Truecaller ਨੇ ਲਾਂਚ ਕੀਤਾ ਲਾਈਵ ਕਾਲਰ ਆਈ.ਡੀ. ਫੀਚਰ, ਸਪੈਮ ਕਾਲ ਨੂੰ ਪਛਾਣਨ ''ਚ ਮਿਲੇਗੀ ਮਦਦ
Thursday, Apr 13, 2023 - 02:27 PM (IST)
ਗੈਜੇਟ ਡੈਸਕ- ਪ੍ਰਮੁੱਖ ਕਾਲਰ ਆਈ.ਡੀ. ਐਪ ਟਰੂਕਾਲਰ ਨੇ ਆਪਣਾ ਇਕ ਨਵਾਂ ਫੀਚਰ ਪੇਸ਼ ਕੀਤਾ ਹੈ। ਟਰੂਕਾਲਰ ਦੇ ਇਸ ਫੀਚਰ ਨੂੰ ਲਾਈਵ ਕਾਲਰ ਆਈ.ਡੀ. ਨਾਮ ਦਿੱਤਾ ਗਿਆ ਹੈ। ਕੰਪਨੀ ਦੇ ਇਕ ਬਿਆਨ ਮੁਤਾਬਕ, ਉਸ ਕੋਲ ਫਿਲਹਾਲ 38 ਮਿਲੀਅਨ (ਕਰੀਬ 3.8 ਕਰੋੜ) ਯੂਜ਼ਰਜ਼ ਹਨ।
ਐਂਡਰਾਇਡ ਐਪ 'ਤੇ ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ 'ਤੇ ਟਰੂਕਾਲਰ ਐਪ ਕਾਲਰ ਦੇ ਨਾਮ ਅਤੇ ਲੋਕੇਸ਼ਨ ਦੀ ਜਾਣਕਾਰੀ ਦਿੰਦਾ ਹੈ ਪਰ ਆਈਫੋਨ 'ਤੇ ਇਹ ਟਰੂਕਾਲਰ ਦੇ ਇਸਤੇਮਾਲ ਦਾ ਅੰਦਾਜ ਬਦਲਣ ਜਾ ਰਿਹਾ ਹੈ। ਆਈਫੋਨ 'ਤੇ ਟਰੂਕਾਲਰ ਦੇ ਨਾਲ ਕਿਸੇ ਕਾਲਰ ਦੀ ਪਛਾਣ ਜਾਣਨ ਲਈ ਸਿਰੀ ਨੂੰ ਐਕਟਿਵ ਕਰਨਾ ਹੁੰਦਾ ਹੈ। ਇਸ ਲਈ ਸਿਰੀ ਨੂੰ ਐਕਟਿਵ ਕਰਨ ਤੋਂ ਬਾਅਦ Hey Siri, Search Truecaller ਕਮਾਂਡ ਦੇਣੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਸਕਰੀਨ 'ਤੇ ਲਾਈਵ ਕਾਲਰ ਆਈ.ਡੀ. ਦਿਸੇਗੀ।
ਟਰੂਕਾਲਰ ਲਾਈਵ ਕਾਲਰ ਆਈ.ਡੀ. ਫੀਚਰ ਦੀ ਇਕ ਖਾਸ ਗੱਲ ਇਹ ਇਕ ਪ੍ਰੀਮੀਅਮ ਫੀਚਰ ਹੈ ਯਾਨੀ ਇਸ ਲਈ ਤੁਹਾਨੂੰ ਪੈਸੇ ਦੇਣੇ ਹੋਣਗੇ। ਭਾਰਤ 'ਚ ਟਰੂਕਾਲਰ ਦੇ ਦੋ ਪ੍ਰੀਮੀਅਮ ਪਲਾਨ ਹਨ ਜਿਨ੍ਹਾਂ 'ਚੋਂ ਇਕ ਪ੍ਰੀਮੀਅਮ ਹੈ ਜਿਸਦੀ ਕੀਮਤ 179 ਰੁਪਏ ਹੈ ਅਤੇ ਦੂਜਾ ਗੋਲਡ ਹੈ ਜਿਸਦੀ ਕੀਮਤ 529 ਰੁਪਏ ਪ੍ਰਤੀ ਮਹੀਨਾ ਹੈ। ਗੋਲਡ ਪਲਾਨ ਦੀ ਸਾਲਾਨਾ ਕੀਮਤ 5,000 ਰੁਪਏ ਹੈ।