਆਈ ਆਧਾਰਿਤ ਟਰਾਂਜੇਕਸ਼ਨ ਲਈ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡਾ ਬੈਂਕ ਯੂ. ਪੀ. ਆਈ ਨੂੰ ਸਪੋਰਟ ਕਰਦਾ ਹੈ ਤਾਂ ਤੁਸੀਂ ਟਰੂਕਾਲਰ ਪੇ ਰਾਹੀਂ ਪੈਸੇ ਭੇਜੇ ਜਾਂ ਰਿਸੀਵ ਕਰ ਸਕੋਗੇ।


Related News